Amirtsar News: ਥਾਣੇ ਤੋਂ ਮਹਿਜ਼ 500 ਗਜ਼ ਦੀ ਦੂਰੀ ਤੇ ਚੋਰਾਂ ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ
Advertisement
Article Detail0/zeephh/zeephh2501642

Amirtsar News: ਥਾਣੇ ਤੋਂ ਮਹਿਜ਼ 500 ਗਜ਼ ਦੀ ਦੂਰੀ ਤੇ ਚੋਰਾਂ ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ

Amirtsar News: ਦੀਵਾਲੀ ਵਾਲੇ ਦਿਨ ਦੁਪਹਿਰੇਤ ਵਜੇ ਕਿਸੇ ਕੰਮ ਦੇ ਲਈ ਘਰੋਂ ਬਾਹਰ ਗਏ ਸਨ ਤੇ ਜਦੋਂ ਸਾਢੇ ਚਾਰ ਵਜੇ ਘਰ ਵਾਪਸ ਆਏ ਤੇ ਉਹਨਾਂ ਦੇ ਘਰ ਦੇ ਅੰਦਰ ਅਲਮਾਰੀਆਂ ਦੇ ਤਾਕਤ ਟੁੱਟੇ ਪਏ ਸਨ ਤੇ ਉਹਨਾਂ ਦੇ ਘਰ ਵਿੱਚ ਸੋਨੇ ਦੇ ਗਹਿਣੇ ਅਤੇ 50 ਹਜ਼ਾਰ ਰੁਪਏ ਨਕਦੀ ਜੋ ਕਿ ਚੋਰੀ ਕਰ ਲਈ ਗਈ ਹੈ। 

Amirtsar News: ਥਾਣੇ ਤੋਂ ਮਹਿਜ਼ 500 ਗਜ਼ ਦੀ ਦੂਰੀ ਤੇ ਚੋਰਾਂ ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ

Amirtsar News: ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਅਵਤਾਰ ਐਵਨਿਊ ਦੇ ਵਿੱਚ ਦੀਵਾਲੀ ਵਾਲੇ ਦਿਨ ਚੋਰਾਂ ਵੱਲੋਂ ਘਰ ਦੀ ਕੰਧ ਟੱਪ ਕੇ ਘਰ ਦੇ ਅੰਦਰ ਦਾਖਲ ਹੋ ਕੇ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ 50 ਹਜਾਰ ਰੁਪਏ ਨਕਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਮੌਕੇ ਪੀੜਿਤ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਮਜੀਠਾ ਰੋਡ ਤੇ ਅਵਤਾਰ ਐਵਨਿਊ ਇਲਾਕੇ ਦੇ ਵਿੱਚ ਰਹਿੰਦੇ ਹਨ। ਅਤੇ ਉਹ ਦੀਵਾਲੀ ਵਾਲੇ ਦਿਨ ਦੁਪਹਿਰੇਤ ਵਜੇ ਕਿਸੇ ਕੰਮ ਦੇ ਲਈ ਘਰੋਂ ਬਾਹਰ ਗਏ ਸਨ ਤੇ ਜਦੋਂ ਸਾਢੇ ਚਾਰ ਵਜੇ ਘਰ ਵਾਪਸ ਆਏ ਤੇ ਉਹਨਾਂ ਦੇ ਘਰ ਦੇ ਅੰਦਰ ਅਲਮਾਰੀਆਂ ਦੇ ਤਾਕਤ ਟੁੱਟੇ ਪਏ ਸਨ ਤੇ ਉਹਨਾਂ ਦੇ ਘਰ ਵਿੱਚ ਸੋਨੇ ਦੇ ਗਹਿਣੇ ਅਤੇ 50 ਹਜ਼ਾਰ ਰੁਪਏ ਨਕਦੀ ਜੋ ਕਿ ਚੋਰੀ ਕਰ ਲਈ ਗਈ ਹੈ। 

