Marie Temara News: ਲੰਬਾ ਕੱਦ ਲੜਕੀ ਲਈ ਬਣਿਆ ਮੁਸੀਬਤ; ਡੇਟ ਲਈ ਨਹੀਂ ਲੱਭ ਰਿਹਾ ਬੁਆਏਫਰੈਂਡ
Advertisement
Article Detail0/zeephh/zeephh1653412

Marie Temara News: ਲੰਬਾ ਕੱਦ ਲੜਕੀ ਲਈ ਬਣਿਆ ਮੁਸੀਬਤ; ਡੇਟ ਲਈ ਨਹੀਂ ਲੱਭ ਰਿਹਾ ਬੁਆਏਫਰੈਂਡ

Marie Temara News: ਅਮਰੀਕਾ ਦੇ ਫਲੋਰੀਡਾ ਦੀ ਰਹਿਣ ਵਾਲੀ ਇੱਕ ਲੜਕੀ ਲਈ ਉਸ ਦਾ ਲੰਬਾ ਕੱਦ ਮੁਸੀਬਤ ਬਣ ਗਿਆ ਹੈ। ਉਸ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

Marie Temara News: ਲੰਬਾ ਕੱਦ ਲੜਕੀ ਲਈ ਬਣਿਆ ਮੁਸੀਬਤ; ਡੇਟ ਲਈ ਨਹੀਂ ਲੱਭ ਰਿਹਾ ਬੁਆਏਫਰੈਂਡ

Marie Temara News: ਖ਼ੂਬਸੂਰਤ ਚਿਹਰਾ, ਚੰਗਾ ਕੱਦ ਤੇ ਪਰਫ਼ੈਕਟ ਫਿਗਰ... ਇਹ ਹਰ ਕਿਸੇ ਦੀ ਇੱਛਾ ਹੁੰਦੀ ਹੈ ਪਰ ਇੱਕ ਲੜਕੀ ਕਹਿਣਾ ਹੈ ਕਿ ਉਸ ਨੂੰ ਆਪਣੇ ਕੱਦ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੱਦ ਲੰਬਾ ਹੋਣ ਦੇ ਬਾਵਜੂਦ ਉਸ ਨੂੰ ਬੁਆਏਫ੍ਰੈਂਡ ਲੱਭਣ ਵਿੱਚ ਮੁਸ਼ਕਲ ਆ ਰਹੀ ਹੈ। 6 ਫੁੱਟ 2 ਇੰਚ ਲੰਬੀ ਕੁੜੀ ਨੇ ਖੁਦ ਆਪਣੀ ਕਹਾਣੀ ਬਿਆਨ ਕੀਤੀ। ਲੜਕੀ ਦਾ ਨਾਮ ਮੈਰੀ ਟੇਮਾਰਾ ਹੈ।

ਅਮਰੀਕਾ ਦੇ ਫਲੋਰੀਡਾ ਦੀ ਰਹਿਣ ਵਾਲੀ 28 ਸਾਲਾ ਮੈਰੀ ਪੇਸ਼ੇ ਤੋਂ ਮਾਡਲ ਹੈ। ਉਸ ਦਾ ਕਹਿਣਾ ਹੈ ਕਿ ਉਹ ਪਰਫੈਕਟ ਮੈਚ ਦੀ ਤਲਾਸ਼ ਕਰ ਰਹੀ ਹੈ। ਉਸ ਨੂੰ ਆਪਣੇ ਕੱਦ ਦੇ ਹਿਸਾਬ ਨਾਲ ਲੜਕਾ ਲੱਭਣ ਲਈ ਜੱਦੋ-ਜਹਿਦ ਕਰਨੀ ਪਈ। 6 ਫੁੱਟ ਤੋਂ ਵੱਧ ਲੰਬਾ ਹੋਣ ਕਾਰਨ ਉਸ ਲਈ ਡੇਟਿੰਗ ਲਗਭਗ ਅਸੰਭਵ ਹੋ ਗਈ ਸੀ। ਮੈਰੀ ਦਾ ਕਹਿਣਾ ਹੈ ਕਿ ਇੱਕ ਵਾਰ ਉਹ ਡੇਟਿੰਗ ਸਾਈਟ 'ਤੇ 6 ਫੁੱਟ 3 ਇੰਚ ਲੰਬੇ ਲੜਕੇ ਨੂੰ ਮਿਲੀ ਪਰ ਜਦੋਂ ਉਹ ਉਸ ਨੂੰ ਮਿਲਣ ਗਈ ਤਾਂ ਲੜਕਾ 5 ਫੁੱਟ 11 ਇੰਚ ਦਾ ਨਿਕਲਿਆ। ਉਸ ਨੇ ਸਾਈਟ 'ਤੇ ਆਪਣੀ ਉਚਾਈ ਬਾਰੇ ਝੂਠ ਬੋਲਿਆ। ਮੈਰੀ ਮੁਤਾਬਕ ਉਹ ਕੱਦ ਕਾਰਨ ਟ੍ਰੋਲ ਵੀ ਹੋਈ ਹੈ। ਲੋਕਾਂ ਨੇ ਕਿਹਾ ਕਿ ਉਸ ਨੂੰ ਕਦੇ ਬੁਆਏਫ੍ਰੈਂਡ ਨਹੀਂ ਮਿਲੇਗਾ।

