National News: ਜ਼ੀ ਮੀਡੀਆ ਭਾਰਤੀ ਸੰਸਕ੍ਰਿਤੀ ਮੰਤਰਾਲੇ ਦੇ ਸਹਿਯੋਗ ਨਾਲ 5 ਅਗਸਤ 2023 ਨੂੰ ਇੰਡੀਆ ਗੇਟ ਨਵੀਂ ਦਿੱਲੀ ਵੱਚ ਦੇਸ਼ ਦੇ ਜਨਜਾਤੀ ਵਿਰਾਸਤ ਲਈ ਇੱਕ ਉਤਸਵ ਕਰਵਾਉਣ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਆਦਿਵਾਸੀ ਸਮੁਦਾਏ ਦੇ ਸੰਘਰਸ਼ੀਲ ਜੀਵਨ ਉਤੇ ਚਾਨਣਾ ਪਾਇਆ ਜਾਵੇਗਾ।
Trending Photos
National News: ਜ਼ੀ ਮੀਡੀਆ ਭਾਰਤੀ ਸੰਸਕ੍ਰਿਤੀ ਮੰਤਰਾਲੇ ਦੇ ਸਹਿਯੋਗ ਨਾਲ 5 ਅਗਸਤ 2023 ਨੂੰ ਇੰਡੀਆ ਗੇਟ ਨਵੀਂ ਦਿੱਲੀ ਵੱਚ ਦੇਸ਼ ਦੇ ਜਨਜਾਤੀ ਵਿਰਾਸਤ ਲਈ ਇੱਕ ਉਤਸਵ ਕਰਵਾਉਣ ਜਾ ਰਿਹਾ ਹੈ। ਭਾਰਤੀ ਸੰਸਕ੍ਰਿਤੀ ਮੰਤਰਾਲੇ ਦੀ ਇਹ ਪਹਿਲ ਅੰਮ੍ਰਿਤ ਮਹਾਉਤਸਵ ਦੀ ਅਗਲੀ ਕੜੀ ਹੈ। ਜਨਜਾਤੀ ਵਿਕਾਸ ਅਤੇ ਸਸ਼ਕਤੀਕਰਨ ਅਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਦੇ ਮੁੱਖ ਪਹਿਲੂਆਂ ਵਿੱਚੋਂ ਇੱਕ ਰਿਹਾ ਹੈ।
ਇਹ ਕਬਾਇਲੀ ਸੱਭਿਆਚਾਰ ਦੀ ਸੰਭਾਲ, ਸੰਮਲਿਤ ਵਿਕਾਸ, ਜੀਵਿਕਾ ਦੇ ਮੌਕੇ, ਸਿੱਖਿਆ, ਸਿਹਤ ਅਤੇ ਸੰਵੇਦਨਸ਼ੀਲਤਾ 'ਤੇ ਜ਼ੋਰ ਦਿੰਦਾ ਹੈ। ਜ਼ੀ ਮੀਡੀਆ ਦੇ ਸਹਿਯੋਗ ਨਾਲ ਭਾਰਤੀ ਸੰਸਕ੍ਰਿਤੀ ਮੰਤਰਾਲੇ ਨੇ ਅਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਵਿੱਚ ਜਨਜਾਤੀ ਵਿਕਾਸ ਦਾ ਐਲਾਨ ਕੀਤਾ ਸੀ। ਇਹ ਸੰਪੂਰਨ ਆਦਿਵਾਸੀ ਸਮੁਦਾਏ ਦੇ ਉਭਾਰ ਤੇ ਸਸ਼ਕਤੀਕਰਨ ਲਈ ਆਪਣੀ ਤਰ੍ਹਾਂ ਦੀ ਪਹਿਲੀ 360 ਡਿਗਰੀ ਮੁਹਿੰਮ ਹੈ।
ਜ਼ੀ ਮੀਡੀਆ 5 ਅਗਸਤ 2023 ਨੂੰ ਸ਼ਾਮ 7 ਵਜੇ ਸੈਂਟ੍ਰਲ ਵਿਸਟਾ ਇੰਡੀਆ ਗੇਟ ਉਤੇ ਇੱਕ ਜਨਜਾਤੀ ਸੰਸਕ੍ਰਿਤੀ ਰਾਤ ਪ੍ਰੋਗਰਾਮ ਕਰਵਾਏਗਾ। ਇਸ ਵਿਸ਼ਾਲ ਸਮਾਗਮ ਵਿੱਚ ਆਦਿਵਾਸੀ ਸੰਗੀਤ, ਨ੍ਰਿਤ ਤੇ ਫੈਸ਼ਨ ਸ਼ੋਅ ਦਾ ਮਿਸ਼ਰਨ ਹੋਵੇਗਾ। ਇਸ ਸ਼ੋਅ ਵਿੱਚ ਆਦਿਵਾਸੀ ਪੁਸ਼ਾਕਾਂ ਦਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ। ਜਨਜਾਤੀ ਵਿਕਾਸ ਪਹਿਲ ਦੇ ਮਾਧਿਆਮ ਨਾਲ ਇਹ ਆਦਿਵਾਸੀ ਸਮੁਦਾਏ ਦੇ ਸੰਘਰਸ਼ ਨੂੰ ਉਜਾਗਰ ਕਰਨ, ਭਾਰਤ ਨੂੰ ਇੱਕ ਖੁਸ਼ਹਾਲ ਦੇਸ਼ ਬਣਾਉਣ ਵਿੱਚ ਨੌਜਵਾਨ ਦੀ ਮਹੱਤਵਪੂਰਨ ਭੂਮਿਕਾ ਦੇ ਬਾਰੇ ਸਿੱਖਿਅਤ ਕਰਨ ਦੀ ਯੋਜਨਾ ਬਮਾ ਰਿਹਾ ਹੈ। ਕਈ ਹੋਰ ਡਿਜੀਟਲ ਅਤੇ ਆਨ-ਗਰਾਊਂਡ ਤੱਤ ਵੀ ਇਸ ਮੁਹਿੰਮ ਨੂੰ ਕਾਮਯਾਬ ਬਣਾਉਣ ਲਈ ਯੋਗਦਾਨ ਪਾਉਣਗੇ।
