Year Ender 2023: ਪੜ੍ਹੋ, ਇਸ ਸਾਲ ਕ੍ਰਿਕੇਟ ਦੇ ਵੱਡੇ ਟੂਰਨਾਮੈਂਟ ਕਿਹੜੀ ਟੀਮ ਨੇ ਜਿੱਤੇ
Advertisement
Article Detail0/zeephh/zeephh2025102

Year Ender 2023: ਪੜ੍ਹੋ, ਇਸ ਸਾਲ ਕ੍ਰਿਕੇਟ ਦੇ ਵੱਡੇ ਟੂਰਨਾਮੈਂਟ ਕਿਹੜੀ ਟੀਮ ਨੇ ਜਿੱਤੇ

Year Ender 2023: ਆਸਟ੍ਰੇਲੀਆ ਨੇ ਇਸੇ ਸਾਲ ਵਿਸ਼ਵ ਕ੍ਰਿਕਟ ਦੇ ਤਿੰਨਾਂ ਫਾਰਮੈਟਾਂ ਵਿੱਚ ਵਿਸ਼ਵ ਖਿਤਾਬ ਜਿੱਤਣ ਵਾਲੀ ਪਹਿਲੀ ਪੁਰਸ਼ ਟੀਮ ਬਣ ਕੇ ਇਤਿਹਾਸ ਰਚਿਆ। 

 

Year Ender 2023: ਪੜ੍ਹੋ, ਇਸ ਸਾਲ ਕ੍ਰਿਕੇਟ ਦੇ ਵੱਡੇ ਟੂਰਨਾਮੈਂਟ ਕਿਹੜੀ ਟੀਮ ਨੇ ਜਿੱਤੇ

Year Ender 2023: ਇਸ ਸਾਲ ਕ੍ਰਿਕਟ ਦੇ ਕਈ ਵੱਡੇ ਟੂਰਨਾਮੈਂਟ ਖੇਡੇ ਗਏ। ਜਿਸ ਵਿੱਚ ਕ੍ਰਿਕਟ ਫਾਰਮੈਟ ਦਾ ਸਭ ਤੋਂ ਟੂਰਨਾਮੈਂਟ ਵਨਡੇ ਵਿਸ਼ਵ ਕੱਪ, ਏਸ਼ੀਆ ਕੱਪ ਅਤੇ ਟੈਸਟ ਚੈਪਿਅਨਸ਼ਿੱਪ ਵੀ ਖੇਡੀ ਗਈ। ਜੇ ਗੱਲ ਕਰੀਏ ਵਿਸ਼ਵ ਪੱਧਰ 'ਤੇ ਕ੍ਰਿਕੇਟ ਦੀ ਤਾਂ ਆਸਟ੍ਰੇਲੀਆ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ 2023 ਦੇ ਨਾਲ

ਵਿਸ਼ਵ ਵਨਡੇ ਕੱਪ 2023 ਜਿੱਤ ਕੇ ਦੋ ਵੱਡੇ ਟੂਰਨਾਮੈਟ ਆਪਣੇ ਨਾਂਅ ਕੀਤੇ। ਆਸਟ੍ਰੇਲੀਆ ਨੇ ਇਸੇ ਸਾਲ ਵਿਸ਼ਵ ਕ੍ਰਿਕਟ ਦੇ ਤਿੰਨਾਂ ਫਾਰਮੈਟਾਂ ਵਿੱਚ ਵਿਸ਼ਵ ਖਿਤਾਬ ਜਿੱਤਣ ਵਾਲੀ ਪਹਿਲੀ ਪੁਰਸ਼ ਟੀਮ ਬਣ ਕੇ ਇਤਿਹਾਸ ਰਚਿਆ। ਭਾਰਤ ਨੇ ਪਾਕਿਸਤਾਨ ਵੱਲੋਂ ਹੋਸਟ ਕੀਤੇ ਏਸ਼ੀਆ ਕੱਪ 2023 ਅਸਾਨੀ ਨਾਲ ਕੀਤਾ ਆਪਣੇ ਨਾਂਅ ਕੀਤਾ । 

ਵਿਸ਼ਵ ਟੈਸਟ ਚੈਂਪੀਅਨਸ਼ਿਪ

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਮੁਕਾਬਲਾ 7 ਜੂਨ 2023 ਨੂੰ ਲੰਡਨ ਦੇ ਓਵਲ ਮੈਦਾਨ 'ਤੇ ਖੇਡਿਆ ਗਿਆ। ਆਸਟ੍ਰੇਲੀਆ ਨੇ ਫਾਈਨਲ 'ਚ ਭਾਰਤ ਨੂੰ 209 ਦੌੜਾਂ ਹਰਾ ਕੇ ਵਿਸ਼ਵ ਟੈਸਟ ਚੈਂਪੀਅਨ ਦਾ ਖਿਤਾਬ ਜਿੱਤਿਆ।

ਆਸਟ੍ਰੇੇਲੀਆ ਦੇ ਟ੍ਰੈਵਿਸ ਹੈੱਡ ਅਤੇ ਸਟੀਵ ਸਮਿਥ ਦੇ ਸ਼ਾਨਦਾਰ ਪਹਿਲੀ ਪਾਰੀ ਵਿੱਚ ਖੇਡੇ ਸੈਂਕੜਿਆਂ ਨੇ ਆਸਟ੍ਰੇਲੀਆ ਦੀ ਜਿੱਤ ਦੀ ਨੀਂਹ ਰੱਖ ਦਿੱਤੀ ਸੀ। ਮੈਚ ਪੰਜਵੇਂ ਦਿਨ ਤੱਕ ਚੱਲਿਆ ਪਰ ਭਾਰਤੀ ਟੀਮ ਇੱਕ ਅਸਾਧਾਰਣ ਟੀਚੇ ਦਾ ਪਿੱਛਾ ਕਰਨ ਵਿੱਚ ਨਾ ਕਾਮਯਾਬ ਰਹੀ, ਅਤੇ 234 ਦੌੜਾਂ 'ਤੇ ਆਊਟ ਹੋ ਗਈ। 

