ਫਰੀਦਕੋਟ ਪੁਲਿਸ ਨੇ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋਏ ਲੋਕਾਂ ਦੇ ਪੈਸੇ ਵਾਪਿਸ ਕਰਵਾਏ ਅਤੇ 160 ਦੇ ਕਰੀਬ ਗੁੰਮ ਹੋਏ ਮੋਬਾਈਲ ਫੋਨ ਵੀ ਟਰੇਸ ਕਰਕੇ ਉਨ੍ਹਾਂ ਦੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਗਏ।
Trending Photos
Faridkot News/ਨਰੇਸ਼ ਸੇਠੀ: ਪੁਲਿਸ ਥਾਣਾ ਸਾਈਬਰ ਕਰਾਈਮ ਫਰੀਦਕੋਟ ਵੱਲੋਂ ਸਾਈਬਰ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਦੇ ਪੈਸੇ ਉਹਨਾਂ ਨੂੰ ਵਾਪਿਸ ਕਰਵਾਏ ਜਾ ਰਹੇ ਹਨ। ਜਿਸ ਦੇ ਤਹਿਤ ਥਾਣਾ ਸਾਈਬਰ ਕਰਾਈਮ ਵੱਲੋਂ ਹੁਣ ਤੱਕ ਅਲੱਗ-ਅਲੱਗ ਕੇਸਾ ਵਿੱਚ ਕੁੱਲ ₹44,00,654/- ਰੁਪਏ ਵਾਪਿਸ ਕਰਵਾਏ ਗਏ ਹਨ।ਇੰਸਪੈਕਟਰ ਅਮਰਿੰਦਰ ਸਿੰਘ ਇੰਚਾਰਜ ਥਾਣਾ ਸਾਈਬਰ ਕਰਾਈਮ ਫਰੀਦਕੋਟ ਦੀ ਨਿਗਰਾਨੀ ਹੇਠ ਰਜਨੀ ਪੁੱਤਰੀ ਹਰਮੇਸ਼ ਸਿੰਘ ਦੇ ₹1,95,000/- ਰੁਪਏ, ਸੂਰਤ ਸਿੰਘ ਪੁੱਤਰ ਇੰਦਰ ਸਿੰਘ ਦੇ ₹6,50,000/- ਰੁਪਏ, ਚਰਨਜੀਤ ਸਿੰਘ ਪੁੱਤਰ ਸੰਦੂਰਾ ਸਿੰਘ ਨੂੰ ₹3,27,000/- ਰੁਪਏ, ਕੁਸ਼ਵਿੰਦਰ ਸਿੰਘ ਪੁੱਤਰ ਹਰਦੀਪ ਸਿੰਘ ਨੂੰ ₹85,620/- ਰੁਪਏ, ਵਿਨੋਦ ਕੁਮਾਰ ਨੂੰ ₹10,090/- ਰੁਪਏ, ਪਵਨਦੀਪ ਸਿੰਘ ਨੂੰ ₹20,000/- ਰੁਪਏ, ਸਾਰਥਕ ਸਰਮਾ ਨੂੰ ₹6,000/- ਰੁਪਏ, ਰੂਬੀ ਭਟਨਾਗਰ ਨੂੰ ₹1,65,000 ਅਤੇ ਮਹਿੰਗਾ ਸਿੰਘ ਨੂੰ ₹1,03,000/- ਰੁਪਏ ਵਾਪਿਸ ਕਰਵਾਏ ਗਏ ਹਨ।
ਇਹਨਾਂ ਵਿੱਚੋ ਕੁਝ ਕੇਸਾ ਸਬੰਧੀ ਵੇਰਵੇ ਹੇਠ ਲਿਖੇ ਅਨੁਸਾਰ ਹਨ:-
