Ravneet Bittu: ਕਿਸਾਨ ਮੁੱਖ ਮੰਤਰੀ, ਮੰਤਰੀ ਤੇ ਵਿਧਾਇਕਾਂ ਦੇ ਘਰਾਂ ਅੱਗੇ ਪ੍ਰਦਰਸ਼ਨ ਕਰਨ-ਰਵਨੀਤ ਬਿੱਟੂ
Advertisement
Article Detail0/zeephh/zeephh2490895

Ravneet Bittu: ਕਿਸਾਨ ਮੁੱਖ ਮੰਤਰੀ, ਮੰਤਰੀ ਤੇ ਵਿਧਾਇਕਾਂ ਦੇ ਘਰਾਂ ਅੱਗੇ ਪ੍ਰਦਰਸ਼ਨ ਕਰਨ-ਰਵਨੀਤ ਬਿੱਟੂ

  ਪੰਜਾਬ ਭਾਜਪਾ ਨੇ ਐਫਸੀਆਈ ਦੇ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਸਰਕਾਰ ਉਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਰੋਜ਼ਾਨਾ ਗਲਤ ਬਿਆਨਬਾਜ਼ੀ ਕਰ ਰਹੇ ਹਨ। 15 ਲੱਖ ਟਨ ਝੋਨੇ ਦੀ ਜਗ੍ਹਾ ਇਨ੍ਹਾਂ ਕੋਲ ਅੱਜ ਵੀ ਖਾਲੀ ਪਈ ਹੈ। ਮਾਰਚ ਤੱਕ 90 ਲੱਖ ਮੀਟ੍ਰਿਕ

Ravneet Bittu: ਕਿਸਾਨ ਮੁੱਖ ਮੰਤਰੀ, ਮੰਤਰੀ ਤੇ ਵਿਧਾਇਕਾਂ ਦੇ ਘਰਾਂ ਅੱਗੇ ਪ੍ਰਦਰਸ਼ਨ ਕਰਨ-ਰਵਨੀਤ ਬਿੱਟੂ

Ravneet Bittu:  ਪੰਜਾਬ ਭਾਜਪਾ ਨੇ ਐਫਸੀਆਈ ਦੇ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਸਰਕਾਰ ਉਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਰੋਜ਼ਾਨਾ ਗਲਤ ਬਿਆਨਬਾਜ਼ੀ ਕਰ ਰਹੇ ਹਨ। 15 ਲੱਖ ਟਨ ਝੋਨੇ ਦੀ ਜਗ੍ਹਾ ਇਨ੍ਹਾਂ ਕੋਲ ਅੱਜ ਵੀ ਖਾਲੀ ਪਈ ਹੈ।

ਮਾਰਚ ਤੱਕ 90 ਲੱਖ ਮੀਟ੍ਰਿਕ ਟਨ ਚੌਲ ਦੀ ਜਗ੍ਹਾ ਖਾਲੀ ਹੋ ਜਾਵੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੂੰ ਨਵੀਂ ਥਾਂ ਬਣਾਉਣ ਲਈ ਕਹਿ ਦਿੱਤਾ ਹੈ ਪਰ ਇਨ੍ਹਾਂ ਵੱਲੋਂ ਟੈਂਡਰ ਜਾਰੀ ਨਹੀਂ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਭਾਜਪਾ ਦੀ ਜੋ ਜ਼ਿੰਮੇਵਾਰੀ ਸੀ ਉਹ ਨਿਭਾਅ ਦਿੱਤੀ ਗਈ ਹੈ।

ਉਨ੍ਹਾਂ ਨੇ ਕਿਹਾ ਕਿ ਸਾਡਾ ਕੰਮ ਪੈਸੇ ਦੇਣਾ ਹੈ ਤੇ ਉਹ ਜਾਰੀ ਕਰ ਚੁੱਕੇ ਹਾਂ। ਜਿੰਨੀ ਸਪੇਸ ਚਾਹੀਦੀ ਸੀ ਉਹ ਵੀ ਦੇ ਚੁੱਕੇ ਹਾਂ। ਹੁਣ ਬਾਕੀ ਦਾ ਕੰਮ ਸੂਬਾ ਸਰਕਾਰ ਦਾ ਹੈ ਪਰ ਉਹ ਨਹੀਂ ਕਰ ਰਹੀ। ਇਸ ਲਈ ਉਨ੍ਹਾਂ ਨੇ ਮੰਗ ਕੀਤੀ ਕਿ ਕਿਸਾਨਾਂ ਦੀ ਦੀਵਾਲੀ ਕਾਲੀ ਨਾ ਹੋਵੇ ਇਸ ਲਈ ਜਲਦੀ ਤੋਂ ਜਲਦੀ ਕੰਮ ਨੇਪਰੇ ਚਾੜੇ ਜਾਣ।

ਇਹ ਵੀ ਪੜ੍ਹੋ : Punjab Crime: ਪੰਜਾਬ 'ਚ ਨਸ਼ਿਆਂ ਦੀ ਵੱਡੀ ਖੇਪ ਬਰਾਮਦ- 105 ਕਿਲੋ ਹੈਰੋਇਨ ਸਮੇਤ ਵਿਦੇਸ਼ੀ ਨਸ਼ਾ ਤਸਕਰ ਗਿਰੋਹ ਦਾ ਪਰਦਾਫਾਸ਼

ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਹਰ ਫਰੰਟ ਉਤੇ ਫੇਲ੍ਹ ਸਾਬਿਤ ਹੋਈ ਹੈ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਮੁੱਖ ਮੰਤਰੀ, ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਦੇ ਬਾਹਰ ਬੈਠ ਕੇ ਪ੍ਰਦਰਸ਼ਨ ਕਰੋ।

ਇਹ ਵੀ ਪੜ੍ਹੋ : Punjab Breaking Live Updates: CM ਮਾਨ ਵੱਲੋਂ ਵਿਧਾਨ ਸਭਾ ਹਲਕਾ ਚੱਬੇਵਾਲ 'ਚ ਚੋਣ ਪ੍ਰਚਾਰ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ

 

Trending news