Female Pilots: ਏਅਰ ਇੰਡੀਆ ਨੇ ਕਿਹਾ ਕਿ ਉਸ ਦੀਆਂ 1,825 ਪਾਇਲਟਾਂ 'ਚੋਂ 15 ਫੀਸਦੀ ਮਹਿਲਾ ਪਾਇਲਟ ਹਨ। ਇਸ ਨਾਲ ਉਹ ਮਹਿਲਾ ਪਾਇਲਟਾਂ ਦੀ ਗਿਣਤੀ ਦੇ ਮਾਮਲੇ 'ਚ ਸਭ ਤੋਂ ਵੱਡੀ ਏਅਰਲਾਈਨ ਬਣ ਗਈ ਹੈ।
Trending Photos
Female Pilots: ਮਹਿਲਾਵਾਂ ਅੱਜ ਦੇ ਸਮੇਂ ਵਿੱਚ ਹਰ ਖੇਤਰ ਵਿੱਚ ਮਰਦਾਂ ਦੇ ਬਰਾਬਰ ਖੜੀਆਂ ਹਨ। ਮਹਿਲਾਵਾਂ ਦੀ ਪ੍ਰਾਪਤੀ ਦੀ ਇੱਕ ਹੋਰ ਮਿਸਾਲ ਸਾਹਮਣੇ ਆ ਰਹੀ ਹੈ। ਏਅਰ ਇੰਡੀਆ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਉਸ ਦੇ 1,825 ਪਾਇਲਟਾਂ 'ਚੋਂ 15 ਫੀਸਦੀ ਔਰਤਾਂ ਹਨ। ਇਸ ਨਾਲ ਮਹਿਲਾ ਪਾਇਲਟਾਂ ਦੀ ਗਿਣਤੀ ਦੇ ਮਾਮਲੇ 'ਚ ਏਅਰ ਇੰਡੀਆ ਸਭ ਤੋਂ ਵੱਡੀ ਏਅਰਲਾਈਨ ਬਣ ਗਈ ਹੈ।
ਦੱਸ ਦੇਈਏ ਕਿ ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰ ਇੰਡੀਆ, ਏਅਰ ਇੰਡੀਆ ਐਕਸਪ੍ਰੈਸ ਅਤੇ ਏਅਰਏਸ਼ੀਆ ਇੰਡੀਆ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਸਾਰੀਆਂ ਮਹਿਲਾ ਚਾਲਕ ਦਲ ਦੇ ਨਾਲ ਅਜਿਹੀਆਂ 90 ਤੋਂ ਵੱਧ ਉਡਾਣਾਂ ਦਾ ਸੰਚਾਲਨ ਕੀਤਾ ਹੈ ਜਿਸ ਵਿੱਚ ਕੰਮ ਕਰ ਰਹੇ ਸਾਰੇ ਚਾਲਕ ਗਰੁੱਪ ਵਿੱਚ ਸਿਰਫ ਔਰਤਾਂ ਹੀ ਸਨ।
ਇਹ ਵੀ ਪੜ੍ਹੋ: Essential Medicines Price: ਦਵਾਈਆਂ ਦੇ ਮਹਿੰਗੇ ਬਿੱਲ ਤੋਂ ਮਰੀਜ਼ਾਂ ਨੂੰ ਮਿਲੇਗੀ ਵੱਡੀ ਰਾਹਤ, 651 ਦਵਾਈਆਂ ਦੇ ਘਟੇ ਰੇਟ
ਏਅਰ ਇੰਡੀਆ ਦੇ ਬਿਆਨ ਵਿੱਚ ਕਿਹਾ ਗਿਆ ਸੀ ਕਿ ਇਹ ਉਡਾਣਾਂ 1 ਮਾਰਚ ਤੋਂ ਡੋਮੇਸਟਿਕ ਅਤੇ ਅੰਤਰਰਾਸ਼ਟਰੀ ਮਾਰਗਾਂ 'ਤੇ ਚਲਾਈਆਂ ਜਾ ਰਹੀਆਂ ਹਨ। ਬਿਆਨ ਵਿੱਚ ਅੱਗੇ ਕਿਹਾ ਗਿਆ ਹੈ, 'ਸਾਲ ਮਹਿਲਾ ਚਾਲਕ ਦਲ ਦੇ ਨਾਲ ਸਾਰੀਆਂ 90 ਉਡਾਣਾਂ ਵਿੱਚੋਂ, ਏਅਰ ਇੰਡੀਆ ਘਰੇਲੂ ਅਤੇ ਅੰਤਰਰਾਸ਼ਟਰੀ ਮਾਰਗਾਂ 'ਤੇ 40 ਉਡਾਣਾਂ ਦਾ ਸੰਚਾਲਨ ਕੀਤਾ ਹੈ। ਦੂਜੇ ਪਾਸੇ, ਏਆਈ ਐਕਸਪ੍ਰੈਸ 10 ਅੰਤਰਰਾਸ਼ਟਰੀ ਉਡਾਣਾਂ ਅਤੇ ਏਅਰਏਸ਼ੀਆ ਨੇ 40 ਤੋਂ ਵੱਧ ਘਰੇਲੂ ਉਡਾਣਾਂ ਦਾ ਸੰਚਾਲਨ ਕੀਤਾ ਹੈ।
ਇਸ ਦੇ ਨਾਲ ਹੀ ਏਅਰ ਇੰਡੀਆ ਦੇ ਸੀਈਓ ਅਤੇ ਪ੍ਰਬੰਧ ਨਿਰਦੇਸ਼ਕ ਕੈਂਪਬੈਲ ਵਿਲਸਨ ਨੇ ਕਿਹਾ ਕਿ ਭਾਰਤ ਵਿੱਚ ਦੁਨੀਆ ਵਿੱਚ ਸਭ ਤੋਂ ਵੱਧ ਪੇਸ਼ੇਵਰ ਮਹਿਲਾ ਪਾਇਲਟਾਂ ਹਨ। ਉਨ੍ਹਾਂ ਨੇ ਕਿਹਾ, ''ਸਾਨੂੰ ਏਅਰ ਇੰਡੀਆ 'ਚ ਸਾਡੇ ਨਾਲ ਕੰਮ ਕਰਨ ਵਾਲੀਆਂ ਮਹਿਲਾ ਕਰਮਚਾਰੀਆਂ 'ਤੇ ਮਾਣ ਹੈ। ਅਸੀਂ ਇਸ ਸੰਦੇਸ਼ ਨੂੰ ਫੈਲਾਉਣ ਲਈ ਉਨ੍ਹਾਂ ਵਿੱਚੋਂ ਹਰੇਕ ਦਾ ਧੰਨਵਾਦ ਕਰਦੇ ਹਾਂ ਕਿ ਔਰਤਾਂ ਕਿਸੇ ਵੀ ਖੇਤਰ ਵਿੱਚ ਉੱਤਮ ਹੋ ਸਕਦੀਆਂ ਹਨ।