ਮੈਰੀ ਨੇ ਅੱਗੇ ਕਿਹਾ ਕਿ ਲੋਕ ਸੋਚਦੇ ਹਨ ਕਿ ਲੜਕੀ ਦਾ ਕੱਦ ਘੱਟ ਹੋਵੇ ਤਾਂ ਠੀਕ ਰਹੇਗਾ ਪਰ ਲੜਕੇ ਦਾ ਨਹੀਂ। ਮੁੰਡਾ ਕੁੜੀ ਤੋਂ ਲੰਬਾ ਹੋਣਾ ਚਾਹੀਦਾ ਹੈ। ਮੈਰੀ ਇਨ੍ਹਾਂ ਰੂੜ੍ਹੀਆਂ ਨੂੰ ਤੋੜਨਾ ਚਾਹੁੰਦੀ ਹੈ। ਇਸ ਲਈ ਉਹ ਹੁਣ ਆਪਣੇ ਤੋਂ ਛੋਟੇ ਕੱਦ ਵਾਲੇ ਲੋਕਾਂ ਨੂੰ ਡੇਟ ਕਰਨ ਲੱਗ ਪਈ ਹੈ। ਮੈਰੀ ਨੇ ਕਿਹਾ- ਮੈਂ ਕਿਸੇ ਵੀ ਕੱਦ ਦੇ ਲੜਕਿਆਂ ਨੂੰ ਡੇਟ ਕਰਨ ਲਈ ਤਿਆਰ ਹਾਂ। ਚਾਹੇ ਉਹ ਛੋਟਾ ਹੋਵੇ ਜਾਂ ਵੱਡਾ। ਕੋਈ ਫ਼ਰਕ ਨਹੀਂ ਪੈਂਦਾ।
ਮੈਰੀ ਨੇ ਦੱਸਿਆ ਕਿ ਉਸਦੇ ਪਿਤਾ ਦਾ ਕੱਦ 6 ਫੁੱਟ 3 ਇੰਚ ਹੈ। ਜਦੋਂ ਕਿ ਮਾਂ ਦਾ ਕੱਦ 6 ਫੁੱਟ 5 ਇੰਚ ਹੈ। ਮੈਰੀ ਦੇ ਇੱਕ ਭਰਾ ਦਾ ਕੱਦ 6 ਫੁੱਟ 9 ਇੰਚ ਤੇ ਦੂਜੇ ਦਾ 6 ਫੁੱਟ 10 ਇੰਚ ਹੈ। ਮੈਰੀ ਦੇ ਘਰ ਵਿੱਚ ਹਰ ਕਿਸੇ ਦੀ ਉਚਾਈ 6 ਫੁੱਟ ਤੋਂ ਵੱਧ ਹੈ। ਇੱਕ-ਦੋ ਰਿਸ਼ਤੇਦਾਰ ਤਾਂ 7 ਫੁੱਟ ਦੇ ਵੀ ਹਨ, ਜਿਨ੍ਹਾਂ ਨੂੰ ਦੇਖ ਕੇ ਆਲੇ-ਦੁਆਲੇ ਦੇ ਲੋਕ ਹੈਰਾਨ ਹਨ। ਮੈਰੀ ਦੇ ਪਰਿਵਾਰ ਦਾ ਕੱਦ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ : Russia-Ukraine War: ਪੂਰਬੀ ਯੂਕਰੇਨ ਦੇ ਸ਼ਹਿਰ 'Sloviansk' 'ਚ ਰੂਸ ਨੇ ਕੀਤਾ ਹਮਲਾ, 8 ਦੀ ਮੌਤ; 21 ਜ਼ਖ਼ਮੀ

