Arvind Kejriwal: ਈਡੀ ਦੀ ਕੋਰਟ 'ਚ ਦਲੀਲ, ਕੇਜਰੀਵਾਲ ਜਾਣਬੁੱਝ ਕੇ ਮਿੱਠਾ ਖਾਣਾ ਖਾ ਰਹੇ; ਸ਼ੂਗਰ ਵਧਣ ਕਾਰਨ ਮਿਲ ਜਾਵੇ ਜ਼ਮਾਨਤ
Advertisement

Arvind Kejriwal: ਈਡੀ ਦੀ ਕੋਰਟ 'ਚ ਦਲੀਲ, ਕੇਜਰੀਵਾਲ ਜਾਣਬੁੱਝ ਕੇ ਮਿੱਠਾ ਖਾਣਾ ਖਾ ਰਹੇ; ਸ਼ੂਗਰ ਵਧਣ ਕਾਰਨ ਮਿਲ ਜਾਵੇ ਜ਼ਮਾਨਤ

Arvind Kejriwal: ਤਿਹਾੜ ਜੇਲ੍ਹ ਵਿੱਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ਉਤੇ ਸੁਣਵਾਈ ਹੋਈ। ਇਸ ਦੌਰਾਨ ਈਡੀ ਵੱਲੋਂ ਪੈਰਵੀ ਕਰ ਰਹੇ ਵਕੀਲ ਨੇ ਕੇਜਰੀਵਾਲ ਉਤੇ ਗੰਭੀਰ ਦੋਸ਼ ਲਗਾਏ।

Arvind Kejriwal: ਈਡੀ ਦੀ ਕੋਰਟ 'ਚ ਦਲੀਲ, ਕੇਜਰੀਵਾਲ ਜਾਣਬੁੱਝ ਕੇ ਮਿੱਠਾ ਖਾਣਾ ਖਾ ਰਹੇ; ਸ਼ੂਗਰ ਵਧਣ ਕਾਰਨ ਮਿਲ ਜਾਵੇ ਜ਼ਮਾਨਤ

Arvind Kejriwal: ਤਿਹਾੜ ਜੇਲ੍ਹ ਵਿੱਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ਉਤੇ ਸੁਣਵਾਈ ਹੋਈ। ਇਸ ਦੌਰਾਨ ਈਡੀ ਵੱਲੋਂ ਪੈਰਵੀ ਕਰ ਰਹੇ ਵਕੀਲ ਨੇ ਕੇਜਰੀਵਾਲ ਉਤੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਨੇ ਦਲੀਲ ਦਿੱਤੀ ਕਿ ਜੇਲ੍ਹ ਵਿੱਚ ਰਹਿੰਦੇ ਹੋਏ ਕੇਜਰੀਵਾਲ ਆਲੂ ਪੁਰੀ, ਅੰਬ ਅਤੇ ਮਠਿਆਈ ਖਾ ਰਹੇ ਹਨ ਤਾਂ ਉਨ੍ਹਾਂ ਦਾ ਸ਼ੂਗਰ ਦਾ ਪੱਧਰ ਵਧ ਜਾਵੇ ਤੇ ਮੈਡੀਕਲ ਆਧਾਰ ਉਤੇ ਉਨ੍ਹਾਂ ਨੂੰ ਜ਼ਮਾਨਤ ਮਿਲ ਜਾਵੇ। ਕੇਜਰੀਵਾਲ ਦੇ ਵਕੀਲ ਨੇ ਈਡੀ ਦੀਆਂ ਇਨ੍ਹਂ ਦਾ ਵਿਰੋਧ ਕੀਤਾ। ਉਨ੍ਹਾਂ ਨੇ ਕਿਹਾ ਕਿ ਮੀਡੀਆ ਵਿੱਚ ਸੁਰਖੀਆਂ ਬਣਾਉਣ ਲਈ ਈਡੀ ਬਿਆਨ ਦੇ ਰਿਹਾ ਹੈ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਹਨ। ਇਸ ਦੌਰਾਨ ਕੇਜਰੀਵਾਲ ਨੇ ਵੀਡੀਓ ਕਾਨਫਰੰਸ ਰਾਹੀਂ ਆਪਣੇ ਰੈਗੂਲਰ ਡਾਕਟਰ ਤੋਂ ਸਲਾਹ ਲੈਣ ਲਈ ਪਟੀਸ਼ਨ ਦਾਇਰ ਕੀਤੀ ਸੀ। ਇਸ ਦੌਰਾਨ ਦਿੱਲੀ ਦੀ ਅਦਾਲਤ 'ਚ ਕੇਜਰੀਵਾਲ ਦੀ ਪਟੀਸ਼ਨ 'ਤੇ ਸੁਣਵਾਈ ਹੋਈ। ਜਿਸ 'ਤੇ ਈਡੀ ਨੇ ਵੀਰਵਾਰ ਨੂੰ ਅਦਾਲਤ 'ਚ ਆਪਣਾ ਜਵਾਬ ਦਿੱਤਾ ਹੈ।

