The Kerala Story: ਵਿਵਾਦਾਂ ਮਗਰੋਂ ਇਸ ਰਾਜ 'ਚ ਬੈਨ ਹੋਈ 'ਦਿ ਕੇਰਲ ਸਟੋਰੀ'
Advertisement
Article Detail0/zeephh/zeephh1684838

The Kerala Story: ਵਿਵਾਦਾਂ ਮਗਰੋਂ ਇਸ ਰਾਜ 'ਚ ਬੈਨ ਹੋਈ 'ਦਿ ਕੇਰਲ ਸਟੋਰੀ'

The Kerala Story:  ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ ਵਿੱਚ ਘਿਰੀ ਦਿ ਕੇਰਲ ਸਟੋਰੀ ਫਿਲਮ ਨੂੰ ਕਾਨੂੰਨੀ ਵਿਵਸਥਾ ਦਾ ਹਵਾਲਾ ਦਿੰਦੇ ਹੋਏ ਇੱਕ ਰਾਜ ਵੱਲੋਂ ਬੈਨ ਕਰ ਦਿੱਤਾ ਗਿਆ ਹੈ।

The Kerala Story: ਵਿਵਾਦਾਂ ਮਗਰੋਂ ਇਸ ਰਾਜ 'ਚ ਬੈਨ ਹੋਈ 'ਦਿ ਕੇਰਲ ਸਟੋਰੀ'

The Kerala Story: ਫਿਲਮ 'ਦਿ ਕੇਰਲ ਸਟੋਰੀ' 5 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਕਾਬਿਲੇਗੌਰ ਹੈ ਕਿ ਇਹ ਫਿਲਮ ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ ਵਿੱਚ ਘਿਰ ਗਈ ਸੀ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਉਹੀ ਮਾਹੌਲ ਦੇਖਣ ਨੂੰ ਮਿਲਿਆ ਜੋ 'ਦਿ ਕਸ਼ਮੀਰ ਫਾਈਲਜ਼' ਵੇਲੇ ਸੀ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਫਿਲਮ ਕੇਰਲ ਦੇ ਅਕਸ ਨੂੰ ਖਰਾਬ ਕਰੇਗੀ। ਇਸ ਦਰਮਿਆਨ ਖਬਰ ਸਾਹਮਣੇ ਆਈ ਹੈ ਕਿ 'ਦਿ ਕੇਰਲ ਸਟੋਰੀ' ਨੂੰ ਤਾਮਿਲਨਾਡੂ 'ਚ ਬੈਨ ਕਰ ਦਿੱਤਾ ਗਿਆ ਹੈ।

ਗੌਰਤਲਬ ਹੈ ਕਿ ਤਾਮਿਲਨਾਡੂ ਸਰਕਾਰ ਨੇ ਕਾਨੂੰਨ ਵਿਵਸਥਾ ਦੀ ਸਥਿਤੀ ਦਾ ਹਵਾਲਾ ਦਿੰਦੇ ਹੋਏ ਐਤਵਾਰ 07 ਮਈ ਤੋਂ ਸਾਰੇ ਮਲਟੀਪਲੈਕਸ, ਸਿਨੇਮਾਘਰਾਂ 'ਚ 'ਦਿ ਕੇਰਲ ਸਟੋਰੀ' ਨਾ ਦਿਖਾਉਣ ਦਾ ਹੁਕਮ ਦਿੱਤਾ ਹੈ। ਇਸ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਕਾਫੀ ਨਾਰਾਜ਼ਗੀ ਹੈ। ਦੇਈਏ ਕਿ ਇਹ ਫਿਲਮ ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ ਵਿੱਚ ਘਿਰ ਗਈ ਸੀ। ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਕਈ ਸੂਬਿਆਂ 'ਚ ਇਸ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਸੀ। ਇਸ ਦੇ ਨਾਲ ਹੀ ਕਾਂਗਰਸ ਪਾਰਟੀ ਨੇ ਇਸ ਫਿਲਮ 'ਤੇ ਪਾਬੰਦੀ ਲਗਾਉਣ ਦੀ ਮੰਗ ਵੀ ਕੀਤੀ ਹੈ।