ਮੈਰੀ ਕਹਿੰਦੀ ਹੈ- ਜਨਮ ਦੇ ਸਮੇਂ ਮੇਰਾ ਵਜ਼ਨ 5 ਕਿਲੋ ਤੋਂ ਜ਼ਿਆਦਾ ਸੀ। ਸਕੂਲ ਦੇ ਦੂਜੇ ਬੱਚਿਆਂ ਨਾਲੋਂ ਜ਼ਿਆਦਾ ਸੀ। ਇਸ ਕਰਕੇ ਹੋਰ ਬੱਚੇ ਮੈਨੂੰ ਤੰਗ ਕਰਦੇ ਸਨ। ਮੈਂ ਕੋਈ ਦੋਸਤ ਨਹੀਂ ਬਣਾ ਸਕੀ। ਕੁਝ ਸਮੇਂ ਬਾਅਦ ਮੈਰੀ ਆਪਣੇ ਅਧਿਆਪਕਾਂ ਨਾਲੋਂ ਉੱਚੀ ਦਿਖਾਈ ਦੇਣ ਲੱਗੀ। ਉਹ ਸਕੂਲ-ਕਾਲਜ ਵਿੱਚ ਵੱਖ ਨਜ਼ਰ ਆਉਂਦੀ ਸੀ। ਮੈਰੀ ਨੂੰ ਅਜੇ ਵੀ ਇੱਕ ਲੰਮੀ ਔਰਤ ਹੋਣ ਦੀਆਂ ਚੁਣੌਤੀਆਂ ਨਾਲ ਨਜਿੱਠਣਾ ਪੈਂਦਾ ਹੈ।

ਉਨ੍ਹਾਂ ਨੂੰ ਫਿੱਟ ਹੋਣ ਵਾਲੇ ਕੱਪੜੇ ਅਤੇ ਜੁੱਤੇ ਲੱਭਣ ਵਿੱਚ ਮੁਸ਼ਕਲ ਆਉਂਦੀ ਹੈ। ਆਮ ਨਾਲੋਂ ਉੱਚੀ ਹੋਣ ਕਰਕੇ ਮੈਰੀ ਨੂੰ ਕਾਰ ਵਿਚ ਬੈਠਣਾ ਮੁਸ਼ਕਲ ਲੱਗਦਾ ਹੈ। ਉਨ੍ਹਾਂ ਲਈ ਘਰ ਦੇ ਦਰਵਾਜ਼ੇ ਅਤੇ ਬਿਸਤਰੇ ਛੋਟੇ ਹੋ ਜਾਂਦੇ ਹਨ। ਹੁਣ ਮੈਰੀ ਦਾ ਭਾਰ 95 ਕਿਲੋ ਹੈ। ਹਾਲਾਂਕਿ ਕੁਝ ਮਾਮਲਿਆਂ ਵਿੱਚ, ਉਹ ਆਪਣੇ ਕੱਦ ਦਾ ਫਾਇਦਾ ਵੀ ਪ੍ਰਾਪਤ ਕਰਦੀ ਹੈ। ਉਹ ਵਾਲੀਬਾਲ, ਬਾਸਕਟਬਾਲ ਆਦਿ ਖੇਡਾਂ ਬਹੁਤ ਚੰਗੀ ਤਰ੍ਹਾਂ ਖੇਡਦੀ ਹੈ। ਉਹ ਖੇਡ ਸਰਗਰਮੀਆਂ ਵਿੱਚ ਹਿੱਸਾ ਲੈਂਦੀ ਹੈ। ਐਥਲੀਟ ਹੋਣ ਦੇ ਨਾਲ-ਨਾਲ ਮੈਰੀ ਮਾਡਲਿੰਗ ਵੀ ਕਰਦੀ ਹੈ।

ਇਹ ਵੀ ਪੜ੍ਹੋ : Punjab Weather Update: ਪੰਜਾਬ 'ਚ 41 ਡਿਗਰੀ ਤੱਕ ਪਹੁੰਚਿਆ ਪਾਰਾ, IMD ਨੇ ਜਾਰੀ ਕੀਤਾ ਯੈਲੋ ਅਲਰਟ

Trending news