Suicides Case: ਨੌਜਵਾਨਾਂ ਵੱਲੋਂ ਖ਼ੁਦਕੁਸ਼ੀਆਂ ਦਾ ਰੁਝਾਨ ਚਿੰਤਾਜਨਕ, 18 ਦਿਨਾਂ 'ਚ 8 ਨੌਜਵਾਨ ਮੌਤ ਨੂੰ ਗਲ਼ੇ ਲਗਾ ਚੁੱਕੇ
Advertisement
Article Detail0/zeephh/zeephh1697253

Suicides Case: ਨੌਜਵਾਨਾਂ ਵੱਲੋਂ ਖ਼ੁਦਕੁਸ਼ੀਆਂ ਦਾ ਰੁਝਾਨ ਚਿੰਤਾਜਨਕ, 18 ਦਿਨਾਂ 'ਚ 8 ਨੌਜਵਾਨ ਮੌਤ ਨੂੰ ਗਲ਼ੇ ਲਗਾ ਚੁੱਕੇ

Suicides Case: ਭਾਖੜਾ ਨਹਿਰ ਵਿਚੋਂ ਪਿਛਲੇ ਮਹੀਨੇ ਤੋਂ ਲਾਪਤਾ ਨੌਜਵਾਨ ਦੀ ਲਾਸ਼ ਬਰਾਮਦ ਹੋਈ। 26 ਸਾਲਾ ਨੌਜਵਾਨ ਦੀ ਲਾਸ਼ ਨੰਗਲ ਐੱਮ ਪੀ ਦੀ ਕੋਠੀ ਕੋਲੋਂ ਭਾਖੜਾ ਨਹਿਰ ਵਿਚੋਂ ਤੈਰਦੀ ਮਿਲੀ।

Suicides Case: ਨੌਜਵਾਨਾਂ ਵੱਲੋਂ ਖ਼ੁਦਕੁਸ਼ੀਆਂ ਦਾ ਰੁਝਾਨ ਚਿੰਤਾਜਨਕ, 18 ਦਿਨਾਂ 'ਚ 8 ਨੌਜਵਾਨ ਮੌਤ ਨੂੰ ਗਲ਼ੇ ਲਗਾ ਚੁੱਕੇ

Suicides Case: ਲਗਭਗ ਪਿਛਲੇ 18 ਦਿਨਾਂ ਤੋਂ 8 ਦੇ ਕਰੀਬ ਨੌਜਵਾਨ ਭਾਖੜਾ ਨਹਿਰ ਵਿੱਚ ਕੁੱਦ ਕੇ ਆਤਮਹੱਤਿਆ ਕਰ ਚੁੱਕੇ ਹਨ ਜਿਨ੍ਹਾਂ ਦੀ ਉਮਰ ਲਗਭਗ 18 ਤੋਂ 30 ਸਾਲ ਵਿਚਕਾਰ ਸੀ। ਦੋ ਨੌਜਵਾਨਾਂ ਦੀਆਂ ਲਾਸ਼ਾਂ ਨਹਿਰ ਦੇ ਨਜ਼ਦੀਕ ਹੀ ਦਰੱਖਤ ਨਾਲ ਲਟਕਦੀਆਂ ਮਿਲੀਆਂ ਸਨ। ਚਿੰਤਾ ਦਾ ਵਿਸ਼ਾ ਹੈ ਕਿ ਨੌਜਵਾਨ ਕਿਹੜੀ ਪਰੇਸ਼ਾਨੀ ਜਾਂ ਕਿਹੜੀ ਹਿਤਾਸ਼ਾ ਕਾਰਨ ਮੌਤ ਨੂੰ ਗਲੇ ਲਗੇ ਰਹੇ ਹਨ।

ਅੱਜ ਵੀ ਇਕ 26 ਸਾਲਾ ਨੌਜਵਾਨ ਦੀ ਲਾਸ਼ ਨੰਗਲ ਐੱਮ ਪੀ ਦੀ ਕੋਠੀ ਕੋਲ ਭਾਖੜਾ ਨਹਿਰ ਵਿਚੋਂ ਤੈਰਦੀ ਮਿਲੀ ਜਿਸਦੀ ਪਹਿਚਾਣ ਰੋਹਿਤ ਪਿੰਡ ਓਲਿੰਡਾ ਵਜੋਂ ਹੋਈ ਹੈ। ਅੱਜ ਦੇ ਆਧੁਨਿਕ ਜ਼ਮਾਨੇ ਵਿੱਚ ਲੋਕ ਸੋਸ਼ਲ ਮੀਡੀਆ ਵਾਲੀ ਜ਼ਿੰਦਗੀ ਨੂੰ ਸੁਪਨਿਆਂ ਦਾ ਸੰਸਾਰ ਸਮਝਦੇ ਹਨ ਤੇ ਇਸ ਕਾਰਨ ਮਿਹਨਤ-ਮੁਸ਼ੱਕਤ ਤੋਂ ਦੂਰ ਹੁੰਦੇ ਜਾ ਰਹੇ ਹਨ। 

 ਖੁਦਕੁਸ਼ੀਆਂ ਦੇ ਕਾਰਨ ਤਾਂ ਬਹੁਤ ਸਾਰੇ ਹਨ ਪਰ ਜਦੋਂ ਤੱਕ ਮਨੁੱਖ ਆਪਣੀ ਬਰਦਾਸ਼ਤ ਕਰਨ ਦੀ ਸੀਮਾ ਨਹੀਂ ਵਧਾਉਂਦਾ, ਉਦੋਂ ਤੱਕ ਖੁਦਕੁਸ਼ੀਆਂ ਦੇ ਰਾਹ ਪੈਂਦਾ ਰਹੇਗਾ। ਨੌਜਵਾਨਾਂ ਨੂੰ ਅਜਿਹੀ 'ਦਲਦਲ' ਵਿਚੋਂ ਕੱਢਣ ਲਈ ਵੱਡੇ ਯਤਨ ਕਰਨ ਦੀ ਜ਼ਰੂਰਤ ਹੈ।

ਇਲਾਕੇ ਵਿੱਚ ਬੀਤੇ ਕੁਝ ਦਿਨਾਂ ਵਿੱਚ ਖੁਦਕੁਸ਼ੀਆਂ ਦੇ ਅੰਕੜਿਆਂ ਉਪਰ ਝਾਤ ਮਾਰੀਏ ਤਾਂ ਹਰ ਕੋਈ ਹੈਰਾਨ ਰਹਿ ਜਾਵੇਗਾ। ਬੀਤੇ ਲਗਭਗ 18 ਦਿਨਾਂ ਤੋਂ ਇਲਾਕੇ ਦੇ ਕਰੀਬ ਅੱਠ ਨੌਜਵਾਨ ਭਾਖੜਾ ਨਹਿਰ ਵਿਖੇ ਛਾਲ ਮਾਰ ਕੇ ਆਤਮ ਹੱਤਿਆ ਕਰ ਚੁੱਕੇ ਹਨ। ਇਨ੍ਹਾਂ ਵਿੱਚੋਂ ਕੁਝ ਨੌਜਵਾਨਾਂ ਦੀ ਗੱਲ ਕਰ ਲਈ ਜਾਵੇ ਤਾਂ ਨੰਗਲ ਦੇ ਪ੍ਰੀਤ ਨਗਰ ਦਾ 20 ਸਾਲ ਦਾ ਸੁਮੀਤ ਜੋ ਕਿ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ।

ਉਸ ਤੋਂ ਦੂਸਰੇ ਹੀ ਦਿਨ ਨੰਗਲ ਦੇ ਡਬਲ ਐਚ ਬਲਾਕ ਦਾ 20 ਸਾਲ ਦਾ ਹਰਜਿੰਦਰ ਸਿੰਘ ਕੈਨੇਡਾ ਜਾਣ ਦੀ ਤਿਆਰੀ ਕਰ ਰਿਹਾ ਸੀ। 30 ਸਾਲ ਦਾ ਅਰੁਣ ਜੋ ਨਾਲ ਲੱਗਦੇ ਹਿਮਾਚਲ ਦੇ ਊਨਾ ਦਾ ਰਹਿਣ ਵਾਲਾ ਸੀ। ਨੰਗਲ ਦੇ ਥਲੂ ਪਿੰਡ ਦਾ 17 ਸਾਲ ਦਾ ਨੌਜਵਾਨ ਅਤੇ ਇਕ ਅਣਪਛਾਤੇ ਨੌਜਵਾਨ (ਉਮਰ ਲਗਭਗ 22 ਸਾਲ) ਦੀ ਲਾਸ਼ ਬਰਾਮਦ ਹੋਈ ਸੀ। ਇਸ ਤੋਂ ਇਲਾਵਾ ਭਾਖੜਾ ਨਹਿਰ ਦੇ ਕੋਲ ਬੂਟਿਆਂ ਨਾਲ ਲਟਕਦੀਆਂ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ ਸਨ। 

ਨੰਗਲ ਨਾਲ ਲੱਗਦੇ ਪਿੰਡ ਓਲਿੰਡਾ ਦੇ ਰੋਹਿਤ (26 ਸਾਲ) ਜਿਸ ਨੇ ਆਈਟੀਆਈ ਕੀਤੀ ਹੋਈ ਅਤੇ ਉਹ 12 ਅਪ੍ਰੈਲ ਤੋਂ ਲਾਪਤਾ ਸੀ। ਅੱਜ ਉਸ ਦੀ ਲਾਸ਼ ਨੰਗਲ ਐੱਮਪੀ ਦੀ ਕੋਠੀ ਨੇੜਿਓਂ ਭਾਖੜਾ ਨਹਿਰ ਵਿੱਚ ਤੈਰਦੀ ਮਿਲੀ। ਲਗਾਤਾਰ ਨੌਜਵਾਨ ਕਿਉਂ ਖੁਦਕੁਸ਼ੀਆਂ ਕਰ ਰਹੇ ਹਨ? ਸਰਕਾਰਾਂ ਨੂੰ ਚਾਹੀਦਾ ਹੈ ਕਿ ਸਕੂਲਾਂ ਕਾਲਜਾਂ ਵਿੱਚ ਜਾ ਕੇ ਅਜਿਹੇ ਸੈਮੀਨਾਰ ਲਗਾਏ ਜਾਣੇ ਚਾਹੀਦੇ ਹਨ ਜਿਨ੍ਹਾਂ ਵਿੱਚ ਨੌਜਵਾਨਾਂ ਨੂੰ ਮਿਹਨਤ-ਮੁਸ਼ੱਕਤ ਅਤੇ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ : Patiala News ਪਟਿਆਲਾ ਦੇ ਗੁਰਦੁਆਰੇ 'ਚ ਔਰਤ ਦੀ ਗੋਲੀ ਮਾਰ ਕੇ ਹੱਤਿਆ; ਜਾਣੋ ਕੀ ਹੈ ਪੂਰਾ ਮਾਮਲਾ?

ਨੰਗਲ ਤੋਂ ਬਿਮਲ ਸ਼ਰਮਾ ਦੀ ਰਿਪੋਰਟ

Trending news