Ujjain News: ਚੰਦਰ ਗ੍ਰਹਿਣ ਮਗਰੋਂ ਉਜੈਨ 'ਚ ਮਹਾਕਾਲੇਸ਼ਵ ਮੰਦਿਰ ਨੂੰ ਪਵਿੱਤਰ ਜਲ ਨਾਲ ਕੀਤਾ ਸ਼ੁੱਧ
Advertisement
Article Detail0/zeephh/zeephh1934708

Ujjain News: ਚੰਦਰ ਗ੍ਰਹਿਣ ਮਗਰੋਂ ਉਜੈਨ 'ਚ ਮਹਾਕਾਲੇਸ਼ਵ ਮੰਦਿਰ ਨੂੰ ਪਵਿੱਤਰ ਜਲ ਨਾਲ ਕੀਤਾ ਸ਼ੁੱਧ

Ujjain News:  ਮੱਧ ਪ੍ਰਦੇਸ਼ ਦੇ ਉਜੈਨ ਵਿੱਚ ਮਹਾਕਾਲੇਸ਼ਵਰ ਮੰਦਿਰ ਨੂੰ ਚੰਦਰ ਗ੍ਰਹਿਣ ਤੋਂ ਬਾਅਦ ਪਵਿੱਤਰ ਨਦੀ ਤੋਂ ਲਿਆਂਦੇ ਗਏ ਪਾਣੀ ਨਾਲ ਸ਼ੁੱਧ ਕੀਤਾ ਗਿਆ।

Ujjain News: ਚੰਦਰ ਗ੍ਰਹਿਣ ਮਗਰੋਂ ਉਜੈਨ 'ਚ ਮਹਾਕਾਲੇਸ਼ਵ ਮੰਦਿਰ ਨੂੰ ਪਵਿੱਤਰ ਜਲ ਨਾਲ ਕੀਤਾ ਸ਼ੁੱਧ

Ujjain News:  ਮੱਧ ਪ੍ਰਦੇਸ਼ ਦੇ ਉਜੈਨ ਵਿੱਚ ਮਹਾਕਾਲੇਸ਼ਵਰ ਮੰਦਿਰ ਨੂੰ ਚੰਦਰ ਗ੍ਰਹਿਣ ਤੋਂ ਬਾਅਦ ਪਵਿੱਤਰ ਨਦੀ ਤੋਂ ਲਿਆਂਦੇ ਗਏ ਪਾਣੀ ਨਾਲ ਸ਼ੁੱਧ ਕੀਤਾ ਗਿਆ। ਪੁਜਾਰੀਆਂ ਨੇ ਪਰੰਪਰਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੰਦਿਰ ਕੰਪਲੈਕਸ ਵਿੱਚ ‘ਭਸਮ ਆਰਤੀ’ ਵੀ ਕੀਤੀ। ਪੂਰੀ ਵਿਧੀ ਮੁਤਾਬਕ ਪੂਜਾ-ਪਾਠ ਕਰਕੇ ਮੰਦਿਰ ਨੂੰ ਪਵਿੱਤਰ ਜਲ ਨਾਲ ਸ਼ੁੱਧ ਕੀਤਾ ਗਿਆ।

ਇਹ ਗ੍ਰਹਿਣ 2023 ਦਾ ਆਖਰੀ ਚੰਦਰ ਗ੍ਰਹਿਣ ਸੀ। ਅੰਸ਼ਕ ਚੰਦਰ ਗ੍ਰਹਿਣ ਸ਼ਨਿੱਚਰਵਾਰ ਰਾਤ 11:31 ਵਜੇ ਸ਼ੁਰੂ ਹੋਇਆ। ਇਹ ਗ੍ਰਹਿਣ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਦਿਖਾਈ ਦਿੱਤਾ, ਜਿਸ ਵਿੱਚ ਦਿੱਲੀ ਦੇ ਨਹਿਰੂ ਪਲੈਨੀਟੇਰੀਅਮ, ਪੱਛਮੀ ਬੰਗਾਲ ਦੇ ਸਿਲੀਗੁੜੀ, ਗੁਜਰਾਤ ਦੇ ਰਾਜਕੋਟ ਅਤੇ ਮੁੰਬਈ ਦੇ ਚੇਂਬੂਰ ਸ਼ਾਮਲ ਹਨ। ਇਹ ਗ੍ਰਹਿਣ ਸਾਲ ਦਾ ਆਖਰੀ ਚੰਦਰ ਗ੍ਰਹਿਣ ਸੀ।