ਇਸ ਪ੍ਰਮੁੱਖ ਪਹਿਲ ਦੇ ਬਾਰੇ ਵਿੱਚ ਭਾਰਤ ਸਰਕਾਰ ਦੇ ਸੱਭਿਆਚਾਰਕ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਜਨਜਾਤੀ ਵਿਕਾਸ ਮੁਹਿੰਮ ਦੀ ਸੰਕਲਪਨਾ ਦਾ ਮਕਸਦ ਭਾਰਤ ਦੇ ਨਾਗਰਿਕਾਂ ਨੂੰ ਸਮੁੱਚੀ ਸਸ਼ਕਤੀਕਰਨ ਦੀ ਦਿਸ਼ਾ ਵਿੱਚ ਸ਼ਾਮਲ ਕਰਨਾ ਹੈ। ਆਦਿਵਾਸੀ ਸਮੁਦਾਏ ਸਾਡੇ ਸਮਾਜ ਵਿੱਚ ਵੱਖਰੀ ਭੂਮਿਕਾ ਨਿਭਾਉਂਦਾ ਹੈ। ਇਸ ਲਈ ਹਰ ਨਾਗਰਿਕ ਨੂੰ ਭਾਰਤ ਦੀ ਸ਼ਾਨਦਾਰ ਆਦਿਵਾਸੀ ਵਿਰਾਸਤ ਅਤੇ ਸੱਭਿਆਚਾਰ ਨੂੰ ਅਪਣਾਉਣ ਲਈ ਅੱਗੇ ਆਉਣਾ ਚਾਹੀਦਾ ਹੈ।
ਇੰਡੀਆਡਾਟਕਾਮ ਡਿਜੀਟਲ ਪ੍ਰਾਈਵੇਟ ਲਿਮਟਿਡ ਦੇ ਸੀਆਰਓ ਸ਼੍ਰੀਧਰ ਮਿਸ਼ਰਾ ਨੇ ਇਸ ਮੁਹਿੰਮ ਬਾਰੇ ਕਿਹਾ ਕਿ ਜਨਜਾਤੀ ਵਿਕਾਸ ਮੁਹਿੰਮ ਦੇ ਲਾਂਚ ਦੇ ਨਾਲ ਹੀ ਜ਼ੀ ਮੀਡੀਆ ਦਾ ਟੀਚਾ ਰਾਸ਼ਟਰ ਦੇ ਨਾਲ ਆਦਿਵਾਸੀ ਸਮੁਦਾਏ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਉਣਾ ਹੈ। ਅਸੀਂ ਇਸ ਅਨੋਖੀ ਪਹਿਲ ਲਈ 360 ਡਿਗਰੀ ਦ੍ਰਿਸ਼ਟੀਕੋਣ ਅਪਣਾਇਆ ਹੈ।
ਇਸ ਨੇ ਲੋਕਾਂ ਨੂੰ ਜਨਜਾਤੀ ਸਮੁਦਾਏ ਦੇ ਲਚਕੀਲਾਪਣ, ਪ੍ਰਗਤੀ ਤੇ ਸਮਾਵੇਸ਼ੀ ਵਿਕਾਸ ਦਾ ਜਸ਼ਨ ਮਨਾਉਣ ਵਿੱਚ ਸਰਗਰਮ ਰੂਪ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਹੈ। ਇੰਡੀਆਡਾਟਕਾਮ ਡਿਜੀਟਲ ਪ੍ਰਾਈਵੇਟ ਲਿਮਟਿਡ (ਜ਼ੀ ਡਿਜੀਟਲ) ਭਾਰਤ ਵਿੱਚ ਸਭ ਤੋਂ ਵੱਡੀ ਡਿਜੀਟਲ ਮੀਡੀਆ ਪਬਲਿਸ਼ਿੰਗ ਕੰਪਨੀਆਂ ਵਿੱਚੋਂ ਇੱਕ ਹੈ। IDPL ਦੇ ਵਿਲੱਖਣ ਡਿਜੀਟਲ ਉਤਪਾਦ 32 ਤੋਂ ਜ਼ਿਆਦਾ ਡਿਜੀਟਲ ਜਾਇਦਾਦਾਂ ਦੇ ਨਾਲ ਦੁਨੀਆ ਭਰ ਵਿੱਚ ਸਭ ਤੋਂ ਤੇਜ਼ੀ ਨਾਲ ਅੱਗੇ ਵਧਣ ਵਾਲੀਆਂ ਵੈੱਬਸਾਈਟਾਂ ਤੇ ਐਪਲੀਕੇਸ਼ਨਜ਼ ਵਿਚੋਂ ਇੱਕ ਹੈ।
ਇਹ ਵੀ ਪੜ੍ਹੋ : Punjab News: ਪੰਜਾਬ ਨਗਰ ਕੌਂਸਲ ਤੇ ਪੰਚਾਇਤੀ ਚੋਣਾਂ ਦਾ ਐਲਾਨ, ਰਾਜਪਾਲ ਨੇ ਦਿੱਤੀ ਮੰਜੂਰੀ