ਜਾਣਕਾਰੀ ਮੁਤਾਬਕ ਤਾਮਿਲਨਾਡੂ ਮਲਟੀਪਲੈਕਸ ਐਸੋਸੀਏਸ਼ਨ ਨੇ ਐਲਾਨ ਕੀਤਾ ਹੈ ਕਿ 'ਦਿ ਕੇਰਲ ਸਟੋਰੀ' ਦੀ ਸਕ੍ਰੀਨਿੰਗ ਐਤਵਾਰ ਤੋਂ ਸੂਬੇ ਭਰ 'ਚ ਬੰਦ ਕਰ ਦਿੱਤੀ ਜਾਵੇਗੀ। ਐਸੋਸੀਏਸ਼ਨ ਨੇ ਆਪਣੇ ਫੈਸਲੇ ਦਾ ਕਾਰਨ ਦੱਸਦੇ ਹੋਏ ਕਿਹਾ ਹੈ ਕਿ ਇਹ ਫਿਲਮ 'ਕਾਨੂੰਨ ਵਿਵਸਥਾ ਲਈ ਖ਼ਤਰਾ' ਹੋ ਸਕਦੀ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਫਿਲਮ ਨੂੰ ਆਮ ਲੋਕਾਂ ਵੱਲੋਂ ਮਿਲ ਰਿਹਾ ਠੰਢਾ ਹੁੰਗਾਰਾ ਵੀ ਇਸ ਫੈਸਲੇ ਪਿੱਛੇ ਇੱਕ ਕਾਰਨ ਹੈ।

ਇਹ ਵੀ ਪੜ੍ਹੋ : All-Women Parade Next Republic Day: ਸਾਲ 2024 ਦੀ ਗਣਤੰਤਰ ਦਿਵਸ ਪਰੇਡ 'ਚ ਸਿਰਫ਼ ਔਰਤਾਂ ਹੀ ਕਰਨਗੀਆਂ ਪਰੇਡ

ਤਾਮਿਲਨਾਡੂ ਦੇ ਕਈ ਸਿਆਸੀ ਸੰਗਠਨਾਂ ਨੇ ਵੀ ਧਮਕੀ ਦਿੱਤੀ ਹੈ ਕਿ ਜੇਕਰ ਫਿਲਮ ਨੂੰ ਕਿਸੇ ਵੀ ਸਿਨੇਮਾ ਹਾਲ 'ਚ ਦਿਖਾਇਆ ਗਿਆ ਤਾਂ ਉਸ ਨੂੰ ਬੰਦ ਕਰ ਦਿੱਤਾ ਜਾਵੇਗਾ। ਤਾਮਿਲਨਾਡੂ ਦੀ ਨਾਮ ਤਮਿਲਾਰ ਕਾਚੀ (NTK) ਪਾਰਟੀ ਨੇ ਵੀ ਸ਼ਨਿੱਚਰਵਾਰ ਨੂੰ ਚੇਨਈ 'ਚ 'ਦਿ ਕੇਰਲ ਸਟੋਰੀ' ਦੀ ਰਿਲੀਜ਼ ਦਾ ਵਿਰੋਧ ਕੀਤਾ ਸੀ।
ਪਾਰਟੀ ਵਰਕਰਾਂ ਨੇ ਸਿਨੇਮਾਘਰਾਂ ਦੇ ਅੰਦਰ ਵੀ ਪ੍ਰਦਰਸ਼ਨ ਕੀਤਾ ਜਿੱਥੇ ਫਿਲਮ ਦਿਖਾਈ ਜਾ ਰਹੀ ਸੀ ਤੇ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਤੋਂ ਪਹਿਲਾਂ ਸੀਮਨ ਨੇ ਐਲਾਨ ਕੀਤਾ ਸੀ ਕਿ ਉਹ ਫਿਲਮ ਦਾ ਵਿਰੋਧ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ‘ਦਿ ਕੇਰਲ ਸਟੋਰੀ’ ਇੱਕ ਵਿਸ਼ੇਸ਼ ਭਾਈਚਾਰੇ ਦੇ ਖ਼ਿਲਾਫ਼ ਸੀ। ਉਨ੍ਹਾਂ ਨੇ ਤਾਮਿਲਨਾਡੂ ਸਰਕਾਰ ਤੋਂ ਫਿਲਮ 'ਤੇ ਪਾਬੰਦੀ ਲਗਾਉਣ ਦੀ ਮੰਗ ਵੀ ਕੀਤੀ।

ਇਹ ਵੀ ਪੜ੍ਹੋ : MLA Sukhpal Khaira: ਵਿਧਾਇਕ ਸੁਖਪਾਲ ਸਿੰਘ ਖਹਿਰਾ ਵਿਰੁੱਧ ਦਰਜ ਕੇਸ 'ਚ ਗ਼ੈਰ-ਜ਼ਮਾਨਤੀ ਧਾਰਾ ਜੋੜੀ

Trending news