Delhi News: ਦਿੱਲੀ ਸਰਕਾਰ ਦੇ ਦੋ ਵੱਡੇ ਅਧਿਕਾਰੀਆਂ ਖ਼ਿਲਾਫ਼ ਮਾਮਲਾ ਦਰਜ, ਉੱਤਰਾਖੰਡ ਅਲਮੋਰਾ ਅਦਾਲਤ ਦਿੱਤੇ ਹੁਕਮ
Advertisement
Article Detail0/zeephh/zeephh2194255

Delhi News: ਦਿੱਲੀ ਸਰਕਾਰ ਦੇ ਦੋ ਵੱਡੇ ਅਧਿਕਾਰੀਆਂ ਖ਼ਿਲਾਫ਼ ਮਾਮਲਾ ਦਰਜ, ਉੱਤਰਾਖੰਡ ਅਲਮੋਰਾ ਅਦਾਲਤ ਦਿੱਤੇ ਹੁਕਮ

  Delhi News: ਦਿੱਲੀ ਸਰਕਾਰ ਦੇ ਦੋ ਵੱਡੇ ਅਧਿਕਾਰੀਆਂ ਖਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ।

Delhi News: ਦਿੱਲੀ ਸਰਕਾਰ ਦੇ ਦੋ ਵੱਡੇ ਅਧਿਕਾਰੀਆਂ ਖ਼ਿਲਾਫ਼ ਮਾਮਲਾ ਦਰਜ, ਉੱਤਰਾਖੰਡ ਅਲਮੋਰਾ ਅਦਾਲਤ ਦਿੱਤੇ ਹੁਕਮ

Delhi News:  ਉੱਤਰਾਖੰਡ ਦੀ ਅਦਾਲਤ ਨੇ ਦਿੱਲੀ ਸਰਕਾਰ ਦੇ ਦੋ ਅਧਿਕਾਰੀਆਂ ਉਪਰ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ ਹਨ। ਦਿੱਲੀ ਸਰਕਾਰ ਦੇ ਦੋ ਵੱਡੇ ਅਧਿਕਾਰੀਆਂ ਖਿਲਾਫ਼ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦਿੱਲੀ ਦੇ ਮੁੱਖ ਸਕੱਤਰ ਨਰੇਸ਼ ਕੁਮਾਰ ਅਤੇ ਵਿਜੀਲੈਂਸ ਵਿਭਾਗ ਦੇ ਅਧਿਕਾਰੀ ਰਾਜਸ਼ੇਖਰ ਖਿਲਾਫ਼ ਉੱਤਰਾਖੰਡ ਦੀ ਅਲਮੋਰਾ ਅਦਾਲਤ ਦੇ ਹੁਕਮ ਤੋਂ ਬਾਅਦ ਐਫਆਈਆਰ ਦਰਜ ਕੀਤੀ ਗਈ ਹੈ।

ਦੋਵੇਂ ਅਧਿਕਾਰੀਆਂ ਖ਼ਿਲਾਫ਼ ਸਾਜ਼ਿਸ਼ ਰਚਣ ਅਤੇ ਐਸਸੀ/ਐਸਟੀ ਐਕਟ  ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਨਰੇਸ਼ ਕੁਮਾਰ ਅਤੇ ਰਾਜਸ਼ੇਖਰ ਉਤੇ ਦੋਸ਼ ਹਨ ਕਿ ਇੱਕ ਐਨਜੀਓ ਦੇ ਦਫ਼ਤਰ ਤੋਂ ਉਹ ਸਬੂਤ ਨਸ਼ਟ ਕਰਵਾਏ ਗਏ, ਜਿਸ ਦੇ ਆਧਾਰ ਉਤੇ ਐਨਜੀਓ ਇਨ੍ਹਾਂ ਦੋਵੇਂ ਅਧਿਕਾਰੀਆਂ ਦੀ ਭ੍ਰਿਸ਼ਟਾਚਾਰ ਨਾਲ ਜੁੜੀ ਸ਼ਿਕਾਇਤ ਲਗਾਤਾਰ ਕਰ ਰਿਹਾ ਸੀ। ਜਿਨ੍ਹਾਂ ਧਾਰਾਵਾਂ ਵਿੱਚ ਐਫਆਈਆਰ ਦਰਜ ਹੋਈ ਹੈ 392,447,120b,504 ,506 ਦੇ ਨਾਲ ਐਸਸੀ\ਐਸਸਟੀ ਐਕਟ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਸ਼ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : Arvind Kejriwal News: ਕੇਜਰੀਵਾਲ ਨੂੰ ਅਹੁਦੇ ਤੋਂ ਹਟਾਉਣ ਵਾਲੀ ਪਟੀਸ਼ਨ 'ਤੇ ਹਾਈ ਕੋਰਟ ਨੇ ਪਟੀਸ਼ਨਕਰਤਾ ਨੂੰ ਲਗਾਈ ਫਟਕਾਰ

