ਸੁੱਚਾ ਸਿੰਘ ਲੰਗਾਹ ਨੇ ਪੰਜਾਂ ਪਿਆਰਿਆਂ ਅੱਗੇ ਪੇਸ਼ ਹੋ ਕੇ ਕੀਤੀ ਖ਼ਿਮਾ ਯਾਚਨਾ, ਇੰਨ੍ਹੇ ਦਿਨ ਦੀ ਲੱਗੀ ਤਨਖਾਹ
Advertisement

ਸੁੱਚਾ ਸਿੰਘ ਲੰਗਾਹ ਨੇ ਪੰਜਾਂ ਪਿਆਰਿਆਂ ਅੱਗੇ ਪੇਸ਼ ਹੋ ਕੇ ਕੀਤੀ ਖ਼ਿਮਾ ਯਾਚਨਾ, ਇੰਨ੍ਹੇ ਦਿਨ ਦੀ ਲੱਗੀ ਤਨਖਾਹ

ਇਸ ਉਪਰੰਤ ਪੰਜਾਂ ਪਿਆਰਿਆਂ ਵਲੋਂ ਉਸ ਨੂੰ ਤਨਖ਼ਾਹ ਲਾਉਂਦਿਆਂ ਦੁਬਾਰਾ ਅੰਮ੍ਰਿਤਪਾਨ ਕਰਵਾਇਆ ਗਿਆ।

ਸੁੱਚਾ ਸਿੰਘ ਲੰਗਾਹ ਨੇ ਪੰਜਾਂ ਪਿਆਰਿਆਂ ਅੱਗੇ ਪੇਸ਼ ਹੋ ਕੇ ਕੀਤੀ ਖ਼ਿਮਾ ਯਾਚਨਾ, ਇੰਨ੍ਹੇ ਦਿਨ ਦੀ ਲੱਗੀ ਤਨਖਾਹ

ਪਰਮਵੀਰ ਰਿਸ਼ੀ/ ਗੁਰਦਾਸਪੁਰ: ਜਬਰ-ਜਨਾਹ ਦੇ ਇਲਜ਼ਾਮਾਂ ਦੇ ਮਾਮਲੇ 'ਚ ਚਰਚਾ 'ਚ ਰਹੇ ਸੁੱਚਾ ਸਿੰਘ ਲੰਗਾਹ ਅੱਜ ਪੰਜਾਂ ਪਿਆਰਿਆਂ ਅੱਗੇ ਪੇਸ਼ ਹੋ ਕੇ ਖਿਮਾ ਯਾਚਨਾ ਕੀਤੀ। ਇਸ ਉਪਰੰਤ ਪੰਜਾਂ ਪਿਆਰਿਆਂ ਵਲੋਂ ਉਸ ਨੂੰ ਤਨਖ਼ਾਹ ਲਾਉਂਦਿਆਂ ਦੁਬਾਰਾ ਅੰਮ੍ਰਿਤਪਾਨ ਕਰਵਾਇਆ ਗਿਆ।

ਧਾਰੀਵਾਲ ਨੇੜਲੇ ਬਾਬਾ ਬੰਦਾ ਬਹਾਦਰ ਜੀ ਦੀ ਯਾਦ 'ਚ ਸਥਾਪਿਤ ਗੁਰਦਆਰਾ ਗੜ੍ਹੀ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਪਹੁੰਚ ਕੇ ਲੰਗਾਹ ਪੰਜਾਂ ਪਿਆਰਿਆਂ ਕੋਲ ਪੇਸ਼ ਹੋਏ। ਉਨ੍ਹਾਂ ਸਨਮੁਖ ਖੜ੍ਹੇ ਹੋ ਕੇ ਭੁੱਲ ਲਈ ਖਿਮਾ ਯਾਚਨਾ ਕੀਤੀ। ਪੰਜਾਂ ਪਿਆਰਿਆਂ ਨੇ ਸੁੱਚਾ ਸਿੰਘ ਲੰਗਾਹ ਨੂੰ 21 ਦਿਨ ਰੋਜ਼ਾਨਾ ਇਕ ਘੰਟਾ ਗੁਰੂ ਘਰ 'ਚ ਝਾੜੂ ਮਾਰਨ ਦੀ ਤਨਖ਼ਾਹ (ਧਾਰਮਿਕ ਸਜ਼ਾ) ਲਗਾਈ ਅਤੇ ਦੁਬਾਰਾ ਅੰਮ੍ਰਿਤਪਾਨ ਕਰਵਾਇਆ।

ਜ਼ਿਕਰਯੋਗ ਹੈ ਕਿ ਸਾਲ 2017 'ਚ ਲੰਗਾਹ 'ਤੇ ਕਿਸੇ ਔਰਤ ਨੇ ਜਬਰ ਜਨਾਹ ਦੇ ਦੋਸ਼ ਲਗਾਏ ਸਨ। ਮਾਮਲਾ ਦਰਜ ਹੋਣ ਪਿੱਛੋਂ ਅਕਾਲ ਤਖ਼ਤ ਸਾਹਿਬ ਨੇ ਉਨ੍ਹਾਂ ਨੂੰ ਪੰਥ 'ਚੋਂ ਛੇਕ ਦਿੱਤਾ ਸੀ। ਗੁਰਦਾਸਪੁਰ ਦੀ ਅਦਾਲਤ ਨੇ ਬਾਅਦ 'ਚ ਉਸੇ ਔਰਤ ਵਲੋਂ ਅਦਾਲਤ 'ਚ ਦਿੱਤੇ ਗਏ ਬਿਆਨ ਦੇ ਆਧਾਰ 'ਤੇ ਲੰਗਾਹ ਨੂੰ ਬਰੀ ਕਰ ਦਿੱਤਾ ਸੀ। 

Watch Live Tv-

Trending news