BJP Candidates List News: ਭਾਜਪਾ ਵੱਲੋਂ ਲੋਕ ਸਭਾ ਚੋਣਾਂ ਲਈ 195 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ; ਵੱਡੇ ਚਿਹਰਿਆਂ ਨੂੰ ਮੁੜ ਦਿੱਤਾ ਮੌਕਾ
Advertisement
Article Detail0/zeephh/zeephh2137934

BJP Candidates List News: ਭਾਜਪਾ ਵੱਲੋਂ ਲੋਕ ਸਭਾ ਚੋਣਾਂ ਲਈ 195 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ; ਵੱਡੇ ਚਿਹਰਿਆਂ ਨੂੰ ਮੁੜ ਦਿੱਤਾ ਮੌਕਾ

BJP Candidates List News: ਭਾਰਤੀ ਜਨਤਾ ਪਾਰਟੀ ਨੇ 2024 ਦੀਆਂ ਲੋਕ ਸਭਾ ਚੋਣਾਂ ਲਈ 195 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ।.

BJP Candidates List News: ਭਾਜਪਾ ਵੱਲੋਂ ਲੋਕ ਸਭਾ ਚੋਣਾਂ ਲਈ 195 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ; ਵੱਡੇ ਚਿਹਰਿਆਂ ਨੂੰ ਮੁੜ ਦਿੱਤਾ ਮੌਕਾ

BJP Candidates List News: ਭਾਜਪਾ ਨੇ ਲੋਕ ਸਭਾ ਚੋਣਾਂ 2024 ਦਾ ਬਿਗਲ ਵਜਾ ਦਿੱਤਾ ਹੈ। ਪਾਰਟੀ ਦੇ ਸੀਨੀਅਰ ਆਗੂਆਂ ਨੇ ਸ਼ਨਿੱਚਰਵਾਰ ਨੂੰ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ। ਭਾਰਤੀ ਜਨਤਾ ਪਾਰਟੀ ਨੇ 2024 ਦੀਆਂ ਲੋਕ ਸਭਾ ਚੋਣਾਂ ਲਈ 195 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਬਾਕੀ ਸੀਟਾਂ ਉਪਰ ਪਾਰਟੀ ਦੇ ਆਗੂਆਂ ਵੱਲੋਂ ਮੰਥਨ ਚੱਲ ਰਿਹਾ ਹੈ।

ਪੀਐਮ ਨਰਿੰਦਰ ਮੋਦੀ ਵਾਰਾਣਸੀ ਸੀਟ ਤੋਂ ਚੋਣ ਲੜਨਗੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਣਸੀ ਸੀਟ ਤੋਂ ਚੋਣ ਲੜਨਗੇ। ਗ੍ਰਹਿ ਮੰਤਰੀ ਅਮਿਤ ਸ਼ਾਹ ਗਾਂਧੀਨਗਰ ਲੋਕ ਸਭਾ ਸੀਟ ਤੋਂ ਚੋਣ ਲੜਨਗੇ। ਰਾਸ਼ਟਰੀ ਜਨਰਲ ਸਕੱਤਰ ਵਿਨੋਦ ਤਾਵੜੇ ਨੇ ਕਿਹਾ ਕਿ 16 ਰਾਜਾਂ ਤੇ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 195 ਸੀਟਾਂ ਲਈ ਚੋਣ ਉਮੀਦਵਾਰਾਂ ਦੇ ਨਾਵਾਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਇਸ ਸੂਚੀ ਵਿੱਚ 34 ਕੇਂਦਰੀ ਅਤੇ ਰਾਜ ਮੰਤਰੀਆਂ ਦੇ ਨਾਂ ਵੀ ਹਨ। ਇਸ ਤੋਂ ਇਲਾਵਾ ਮਰਹੂਮ ਸੁਸ਼ਮਾ ਸਵਰਾਜ ਦੀ ਬੇਟੀ ਨੂੰ ਵੀ ਲੋਕ ਸਭਾ ਟਿਕਟ ਦਿੱਤੀ ਗਈ ਹੈ।

