ATF Price Hike: ਮੰਨਿਆ ਜਾ ਰਿਹਾ ਹੈ ਕਿ ਇਸ ਦਾ ਸਿੱਧਾ ਅਸਰ ਹਵਾਈ ਟਿਕਟਾਂ 'ਤੇ ਪਵੇਗਾ। ਹਵਾਈ ਟਿਕਟਾਂ ਮਹਿੰਗੀਆਂ ਹੋ ਸਕਦੀਆਂ ਹਨ।
Trending Photos
ATF Price Hike: ਮਈ ਮਹੀਨਾ ਸ਼ੁਰੂ ਹੁੰਦੇ ਹੀ ਮਹਿੰਗਾਈ ਦਾ ਵੱਡਾ ਝਟਕਾ ਲੱਗਿਆ ਹੈ। ਦਰਸਅਲ ਕਿਹਾ ਜਾ ਰਿਹਾ ਹੈ ਕਿ ਅੱਜ ਤੋਂ ਹਵਾਈ ਸਫ਼ਰ ਮਹਿੰਗਾ ਹੋ ਸਕਦਾ ਹੈ। ਜਿੱਥੇ ਪਹਿਲੀ ਮਈ ਨੂੰ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕਟੌਤੀ ਦੀ ਖੁਸ਼ਖਬਰੀ ਆਈ ਹੈ, ਉੱਥੇ ਹੀ ਹਵਾਬਾਜ਼ੀ ਈਂਧਨ ਦੇ ਮੋਰਚੇ 'ਤੇ ਝਟਕਾ ਲੱਗਾ ਹੈ।
ਨਵੇਂ ਮਹੀਨੇ ਦੇ ਪਹਿਲੇ ਦਿਨ ਹਵਾਬਾਜ਼ੀ ਯਾਤਰੀਆਂ (ATF Price Hike) ਲਈ ਵੱਡਾ ਝਟਕਾ ਹੈ। ਜਿੱਥੇ ਸਰਕਾਰੀ ਤੇਲ ਅਤੇ ਗੈਸ ਮਾਰਕੀਟਿੰਗ ਕੰਪਨੀਆਂ ਨੇ ਅੱਜ ਤੋਂ 19 ਕਿਲੋ ਦੇ ਵਪਾਰਕ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਹੈ, ਉੱਥੇ ਹੀ ਹਵਾਬਾਜ਼ੀ ਬਾਲਣ ਦੀਆਂ ਕੀਮਤਾਂ ਵਿੱਚ 1 ਮਈ ਤੋਂ ਵਾਧਾ ਹੋਇਆ ਹੈ। ਇਸ ਦਾ ਅਸਰ ਹਵਾਬਾਜ਼ੀ ਦੇ ਕਿਰਾਏ 'ਤੇ ਦੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: LPG Cylinder Price: ਮਈ ਦੇ ਪਹਿਲੇ ਦਿਨ ਮਿਲੀ ਰਾਹਤ, LPG ਸਿਲੰਡਰ ਹੋਇਆ ਸਸਤਾ, ਜਾਣੋ ਨਵੀਂ ਕੀਮਤ
749.25 ਰੁਪਏ ਪ੍ਰਤੀ ਕਿਲੋਲੀਟਰ ਦਾ ਵਾਧਾ
ਸਰਕਾਰੀ ਤੇਲ ਅਤੇ ਗੈਸ ਕੰਪਨੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅੱਜ 1 ਮਈ ਤੋਂ ਏਟੀਐਫ (ATF Price Hike) ਦੀਆਂ ਦਰਾਂ ਵਿੱਚ 749.25 ਰੁਪਏ ਪ੍ਰਤੀ ਕਿਲੋਲੀਟਰ ਦਾ ਵਾਧਾ ਕੀਤਾ ਗਿਆ ਹੈ। ਇੰਡੀਅਨ ਆਇਲ ਦੀ ਵੈੱਬਸਾਈਟ 'ਤੇ ਮੌਜੂਦ ਜਾਣਕਾਰੀ ਮੁਤਾਬਕ ਅੱਜ ਤੋਂ ਦਿੱਲੀ 'ਚ ATF 1,01,642.88 ਰੁਪਏ ਪ੍ਰਤੀ ਕਿਲੋਲੀਟਰ ਮਹਿੰਗਾ ਹੋ ਗਿਆ ਹੈ। ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ 'ਚ ATF ਦਰਾਂ 'ਚ ਕਟੌਤੀ ਕੀਤੀ ਗਈ ਸੀ।
ਹੋਰ ਸ਼ਹਿਰਾਂ ਵਿੱਚ ਵੀ ਹਵਾਬਾਜ਼ੀ ਬਾਲਣ (ATF Price Hike) ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਤਾਜ਼ਾ ਬਦਲਾਅ ਤੋਂ ਬਾਅਦ, ATF ਹੁਣ ਮੁੰਬਈ ਵਿੱਚ ਮਹਿੰਗਾ ਹੋ ਗਿਆ ਹੈ ਅਤੇ 95,173.70 ਰੁਪਏ ਪ੍ਰਤੀ ਕਿਲੋਲੀਟਰ ਤੱਕ ਪਹੁੰਚ ਗਿਆ ਹੈ।
ਕੋਲਕਾਤਾ ਵਿੱਚ ATF ਦੀਆਂ ਦਰਾਂ
ਇਸੇ ਤਰ੍ਹਾਂ, ਕੋਲਕਾਤਾ ਵਿੱਚ ATF ਦੀਆਂ ਦਰਾਂ ਵਧ ਕੇ 1,10,583.13 ਰੁਪਏ ਪ੍ਰਤੀ ਕਿਲੋਲੀਟਰ ਅਤੇ ਚੇਨਈ ਵਿੱਚ 1,05,602.09 ਰੁਪਏ ਪ੍ਰਤੀ ਕਿਲੋਲੀਟਰ ਹੋ ਗਈਆਂ ਹਨ। ਤੇਲ ਕੰਪਨੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਨਵੀਆਂ ਦਰਾਂ ਅੱਜ ਤੋਂ ਹੀ ਲਾਗੂ ਹੋ ਗਈਆਂ ਹਨ।
ਇਹ ਵੀ ਪੜ੍ਹੋ: Delhi Bomb Threat: ਦਵਾਰਕਾ ਦੇ ਦਿੱਲੀ ਪਬਲਿਕ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕੈਂਪਸ ਪਹੁੰਚੀ ਪੁਲਿਸ