Darjeeling Train Accident News: ਦਾਰਜੀਲਿੰਗ 'ਚ ਰੇਲ ਹਾਦਸੇ ਵਿੱਚ 15 ਲੋਕਾਂ ਦੀ ਮੌਤ, 60 ਗੰਭੀਰ ਜ਼ਖ਼ਮੀ
Advertisement
Article Detail0/zeephh/zeephh2296126

Darjeeling Train Accident News: ਦਾਰਜੀਲਿੰਗ 'ਚ ਰੇਲ ਹਾਦਸੇ ਵਿੱਚ 15 ਲੋਕਾਂ ਦੀ ਮੌਤ, 60 ਗੰਭੀਰ ਜ਼ਖ਼ਮੀ

Darjeeling Train Accident News:  ਦਾਰਜੀਲਿੰਗ ਵਿੱਚ ਵਾਪਰੇ ਦਰਦਨਾਕ ਰੇਲ ਹਾਦਸੇ ਵਿੱਚ 15 ਲੋਕਾਂ ਦੀ ਮੌਤ ਹੋ ਗਈ ਜਦਕਿ 60 ਲੋਕਾਂ ਦੇ ਜ਼ਖ਼ਮੀ ਹੋ ਗਏ ਹਨ।

Darjeeling Train Accident News: ਦਾਰਜੀਲਿੰਗ 'ਚ ਰੇਲ ਹਾਦਸੇ ਵਿੱਚ 15 ਲੋਕਾਂ ਦੀ ਮੌਤ, 60 ਗੰਭੀਰ ਜ਼ਖ਼ਮੀ

Darjeeling Train Accident News:  ਪੱਛਮੀ ਬੰਗਾਲ ਵਿੱਚ ਵਾਪਰੇ ਦਰਦਨਾਕ ਰੇਲ ਹਾਦਸੇ ਵਿੱਚ 15 ਲੋਕਾਂ ਦੀ ਮੌਤ ਹੋ ਗਈ ਜਦਕਿ 60 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਪੱਛਮੀ ਬੰਗਾਲ ਦੇ ਦਾਰਜੀਲਿੰਗ ਵਿੱਚ ਸੋਮਵਾਰ ਨੂੰ ਇੱਕ ਮਾਲ ਰੇਲਗੱਡੀ ਨੇ ਕੰਚਨਜੰਗਾ ਐਕਸਪ੍ਰੈਸ (13174) ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਰਿਪੋਰਟ ਮੁਤਾਬਕ ਹੁਣ ਤੱਕ 15 ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ ਜਦਕਿ 60 ਲੋਕ ਗੰਭੀਰ ਰੂਪ ਵਿੱਚ ਫੱਟੜ ਹੋ ਗਏ ਹਨ। ਰਾਹਤ ਕਾਰਜ ਜੰਗੀ ਪੱਧਰ ਉਤੇ ਜਾਰੀ ਹਨ।