ਕਾਬਿਲੇਗੌਰ ਹੈ ਕਿ ਆਈਏਐਸ ਨਰੇਸ਼ ਕੁਮਾਰ ਨੇ ਦਿੱਲੀ ਦੇ ਮਸ਼ਹੂਰ ਆਬਕਾਰੀ ਨੀਤੀ ਘੁਟਾਲੇ ਅਤੇ ਮੁੱਖ ਮੰਤਰੀ ਨਿਵਾਸ ਦੇ ਨਵੀਨੀਕਰਨ ਵਿੱਚ ਕਥਿਤ ਬੇਨਿਯਮੀਆਂ ਦੀ ਸ਼ੁਰੂਆਤੀ ਜਾਂਚ ਕੀਤੀ ਸੀ ਅਤੇ ਕੇਜਰੀਵਾਲ ਸਰਕਾਰ 'ਤੇ ਗੰਭੀਰ ਦੋਸ਼ ਲਗਾਏ ਸਨ। 8 ਜੁਲਾਈ, 2022 ਨੂੰ ਦਿੱਲੀ ਦੇ ਮੁੱਖ ਸਕੱਤਰ ਨਰੇਸ਼ ਕੁਮਾਰ ਨੇ ਨਵੀਂ ਸ਼ਰਾਬ ਨੀਤੀ ਵਿੱਚ ਘਪਲੇ ਦਾ ਦੋਸ਼ ਲਾਇਆ ਸੀ।

ਉਨ੍ਹਾਂ ਨੇ ਇਸ ਸਬੰਧੀ ਰਿਪੋਰਟ ਐਲਜੀ ਵੀਕੇ ਸਕਸੈਨਾ ਨੂੰ ਸੌਂਪੀ ਸੀ। ਇਸ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਆਬਕਾਰੀ ਮੰਤਰੀ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਲਾਇਸੈਂਸਸ਼ੁਦਾ ਸ਼ਰਾਬ ਕਾਰੋਬਾਰੀਆਂ ਨੂੰ ਨਾਜਾਇਜ਼ ਫਾਇਦਾ ਪਹੁੰਚਾਇਆ ਹੈ। ਸੀਬੀਆਈ ਨੇ ਨਰੇਸ਼ ਕੁਮਾਰ ਦੀ ਜਾਂਚ ਦੇ ਆਧਾਰ ’ਤੇ ਕੇਸ ਦਰਜ ਕਰਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਸੀ। ਦੱਸਿਆ ਜਾਂਦਾ ਹੈ ਕਿ ਉਦੋਂ ਤੋਂ ਹੀ ਅਰਵਿੰਦ ਕੇਜਰੀਵਾਲ ਸਰਕਾਰ ਅਤੇ ਨਰੇਸ਼ ਕੁਮਾਰ ਵਿਚਾਲੇ ਵਿਵਾਦ ਚੱਲ ਰਿਹਾ ਹੈ।

ਇਹ ਵੀ ਪੜ੍ਹੋ : Kapurthala Accident: ਪਿਕਅਪ ਅਤੇ ਕਾਰ ਵਿਚਾਲੇ ਹੋਈ ਜ਼ਬਰਦਸਤ ਟੱਕਰ, 4 ਦੀ ਮੌਤ, 25 ਗੰਭੀਰ ਜ਼ਖਮੀ

 

Trending news