Bhadaur News: ਜਸਪ੍ਰੀਤ ਕੌਰ ਨੇ ਕਿਹਾ ਕਿ ਉਹ ਆਪਣੇ ਬਲਾਕ ਵਿਚ ਸਭ ਤੋਂ ਘੱਟ ਉਮਰ ਦੀ ਉਮੀਦਵਾਰ ਹੈ ਜੋ ਸਰਪੰਚੀ ਦੀ ਚੋਣ ਲੜ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਲੋਕ ਉਹਨਾਂ ਦੇ ਹੱਕ 'ਚ ਫਤਵਾ ਦਿੰਦੇ ਹਨ ਤਾਂ ਪਿੰਡ ਦਾ ਵਿਕਾਸ ਕਾਰਜ ਕਰਵਾ ਕੇ ਪਿੰਡ ਨੂੰ ਨੰਬਰ ਇੱਕ ਬਣਾਉਣਗੇ।
Trending Photos
Bhadaur News(ਸਤਨਾਮ ਸਿੰਘ): ਭਦੌੜ ਦੇ ਪਿੰਡ ਨੈਣੇਵਾਲ ਦੀ ਰਹਿਣ ਵਾਲੀ 21 ਸਾਲਾ ਲੜਕੀ ਜਸਪ੍ਰੀਤ ਕੌਰ ਨੇ ਪਿੰਡ ਨੈਣੇਵਾਲ ਤੋਂ ਸਰਪੰਚੀ ਦੀ ਚੋਣ ਲੜਨ ਦਾ ਐਲਾਨ ਕੀਤਾ ਹੈ। ਜਿਸ ਦੇ ਚਲਦਿਆਂ ਉਹਨਾਂ ਵੱਲੋਂ ਅੱਜ ਬਲਾਕ ਸ਼ਹਿਣਾ ਵਿਖੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ।
ਇਸ ਮੌਕੇ ਗੱਲਬਾਤ ਕਰਦਿਆਂ ਜਸਪ੍ਰੀਤ ਕੌਰ ਨੇ ਕਿਹਾ ਕਿ ਉਹ ਆਪਣੇ ਬਲਾਕ ਵਿਚ ਸਭ ਤੋਂ ਘੱਟ ਉਮਰ ਦੀ ਉਮੀਦਵਾਰ ਹੈ ਜੋ ਸਰਪੰਚੀ ਦੀ ਚੋਣ ਲੜ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਲੋਕ ਉਹਨਾਂ ਦੇ ਹੱਕ 'ਚ ਫਤਵਾ ਦਿੰਦੇ ਹਨ ਤਾਂ ਪਿੰਡ ਦਾ ਵਿਕਾਸ ਕਾਰਜ ਕਰਵਾ ਕੇ ਪਿੰਡ ਨੂੰ ਨੰਬਰ ਇੱਕ ਬਣਾਉਣਗੇ।
ਉਹਨਾਂ ਕਿਹਾ ਕਿ ਉਹਨਾਂ ਦੇ ਦਾਦਾ ਅਤੇ ਸਾਰੇ ਪਰਿਵਾਰਿਕ ਮੈਂਬਰ ਉਨ੍ਹਾਂ ਦੀ ਪੂਰੀ ਸਪੋਰਟ ਕਰ ਰਹੇ ਹਨ। ਇਸ ਤੋਂ ਇਲਾਵਾ ਪਿੰਡ ਵਾਸੀਆਂ ਵਿੱਚ ਵੀ ਖੁਸ਼ੀ ਦੀ ਲਹਿਰ ਹੈ ਕਿ ਇੰਨੀ ਘੱਟ ਉਮਰ ਦੀ ਲੜਕੀ ਸਰਪੰਚੀ ਦੀ ਚੋਣ ਲੜ ਰਹੀ ਹੈ।
ਇਹ ਵੀ ਪੜ੍ਹੋ: Dera Baba Nanak: ਸਰਪੰਚੀ ਲੈਣ ਲਈ ਇੱਕ ਦੋ ਵਿਅਕਤੀਆਂ ਨੇ ਲਗਾ ਦਿੱਤੀ ਦੋ ਕਰੋੜ ਦੀ ਬੋਲੀ
ਜਸਪ੍ਰੀਤ ਕੌਰ ਨੇ ਕਿਹਾ ਕਿ ਅੱਜ ਯੂਥ ਨੂੰ ਅੱਗੇ ਲਿਆਉਣ ਦਾ ਸਮਾਂ ਹੈ। ਜੇਕਰ ਨੌਜਾਵਾਨ ਅੱਗੇ ਆਉਣਗੇ ਤਾਂ ਉਹ ਆਪਣੀ ਨਵੀਂ ਟੈਕਨੋਲਜੀ ਨਾਲ ਆਪਣੇ ਪਿੰਡ ਦੀ ਹੋਰ ਵੀ ਵਧੀਆ ਨੁਹਾਰ ਬਦਲ ਸਕੇਗਾ।
ਇਹ ਵੀ ਪੜ੍ਹੋ: Faridkot News: ਵੋਟਰ ਲਿਸਟਾਂ ਪ੍ਰਾਪਤ ਕਰਨ ਲਈ ਖੱਜਲ ਖੁਆਰ ਹੋ ਰਹੇ ਉਮੀਦਵਾਰ