ਈਡੀ ਦਾ ਦਾਅਵਾ
ਈਡੀ ਨੇ ਦਾਅਵਾ ਕੀਤਾ ਹੈ ਕਿ ਉਹ ਮੈਡੀਕਲ ਆਧਾਰ 'ਤੇ ਜ਼ਮਾਨਤ ਲੈਣ ਲਈ ਜਾਣਬੁੱਝ ਕੇ ਮਠਿਆਈਆਂ ਖਾ ਰਿਹਾ ਹੈ, ਜਿਸ ਨਾਲ ਉਸ ਦਾ ਸ਼ੂਗਰ ਲੈਵਲ ਵਧ ਜਾਵੇ ਅਤੇ ਉਸ ਨੂੰ ਜ਼ਮਾਨਤ ਮਿਲ ਜਾਵੇ। ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਇਹ ਦਾਅਵਾ ਸੀਬੀਆਈ ਤੇ ਈਡੀ ਕੇਸਾਂ ਲਈ ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਦੇ ਸਾਹਮਣੇ ਕੀਤਾ, ਜਿਸ ਨੇ ਤਿਹਾੜ ਜੇਲ੍ਹ ਅਧਿਕਾਰੀਆਂ ਨੂੰ ਕੇਜਰੀਵਾਲ ਦੇ ਖੁਰਾਕ ਚਾਰਟ ਸਮੇਤ ਇਸ ਕੇਸ ਵਿੱਚ ਰਿਪੋਰਟ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਸਨ।

ਈਡੀ ਦੇ ਵਿਸ਼ੇਸ਼ ਵਕੀਲ ਜ਼ੋਹੈਬ ਹੁਸੈਨ ਨੇ ਕਿਹਾ, "ਡਾਟ ਚਾਰਟ ਅਦਾਲਤ ਦੇ ਸਾਹਮਣੇ ਰੱਖਿਆ ਗਿਆ ਹੈ। ਡਾਈਟ ਚਾਰਟ ਵਿੱਚ ਅੰਬ ਅਤੇ ਮਠਿਆਈਆਂ ਸਨ, ਅਸੀਂ ਅਦਾਲਤ ਦੇ ਸਾਹਮਣੇ ਰੱਖ ਦਿੱਤੀਆਂ ਹਨ। ਉਹ ਸਿਰਫ਼ ਮਿੱਠਾ ਭੋਜਨ ਖਾ ਰਹੇ ਸਨ।" ਜਿਸ ਦੀ ਕਿਸੇ ਵੀ ਸ਼ੂਗਰ ਦੇ ਮਰੀਜ਼ ਨੂੰ ਇਜਾਜ਼ਤ ਨਹੀਂ ਹੈ।'' ਈਡੀ ਨੇ ਅਦਾਲਤ ਨੂੰ ਕਿਹਾ, ''ਟਾਇਪ 2 ਡਾਇਬਟੀਜ਼ ਹੋਣ ਦੇ ਬਾਵਜੂਦ ਅਰਵਿੰਦ ਕੇਜਰੀਵਾਲ ਰੋਜ਼ਾਨਾ 'ਆਲੂ ਪੁਰੀ', ਅੰਬ, ਮਿਠਾਈਆਂ ਖਾ ਰਹੇ ਹਨ ਮੈਡੀਕਲ ਜ਼ਮਾਨਤ ਲਈ ਆਧਾਰ ਬਣਾਉਣ ਲਈ।"

ਇਹ ਵੀ ਪੜ੍ਹੋ : Manish Sisodia: ਸ਼ਰਾਬ ਘੁਟਾਲੇ 'ਚ ਮਨੀਸ਼ ਸਿਸੋਦੀਆ ਨੂੰ ਝਟਕਾ, ਕੋਰਟ ਨੇ ਨਿਆਂਇਕ ਹਿਰਾਸਤ 26 ਅਪ੍ਰੈਲ ਤੱਕ ਵਧਾ ਕੀਤਾ

Trending news