ਇਸ ਤੋਂ ਪਹਿਲਾਂ ਵੀਰਵਾਰ ਨੂੰ ਪਾਰਟੀ 'ਚ ਦੇਰ ਰਾਤ ਤੱਕ ਮੰਥਨ ਹੋਇਆ ਸੀ। ਕੇਂਦਰੀ ਚੋਣ ਕਮੇਟੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪਾਰਟੀ ਪ੍ਰਧਾਨ ਜੇਪੀ ਨੱਢਾ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਹੋਰ ਮੈਂਬਰਾਂ ਵੱਲੋਂ ਕਈ ਨਾਵਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਸੀ।

ਪੁਰਾਣੇ ਚਿਹਰਿਆਂ ਨੂੰ ਮਿਲਿਆ ਮੌਕਾ

ਭਾਜਪਾ ਦੀ ਸੂਚੀ ਵਿੱਚ ਕਈ ਵੱਡੇ ਚਿਹਰੇ ਵੀ ਸ਼ਾਮਲ ਹਨ। ਪਾਰਟੀ ਨੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਵਿਦਿਸ਼ਾ ਸੀਟ ਤੋਂ ਲੋਕ ਸਭਾ ਚੋਣਾਂ ਵਿੱਚ ਉਤਾਰਿਆ ਹੈ। ਗੁਣਾ ਸੀਟ ਤੋਂ ਜਯੋਤੀਰਾਦਿਤਿਆ ਸਿੰਧੀਆ ਨੂੰ ਮੈਦਾਨ 'ਚ ਉਤਾਰਿਆ ਗਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਲਖਨਊ ਤੋਂ ਉਮੀਦਵਾਰ ਬਣਾਇਆ ਗਿਆ ਹੈ।

ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੂੰ ਮਿਲੀ ਟਿਕਟ

ਮਨੋਜ ਤਿਵਾੜੀ ਨੂੰ ਵੀ ਪਾਰਟੀ ਵੱਲੋਂ ਟਿਕਟ ਮਿਲ ਗਈ ਹੈ। ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਵੀ ਲੋਕ ਸਭਾ ਚੋਣਾਂ ਲਈ ਟਿਕਟ ਮਿਲ ਗਈ ਹੈ। ਭਾਜਪਾ ਨੇ ਇੱਕ ਵਾਰ ਫਿਰ ਮਥੁਰਾ ਸੀਟ ਤੋਂ ਹੇਮਾ ਮਾਲਿਨੀ ਨੂੰ ਮੈਦਾਨ ਵਿੱਚ ਉਤਾਰਿਆ ਹੈ। ਨੇਤਾ ਨਿਸ਼ੀਕਾਂਤ ਦੂਬੇ ਇੱਕ ਵਾਰ ਫਿਰ ਗੋਡਾ ਸੀਟ ਤੋਂ ਚੋਣ ਲੜਨਗੇ। ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੂੰ ਖੁੰਟੀ ਲੋਕ ਸਭਾ ਸੀਟ ਤੋਂ ਟਿਕਟ ਮਿਲੀ ਹੈ।

ਇਨ੍ਹਾਂ ਰਾਜਾਂ ਤੋਂ ਭਾਜਪਾ ਦੇ 195 ਉਮੀਦਵਾਰ ਹਨ

ਉੱਤਰ ਪ੍ਰਦੇਸ਼-51
ਪੱਛਮੀ ਬੰਗਾਲ-20
ਮੱਧ ਪ੍ਰਦੇਸ਼-24
ਗੁਜਰਾਤ-15
ਰਾਜਸਥਾਨ-15
ਕੇਰਲ-12
ਤੇਲੰਗਾਨਾ-9 
ਅਸਾਮ-11
ਝਾਰਖੰਡ-11
ਛੱਤੀਸਗੜ੍ਹ-11
ਦਿੱਲੀ-5
ਜੰਮੂ ਕਸ਼ਮੀਰ-2
ਉਤਰਾਖੰਡ-3
ਅਰੁਣਾਚਲ ਪ੍ਰਦੇਸ਼-2
ਗੋਆ-1
ਤ੍ਰਿਪੁਰਾ-1
ਅੰਡੇਮਾਨ ਨਿਕੋਬਾਰ-1
ਦਮਨ ਤੇ ਦੀਉ-1

ਇਹ ਪੜ੍ਹੋ : Punjab News: ਸ਼ੈਨਨ ਪ੍ਰੋਜੈਕਟ ਦੀ ਲੀਜ਼ ਸਮਾਪਤ ਹੋਣ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਸੁਪਰੀਮ ਦਾ ਕੀਤਾ ਰੁਖ਼

 

Trending news