ਏਸ਼ੀਆ ਕੱਪ 2023

ਪਾਕਿਸਤਾਨ ਨੇ ਸਾਲ 2023 ਏਸ਼ੀਆ ਕੱਪ ਹੋਸਟ ਕੀਤਾ ਸੀ, ਇਹ ਟੂਰਨਾਮੈਟ ਵਨਡੇ ਫਾਰਮੈਟ ਵਿੱਚ ਖੇਡਿਆ ਗਿਆ। ਜਦੋਂ ਕਿ ਭਾਰਤ ਨੇ ਆਪਣੇ ਸਾਰੇ ਮੈਚ ਸ੍ਰੀਲੰਕਾ ਵਿੱਚ ਖੇਡੇ ਸਨ। ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਏਸ਼ੀਆ ਕੱਪ ਦਾ ਫਾਈਨਲ ਖੇਡਿਆ। ਟੀਮ ਇੰਡੀਆ ਨੇ ਫਾਈਨਲ 'ਚ ਸ਼੍ਰੀਲੰਕਾ ਨੂੰ 50 ਦੌੜਾਂ 'ਤੇ ਆਊਟ ਕਰ ਦਿੱਤਾ ਸੀ।

ਭਾਰਤ ਨੇ ਸ਼੍ਰੀਲੰਕਾ 'ਤੇ ਵਨਡੇ ਵਿੱਚ ਸਭ ਤੋਂ ਤੇਜ਼ ਜਿੱਤ ਹਾਸਿਲ ਕਰਦੇ ਹੋਏ ਨੂੰ 10 ਵਿਕਟਾਂ ਨਾਲ ਹਰਾਇਆ। ਇਸ ਫਾਈਨਲ ਵਿੱਚ ਮੁਹੰਮਦ ਸਿਰਾਜ ਨੇ ਆਪਣੇ ਕਰੀਅਰ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਦੇ ਹੋਏ 'ਤੇ 6 ਵਿਕਟਾਂ ਲਈਆਂ। ਜਦੋਂ ਕਿ ਹਾਰਦਿਕ ਪੰਡਯਾ ਨੇ 3 ਵਿਕਟਾਂ ਝਟਕਾਈਆਂ ਅਤੇ 1 ਵਿਕਟ ਜਸਪ੍ਰੀਤ ਬੁਮਰਾਹ ਦੇ ਖਾਤੇ 'ਚ ਆਈ ਸੀ।

ਵਿਸ਼ਵ ਵਨਡੇ ਕੱਪ 2023

ਇਸੇ ਸਾਲ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਦੂਜੀ ਵਾਰ ਕਿਸੇ ਵੱਡੇ ਟੂਰਨਾਮੈਟ ਦਾ ਫਾਈਨਲ ਖੇਡਿਆ ਗਿਆ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡੇ ਗਏ ਵਿਸ਼ਵ ਕੱਪ 2023 ਦੇ ਫਾਈਨਲ 'ਚ ਭਾਰਤ ਨੂੰ ਆਸਟ੍ਰੇਲੀਆ ਹੱਥੋਂ ਛੇ ਵਿਕਟਾਂ ਨਾਲ ਹਾਰ ਝੱਲਣੀ ਪਈ ਸੀ।

ਇੱਕ ਵਾਰ ਫਿਰ ਟ੍ਰੈਵਿਸ ਹੈੱਡ ਨੇ ਭਾਰਤ ਦੇ ਖ਼ਿਲਾਫ਼ ਵਧੀਆ ਪ੍ਰਦਰਸ਼ਨ ਕਰਦੇ ਹੋਏ 137 ਦੌੜਾਂ ਦੀ ਬਦੌਲਤ ਆਸਟਰੇਲੀਆ ਨੇ 19 ਨਵੰਬਰ ਨੂੰ ਛੇਵੀਂ ਵਾਰ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਲਿਆ।

ਪੂਰੇ ਟੂਰਨਾਮੈਟ ਵਧੀਆ ਪ੍ਰਦਰਸ਼ਨ ਕਰਨ ਵਾਲੀ ਟੀਮ ਇੰਡੀਆ ਵਿਸ਼ਵ ਕੱਪ ਜਿੱਤ ਦੀ ਦਾਵੇਦਾਰ ਨਜ਼ਰ ਆ ਰਹੀ ਸੀ। ਪਰ ਫਾਈਨਲ ਵਿੱਚ ਟੀਮ ਉਸ ਤਰ੍ਹਾਂ ਦਾ ਪ੍ਰਦਰਸ਼ਨ ਨਹੀਂ ਕਰ ਸੀ।

ਇਹ ਵੀ ਪੜ੍ਹੋ: Year Ender 2023: ਸਾਲ 2023 'ਚ ਇਸਰੋ ਨੇ ਰਚੇ ਕਈ ਇਤਿਹਾਸ, ਚੰਦਰਯਾਨ-3, ਅਦਿੱਤਿਆ-ਐਲ1 ਤੇ ਗਗਨਯਾਨ ਦੇ ਪ੍ਰੀਖਣ ਰਹੇ ਸਫ਼ਲ

 

Trending news