ਇਹ ਹਾਦਸਾ ਨਿਊ ਜਲਪਾਈਗੁੜੀ ਤੋਂ ਕੋਲਕਾਤਾ ਜਾਂਦੇ ਸਮੇਂ ਸਿਲੀਗੁੜੀ ਨਾਲ ਲੱਗਦੇ ਫਾਂਸੀਦੇਵਾ ਬਲਾਕ ਦੇ ਘੋਸ਼ਪੁਕੁਰ ਇਲਾਕੇ 'ਚ ਵਾਪਰ ਗਿਆ। ਕੰਚਨਜੰਗਾ ਰੇਲਗੱਡੀ ਉਸ ਟ੍ਰੈਕ 'ਤੇ ਪਿੱਛੇ ਤੋਂ ਟਕਰਾ ਗਈ ਸੀ। ਮਾਲ ਗੱਡੀ ਦੇ ਡਰਾਈਵਰ ਨੇ ਸਿਗਨਲ ਨੂੰ ਅਣਗੌਲਿਆ ਕਰ ਦਿੱਤਾ। ਇਸ ਹਾਦਸੇ ਵਿੱਚ ਡਰਾਈਵਰ ਦੀ ਵੀ ਮੌਤ ਹੋ ਗਈ ਹੈ। ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਘਟਨਾ ਵਾਲੀ ਥਾਂ 'ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਟਿੱਪਣੀ ਦਾ ਜਵਾਬ ਨਹੀਂ ਦੇਣਗੇ ਅਤੇ ਨਾ ਹੀ ਇਹ ਸਿਆਸਤ ਕਰਨ ਦਾ ਸਮਾਂ ਹੈ। ਵੈਸ਼ਨਵ ਨੇ ਦੱਸਿਆ ਕਿ ਬਚਾਅ ਕਾਰਜ ਪੂਰਾ ਹੋ ਗਿਆ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਪੱਛਮੀ ਬੰਗਾਲ ਵਿੱਚ ਰੇਲ ਹਾਦਸੇ ਵਿੱਚ ਹਰੇਕ ਮ੍ਰਿਤਕ ਦੇ ਪਰਿਵਾਰਾਂ ਨੂੰ PMNRF ਤੋਂ 2 ਲੱਖ ਰੁਪਏ ਅਤੇ ਹਰੇਕ ਜ਼ਖਮੀ ਨੂੰ 50,000 ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ। ਪੱਛਮੀ ਬੰਗਾਲ ਰੇਲ ਹਾਦਸੇ 'ਤੇ, ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਪੀੜਤਾਂ ਨੂੰ ਵਧੀ ਹੋਈ ਐਕਸ-ਗ੍ਰੇਸ਼ੀਆ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ - ਮੌਤ ਦੇ ਮਾਮਲੇ 'ਚ 10 ਲੱਖ ਰੁਪਏ ਅਤੇ ਗੰਭੀਰ ਜ਼ਖਮੀਆਂ ਲਈ 2.5 ਲੱਖ ਰੁਪਏ ਅਤੇ ਮਾਮੂਲੀ ਜ਼ਖਮੀਆਂ ਲਈ 50,000 ਰੁਪਏ। ਇਹ ਰੇਲ ਹਾਦਸਾ ਕਿਸ਼ਨਗੰਜ ਤੋਂ ਸਿਰਫ਼ 40 ਕਿਲੋਮੀਟਰ ਦੂਰ ਵਾਪਰਿਆ।

ਇਸ ਹਾਦਸੇ ਵਿੱਚ ਟਰੇਨ ਦੀਆਂ ਤਿੰਨ ਬੋਗੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਇਸ ਦੇ ਨਾਲ ਹੀ ਇਸ ਹਾਦਸੇ ਤੋਂ ਬਾਅਦ ਯਾਤਰੀਆਂ ਦੀ ਮਦਦ ਲਈ ਕਟਿਹਾਰ ਅਤੇ ਕਿਸ਼ਨਗੰਜ ਰੇਲਵੇ ਸਟੇਸ਼ਨਾਂ 'ਤੇ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ। ਕਿਸ਼ਨਗੰਜ ਰੇਲਵੇ ਸਟੇਸ਼ਨ ਦਾ ਹੈਲਪਲਾਈਨ ਨੰਬਰ ਹੈ-7542028020 ਅਤੇ ਕਟਿਹਾਰ ਦਾ ਹੈਲਪਲਾਈਨ ਨੰਬਰ ਹੈ- 9002041952 ਅਤੇ 9771441956। ਇਸ ਤੋਂ ਇਲਾਵਾ ਤੁਸੀਂ ਹੈਲਪ ਡੈਸਕ ਨੰਬਰ- 033-23508794, 033-23833326, ਸਟੇਸ਼ਨ ਹੈਲਪ ਡੈਸਕ ਨੰਬਰ- 6287801805 'ਤੇ ਸੰਪਰਕ ਕਰ ਸਕਦੇ ਹੋ।

 

Trending news