ਉਨ੍ਹਾਂ ਕਿਹਾ ਕਿ ਅਸੀਂ ਇਸਦੀ ਸ਼ਿਕਾਇਤ ਥਾਣਾ ਸਦਰ ਦੀ ਪੁਲਿਸ ਨੂੰ ਦਿੱਤੀ ਹੈ। ਪਰ ਪੁਲਿਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਅਧਿਕਾਰੀ ਕਹਿੰਦੇ ਹਨ ਕਿ ਅਸੀਂ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਹਾਂ ਜਦਕਿ ਪੁਲਿਸ ਮੌਕੇ ਅਤੇ ਘਟਨਾ ਵਾਲੀ ਜਗ੍ਹਾਂ ਵੇਖਣ ਤੱਕ ਨਹੀਂ ਪਹੁੰਚੀ। ਉਨ੍ਹਾਂ ਨੇ ਕਿਹਾ ਕਿ ਜਦੋਂ ਅਸੀਂ ਕਾਰਵਾਈ ਬਾਰੇ ਪੁੱਛਦੇ ਹਾਂ ਤਾਂ ਉਹਨਾਂ ਦਾ ਕਹਿਣਾ ਕਿ ਅੱਜ ਸੀਐਮ ਦੀ ਡਿਊਟੀ ਉੱਤੇ ਪੁਲਿਸ ਲੱਗੀ ਹੈ, ਅੱਜ ਵੱਡੇ ਅਫਸਰ ਆ ਰਹੇ ਹਨ, ਉਹਨਾਂ ਦੀ ਡਿਊਟੀ ਵਿਚ ਪੁਲਿਸ ਲੱਗੀ ਹੈ। ਬਸ ਲਾਰੇ ਹੀ ਲਗਾਏ ਜਾ ਰਹੇ ਹਨ ਪਰ ਸਾਨੂੰ ਅਜੇ ਤੱਕ ਕੋਈ ਇਨਸਾਫ ਨਹੀਂ ਮਿਲ ਰਿਹਾ।

ਉਨ੍ਹਾਂ ਕਿਹਾ ਕਿ ਸਾਡੇ ਘਰ ਤੋਂ ਮਹਿਜ 500 ਗੱਜ ਦੀ ਦੂਰੀ ਤੇ ਪੁਲਿਸ ਚੌਂਕੀ ਹੈ ਤੇ ਚੋਰਾਂ ਨੇ ਪੁਲਿਸ ਤੋਂ ਬੇਖੌਫ ਹੋ ਕੇ ਸਾਡੇ ਘਰ ਵਿੱਚ ਜਿਹੜੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜੇਕਰ ਪੁਲਿਸ ਚੌਂਕੀ ਦੇ ਨਜ਼ਦੀਕ ਅਸੀਂ ਰਹਿ ਕੇ ਸੁਰੱਖਤ ਨਹੀਂ ਹਨ ਤੇ ਆਮ ਲੋਕ ਕਿੱਥੋਂ ਸੁਰੱਖਿਤ ਹੋਣਗੇ ਉਹਨਾਂ ਕਿਹਾ ਕਿ ਅਸੀਂ ਪੁਲਿਸ ਪ੍ਰਸ਼ਾਸਨ ਕੋਲੋਂ ਜਲਦ ਤੋਂ ਜਲਦ ਕਾਰਵਾਈ ਦੀ ਮੰਗ ਕਰਦੇ ਹਾਂ

ਉੱਥੇ ਹੀ ਥਾਣਾ ਸਦਰ ਤੇ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਡੇ ਕੋਲੋਂ ਅਵਤਾਰ ਐਵਨਿਊ ਇਲਾਕੇ ਦੇ ਵਿੱਚ ਇੱਕ ਘਰ ਵਿੱਚ ਚੋਰੀ ਦੀ ਘਟਨਾ ਦੀ ਸ਼ਿਕਾਇਤ ਆਈ ਹੈ ਅਸੀਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਸੀਂ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲ਼ ਰਹੇ ਹਾਂ। ਅਤੇ ਜਲਦੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।

Trending news