Rahul Gandhi News: ਕਾਂਗਰਸ ਦੇ ਸੀਨੀਅਰ ਨੇਤਾ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤਿੰਨ ਲਈ ਅਮਰੀਕਾ ਦੇ ਦੌਰੇ ਉਤੇ ਹਨ।
Trending Photos
Rahul Gandhi News: ਕਾਂਗਰਸ ਦੇ ਸੀਨੀਅਰ ਨੇਤਾ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤਿੰਨ ਲਈ ਅਮਰੀਕਾ ਦੇ ਦੌਰੇ ਉਤੇ ਹਨ। ਵਰਜੀਨੀਆ ਦੇ ਹਰਨਡਨ ਵਿੱਚ ਇਕ ਭਾਰਤੀ ਪਰਵਾਸੀ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਰਾਹੁਲ ਗਾਂਧੀ ਨੇ ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਮੋਦੀ ਉਤੇ ਕੜਾ ਹਮਲਾ ਬੋਲਿਆ।
ਅਮਰੀਕਾ 'ਚ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਦੌਰਾਨ ਰਾਹੁਲ ਗਾਂਧੀ ਨੇ ਇਕ ਵਿਅਕਤੀ ਤੋਂ ਉਸ ਦਾ ਨਾਂ ਪੁੱਛਿਆ ਅਤੇ ਕਿਹਾ ਕਿ ਭਾਰਤ 'ਚ ਇਸ ਗੱਲ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਕਿ ਕੀ ਕਿਸੇ ਸਿੱਖ ਨੂੰ ਦਸਤਾਰ ਅਤੇ ਕੜਾ ਪਹਿਨਣ ਦੀ ਇਜਾਜ਼ਤ ਦਿੱਤੀ ਜਾਵੇਗੀ, ਕੀ ਕੋਈ ਸਿੱਖ ਗੁਰਦੁਆਰੇ 'ਚ ਜਾ ਸਕਦਾ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਤੁਹਾਨੂੰ ਇਹ ਸਮਝਣਾ ਹੋਵੇਗਾ ਕਿ ਲੜਾਈ ਕਿਸ ਬਾਰੇ ਹੈ। ਲੜਾਈ ਰਾਜਨੀਤੀ ਦੀ ਨਹੀਂ ਹੈ। ਇਸ ਤਰ੍ਹਾਂ ਦੀ ਲੜਾਈ ਸਿਰਫ਼ ਸਿੱਖਾਂ ਦੀ ਨਹੀਂ, ਸਗੋਂ ਸਾਰੇ ਧਰਮਾਂ ਦੀ ਹੈ। ਮੈਂ ਦੇਖਦਾ ਹਾਂ ਕਿ ਤਾਮਿਲਨਾਡੂ, ਪੰਜਾਬ, ਹਰਿਆਣਾ, ਤੇਲੰਗਾਨਾ, ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਕੇਰਲ ਵਰਗੇ ਕਈ ਥਾਵਾਂ ਦੇ ਲੋਕਾਂ ਦੀ ਭੀੜ ਹੈ।
ਮੈਂ ਕੇਰਲ ਤੋਂ ਸੰਸਦ ਮੈਂਬਰ ਹਾਂ। ਕੇਰਲਾ ਅਤੇ ਪੰਜਾਬ ਸਧਾਰਨ ਸ਼ਬਦ ਹਨ ਪਰ ਤੁਹਾਡਾ ਇਤਿਹਾਸ, ਤੁਹਾਡੀ ਭਾਸ਼ਾ ਅਤੇ ਤੁਹਾਡੀ ਪਰੰਪਰਾ ਇਨ੍ਹਾਂ ਸ਼ਬਦਾਂ ਵਿੱਚ ਹੈ।
ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰਪੀ ਸਿੰਘ ਨੇ ਰਾਹੁਲ ਗਾਂਧੀ ਦੇ ਬਿਆਨ 'ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਉਹ ਉਨ੍ਹਾਂ 'ਤੇ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਅਦਾਲਤ 'ਚ ਘਸੀਟਣਗੇ। ਉਨ੍ਹਾਂ ਨੇ ਭਾਜਪਾ ਉਤੇ ਛੋਟੇ ਕਾਰੋਬਾਰੀਆਂ ਅਤੇ ਜਨਤਾ ਦੇ ਵਿਚਾਲੇ ਡਰ ਅਤੇ ਦਬਾਅ ਫੈਲਾਉਣ ਦਾ ਦੋਸ਼ ਲਗਾਇਆ, ਜਿਸ ਨੂੰ ਰਾਹੁਲ ਗਾਂਧੀ ਮੁਤਾਬਕ ਕੁਝ ਸੈਕਿੰਡ ਵਿੱਚ ਗਾਇਬ ਹੁੰਦੇ ਦੇਖਿਆ ਗਿਆ। ਰਾਹੁਲ ਗਾਂਧੀ ਨੇ ਕਿਹਾ ਕਿ ਚੋਣ ਤੋਂ ਬਾਅਦ ਹਾਲਾਤ ਬਦਲ ਗਏ ਹਨ।
ਕੁਝ ਲੋਕਾਂ ਨੇ ਦੱਸਿਆ ਕਿ ਹੁਣ ਡਰ ਨਹੀਂ ਲੱਗਦਾ ਹੈ, ਡਰ ਨਿਕਲ ਗਿਆ ਹੈ। ਭਾਜਪਾ ਅਤੇ ਪੀਐਮ ਮੋਦੀ ਨੇ ਜਨਤਾ ਵਿਚਾਲੇ ਕਈ ਸਾਲਾਂ ਤੱਕ ਡਰ ਫੈਲਾਇਆ ਸੀ। ਖਾਸ ਕਰਕੇ ਛੋਟੇ ਕਾਰੋਬਾਰੀਆਂ ਉਤੇ ਏਜੰਸੀਆਂ ਦਾ ਦਬਾਅ ਬਣਾਇਆ ਪਰ ਚੋਣ ਤੋਂ ਬਾਅਦ ਸਭ ਕੁਝ ਖਤਮ ਹੋ ਗਿਆ। ਉਨ੍ਹਾਂ ਨੂੰ ਇਹ ਡਰ ਫੈਲਾਉਣ ਵਿੱਚ ਕਈ ਸਾਲ ਲੱਗੇ ਪਰ ਕੁਝ ਹੀ ਸੈਕਿੰਡ ਵਿੱਚ ਇਹ ਡਰ ਖਤਮ ਹੋ ਗਿਆ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ਉਤੇ ਲੈਂਦੇ ਹੋਏ ਕਿਹਾ ਕਿ 56 ਇੰਚ ਦਾ ਸੀਨਾ ਅਤੇ ਭਗਵਾਨ ਨਾਲ ਸਿੱਧਾ ਸਬੰਧ ਰੱਖਣ ਦਾ ਦਾਅਵਾ ਹੁਣ ਖਤਮ ਹੋ ਚੁੱਕਾ ਹੈ। ਇਹ ਸਭ ਹੁਣ ਇਤਿਹਾਸ ਬਣ ਗਿਆ ਹੈ।
ਭਾਜਪਾ ਨੇ ਸਾਧਿਆ ਨਿਸ਼ਾਨਾ
ਆਰਪੀ ਸਿੰਘ ਨੇ ਕਿਹਾ, 'ਦਿੱਲੀ ਵਿੱਚ 3000 ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਉਨ੍ਹਾਂ ਦੀਆਂ ਪੱਗਾਂ ਉਤਾਰੀਆਂ ਗਈਆਂ, ਉਨ੍ਹਾਂ ਦੇ ਵਾਲ ਕੱਟੇ ਗਏ ਅਤੇ ਦਾੜ੍ਹੀਆਂ ਕੱਟੀਆਂ ਗਈਆਂ। ਉਸ ਦੇ ਗਲ ਵਿਚ ਟਾਇਰ ਪਾ ਕੇ ਉਸ 'ਤੇ ਪੈਟਰੋਲ ਅਤੇ ਡੀਜ਼ਲ ਪਾ ਕੇ ਉਨ੍ਹਾਂ ਨੂੰ ਸਾੜ ਦਿੱਤਾ ਗਿਆ। ਉਹ ਇਸ ਗੱਲ ਦਾ ਜ਼ਿਕਰ ਨਹੀਂ ਕਰਦੇ ਕਿ ਇਹ ਸੱਤਾ ਵਿਚ ਹੁੰਦਿਆਂ ਹੋਇਆ ਸੀ। ਇਹ ਨਹੀਂ ਕਹਿੰਦੇ ਕਿ ਇਹ ਉਦੋਂ ਹੋਇਆ ਜਦੋਂ ਉਹ ਕਾਂਗਰਸ ਦੀ ਸਰਕਾਰ ਸੀ।
ਇਹ ਵੀ ਪੜ੍ਹੋ : Ferozepur News: ਫਿਰੋਜ਼ਪੁਰ ਸਿਵਲ ਹਸਪਤਾਲ 'ਚ ਡਾਕਟਰਾਂ ਦੀ ਹੜਤਾਲ ਕਾਰਨ ਮਰੀਜ਼ ਹੋਏ ਖੱਜਲ-ਖੁਆਰ