ਹਾਲਾਂਕਿ ਇਸ ਦਾ ਅਜੇ ਵੀ ਪਰਛਾਵਾਂ ਬਰਕਰਾਰ ਹੈ, ਚੰਦਰ ਗ੍ਰਹਿਣ 29 ਅਕਤੂਬਰ, 2023 ਨੂੰ ਦਿੱਲੀ ਵਿੱਚ ਦਿਖਾਈ ਦੇਵੇਗਾ ਤੇ ਸਵੇਰੇ 1:06 ਵਜੇ ਸ਼ੁਰੂ ਹੋਵੇਗਾ ਅਤੇ 2:22 ਵਜੇ ਸਮਾਪਤ ਹੋਵੇਗਾ। ਇੱਕ ਅਧਿਕਾਰੀ ਨੇ ਦੱਸਿਆ ਕਿ ਖਾਸ ਗੱਲ ਇਹ ਹੈ ਕਿ ਇਹ ਪੂਰਨ ਚੰਦਰ ਗ੍ਰਹਿਣ ਨਹੀਂ ਸਗੋਂ ਅੰਸ਼ਿਕ ਚੰਦਰ ਗ੍ਰਹਿਣ ਹੈ।

ਸਾਲ 2023 ਦਾ ਆਖਰੀ ਚੰਦਰ ਗ੍ਰਹਿਣ ਪੂਰਾ ਹੋ ਗਿਆ ਹੈ। ਭਾਰਤ ਵਿੱਚ, ਚੰਦਰ ਗ੍ਰਹਿਣ ਸਵੇਰੇ 1:05 ਵਜੇ ਸ਼ੁਰੂ ਹੋਇਆ ਅਤੇ 2:24 ਵਜੇ ਸਮਾਪਤ ਹੋਇਆ। ਚੰਦਰ ਗ੍ਰਹਿਣ ਦਾ ਸਭ ਤੋਂ ਵੱਧ ਪ੍ਰਭਾਵ ਦੁਪਹਿਰ 1:44 ਵਜੇ ਦੇਖਣ ਨੂੰ ਮਿਲਿਆ। ਇਹ ਖਗੋਲੀ ਵਰਤਾਰਾ ਦੇਸ਼ ਵਿਚ ਕਈ ਥਾਵਾਂ 'ਤੇ ਦੇਖਿਆ ਗਿਆ।

ਇਹ ਵੀ ਪੜ੍ਹੋ : Mohali News: ਹਾਈ ਕੋਰਟ ਵੱਲੋਂ ਜ਼ਮੀਨ ਦੇ ਮਾਲਕਾਨਾ ਹੱਕ 'ਚ ਸੀਬੀਆਈ ਜਾਂਚ ਦੇ ਹੁਕਮ; ਸਿਵਲ ਜੱਜ ਤੇ ਪੁਲਿਸ ਦੀ ਭੂਮਿਕਾ 'ਤੇ ਖੜ੍ਹੇ ਹੋਏ ਸਵਾਲ

ਸ਼ਾਸਤਰਾਂ ਵਿੱਚ ਗ੍ਰਹਿਣ ਨੂੰ ਚੰਗਾ ਨਹੀਂ ਮੰਨਿਆ ਗਿਆ ਹੈ। ਗ੍ਰਹਿਣ ਖਤਮ ਹੋਣ ਤੋਂ ਬਾਅਦ ਪੂਰੇ ਘਰ 'ਚ ਗੰਗਾ ਜਲ ਦਾ ਛਿੜਕਾਅ ਕਰਕੇ ਇਸ਼ਨਾਨ ਕਰੋ। ਇਸ਼ਨਾਨ ਕਰਨ ਤੋਂ ਬਾਅਦ, ਪੂਜਾ ਕਮਰੇ ਨੂੰ ਗੰਗਾ ਜਲ ਨਾਲ ਸ਼ੁੱਧ ਕਰੋ ਤੇ ਭਗਵਾਨ ਦੀ ਪੂਜਾ ਕਰੋ। ਗ੍ਰਹਿਣ ਤੋਂ ਬਾਅਦ ਦਾਨ ਦਾ ਵੀ ਬਹੁਤ ਮਹੱਤਵ ਹੈ।

ਇਹ ਵੀ ਪੜ੍ਹੋ : 1984 Anti-Sikh Riots News: ਹਾਈ ਕੋਰਟ ਵੱਲੋਂ 12 ਮੁਲਜ਼ਮਾਂ ਨੂੰ ਬਰੀ ਕਰਨ 'ਤੇ ਉਪ ਰਾਜਪਾਲ ਨੇ ਸੁਪਰੀਮ ਕੋਰਟ 'ਚ ਅਪੀਲ ਦੀ ਦਿੱਤੀ ਮਨਜ਼ੂਰੀ

Trending news