•ਸੂਰਤ ਸਿੰਘ ਨਾਮ ਦੇ ਵਿਅਕਤੀ ਜੋ ਕਿ ਅਨਪੜ੍ਹ ਸੀ, ਜਿਸ ਦੀ ਅਨਪੜ੍ਹਤਾ ਦਾ ਫਾਇਦਾ ਉਠਾ ਕੇ ਉਸਦੇ ਗੁਆਢ ਰਹਿੰਦੇ ਇੱਕ ਵਿਅਕਤੀ ਵੱਲੋਂ ਉਸਦੇ ਮੋਬਾਇਲ ਦਾ ਇਸਤੇਮਾਲ ਕਰਕੇ ਉਸਦੇ ਖਾਤੇ ਵਿੱਚੋ ਗੂਗਲ ਪੇਅ ਰਾਹੀ ਧੋਖੇ ਨਾਲ ਆਪਣੇ ਖਾਤੇ ਵਿੱਚ 10,00,000/- ਰੁਪਏ ਪਾ ਲਏ ਸਨ, ਜਿਸ ਤੇ ਥਾਣਾ ਸਾਈਬਰ ਕਰਾਈਮ ਵੱਲੋਂ ਕਾਰਵਾਈ ਕਰਦੇ ਹੋਏ ਉਸਦੇ ਪੈਸੇ ਵਾਪਿਸ ਕਰਵਾਏ ਗਏ।
•ਪਿੰਡ ਜਿਉਣ ਵਾਲੇ ਨਾਲ ਸਬੰਧਿਤ ਚਰਨਜੀਤ ਸਿੰਘ ਦੇ ਇੱਕ ਕਰੀਬੀ ਨੇ ਉਸ ਨਾਲ 3,27,000/- ਰੁਪਏ ਦੀ ਠੱਗੀ ਮਾਰੀ ਸੀ ਜੋ ਥਾਣਾ ਸਾਈਬਰ ਕਰਾਈਮ ਫਰੀਦਕੋਟ ਦੀ ਚੰਗੀ ਕਾਰ-ਗੁਜਾਰੀ ਕਰਕੇ ਉਸਦੀ ਮਿਹਨਤ ਦੀ ਰਕਮ ਵਾਪਿਸ ਕਰਵਾਈ ਗਈ।
•ਇਕਬਾਲ ਸਿੰਘ ਨਾਲ ਕੁੱਲ 10,60,000/- ਰੁਪਏ ਦੀ ਠੱਗੀ ਹੋਈ ਸੀ ਜਿਸ ਤੇ ਸਾਈਬਰ ਕਰਾਈਮ ਥਾਣਾ ਵੱਲੋ ਕਾਰਵਾਈ ਕਰਦੇ ਹੋਏ ਮਾਨਯੋਗ ਅਦਾਲਤ ਵੱਲੋਂ ਸਪੁਰਦਾਰੀ ਹਾਸਿਲ ਕਰਕੇ ਉਸਦੇ ਪੈਸੇ ਵਾਪਿਸ ਕਰਵਾਏ ਗਏ।
•ਇੱਕ ਲੜਕੀ ਨੇ ਇੱਕ ਤਾਤਰਿਕ ਦੇ ਝਾਸੇ ਵਿੱਚ ਆ ਕੇ 2,00,000/- ਰੁਪਏ ਆਪਣੀ ਮਿਹਨਤ ਦੀ ਕਮਾਈ ਵਿੱਚ ਦਿੱਤੇ ਸਨ, ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ 1,95,000/- ਰੁਪਏ ਵਾਪਿਸ ਕਰਵਾਏ ਹਨ।
ਥਾਣਾ ਸਾਈਬਰ ਕਰਾਈਮ ਫਰੀਦਕੋਟ ਵੱਲੋ ਹੁਣ ਤੱਕ ₹28,73,208/- ਰੁਪਏ ਵਾਪਿਸ ਕਰਵਾਏ ਜਾ ਚੁੱਕੇ ਹਨ। ਇਸ ਦੇ ਨਾਲ ਹੀ ਮਾਨਯੋਗ ਅਦਾਲਤ ਦੇ ਹੁਕਮਾਂ ਰਾਹੀ 04 ਕੇਸਾਂ ਵਿੱਚ ਕੁੱਲ ₹15,27,446/- ਰੁਪਏ ਵਾਪਿਸ ਕਰਵਾਏ ਗਏ ਹਨ ਅਤੇ ਇੱਥੇ ਇਹ ਵੀ ਵਰਨਣਯੋਗ ਹੈ ਕਿ ਇਸ ਤੋ ਇਲਾਵਾ ਹੋਰ ₹46,61,458.99/- ਰੁਪਏ ਵਾਪਸ ਕਰਵਾਉਣ ਸਬੰਧੀ ਮਾਮਲੇ ਅਦਾਲਤ ਵਿੱਚ ਚੱਲ ਰਹੇ ਹਨ। ਇਸਦੇ ਨਾਲ ਹੀ ਥਾਣਾ ਸਾਈਬਰ ਕਰਾਈਮ ਵੱਲੋਂ ਹੁਣ ਤੱਕ 160 ਤੋ ਜਿਆਦਾ ਮੋਬਾਇਲ ਫੋਨ ਰਿਕਵਰ ਕਰਕੇ ਉਹਨਾਂ ਦੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਗਏ।
ਇਸ ਸਬੰਧੀ ਸ਼੍ਰੀ ਰਾਜ ਕੁਮਾਰ ਡੀ.ਐਸ.ਪੀ(ਹੋਮੀਸਾਈਡ ਐਂਡ ਫੌਰੈਸਿਕ)ਫਰੀਦਕੋਟ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਰੀਦਕੋਟ ਪੁਲਿਸ ਵੱਲੋ ਸਾਈਬਰ ਕਰਾਈਮ ਦੇ ਮਾਮਲਿਆਂ ਵਿੱਚ ਲਗਾਤਾਰ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਹੁਣ ਤੱਕ ਸਾਈਬਰ ਠੱਗੀ ਦੇ ਸ਼ਿਕਾਰ ਹੋਏ ਲੋਕਾਂ ਦੇ ਕੁੱਲ ₹44,00,654/- ਰੁਪਏ ਵਾਪਿਸ ਕਰਵਾਏ ਗਏ ਹਨ। ਇਸ ਦੇ ਨਾਲ ਹੀ ਮਾਨਯੋਗ ਅਦਾਲਤ ਦੇ ਹੁਕਮਾਂ ਤਹਿਤ ₹46,61,458.99 ਦੀ ਵਾਪਸੀ ਲਈ ਪ੍ਰਕਿਰਿਆ ਜਾਰੀ ਹੈ। ਸਾਈਬਰ ਕਰਾਈਮ ਥਾਣੇ ਵੱਲੋਂ ਹੁਣ ਤੱਕ 160 ਤੋਂ ਵੱਧ ਮੋਬਾਈਲ ਫੋਨ ਬਰਾਮਦ ਕਰਕੇ ਮਾਲਕਾਂ ਨੂੰ ਵਾਪਸ ਕੀਤੇ ਹਨ। ਫਰੀਦਕੋਟ ਪੁਲਿਸ ਦੇ ਇਹ ਪ੍ਰਯਾਸ ਜਨਤਕ ਸੇਵਾ ਦੇ ਪ੍ਰਤੀ ਸੱਚੀ ਸਮਰਪਣ ਨੂੰ ਦਰਸਾਉਂਦੇ ਹਨ। ਅਸੀਂ ਲੋਕਾਂ ਦੀ ਸੁਰੱਖਿਆ, ਨਿਆਂ ਦੀ ਪ੍ਰਾਪਤੀ ਅਤੇ ਭਰੋਸੇ ਨੂੰ ਮਜ਼ਬੂਤ ਬਣਾਉਣ ਲਈ ਵਚਨਬੱਧ ਹਾਂ। ਇਸ ਦੇ ਨਾਲ ਹੀ ਉਹਨਾਂ ਪਬਲਿਕ ਨੂੰ ਅਪੀਲ ਕੀਤੀ ਕਿ ਜੇਕਰ ਉਹ ਕਿਸੇ ਵੀ ਸਾਈਬਰ ਠੱਗੀ ਦਾ ਸ਼ਿਕਾਰ ਹੁੰਦੇ ਹਨ ਤਾਂ ਉਹ ਤੁਰੰਤ ਹੈਲਪਲਾਈਨ ਨੰਬਰ 1930 ਤੇ ਕਾਲ ਕਰ ਸਕਦੇ ਹਨ ਜਾਂ ਫਿਰ ਥਾਣਾ ਸਾਈਬਰ ਕਰਾਈਮ ਵਿਖੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।