ਬੱਸ ਕੰਡਕਟਰ ਦੀ ਗੁੰਡਾਗਰਦੀ, ਸਵਾਰੀ ਦੇ ਜੜ੍ਹ ਦਿੱਤਾ ਥੱਪੜ, ਵੀਡੀਓ ਹੋਈ ਵਾਇਰਲ
Advertisement
Article Detail0/zeephh/zeephh1494779

ਬੱਸ ਕੰਡਕਟਰ ਦੀ ਗੁੰਡਾਗਰਦੀ, ਸਵਾਰੀ ਦੇ ਜੜ੍ਹ ਦਿੱਤਾ ਥੱਪੜ, ਵੀਡੀਓ ਹੋਈ ਵਾਇਰਲ

Ludhiana Bus Conductor viral video: ਲੁਧਿਆਣਾ ਬੱਸ ਸਟੈਂਡ 'ਤੇ ਕੰਡਕਟਰ ਦੀ ਗੁੰਡਾਗਰਦੀ ਨਜ਼ਰ ਆਈ ਹੈ ਅਤੇ ਉਸਨੇ ਸਵਾਰੀ ਨਾਲ ਕੁੱਟਮਾਰ ਕੀਤੀ ਹੈ ਅਤੇ ਇਸ ਦੀ ਵੀਡੀਓ ਵਾਇਰਲ ਹੋ ਰਹੀ ਹੈ। ਵਿਭਾਗ ਵੱਲੋਂ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦਾ ਵੀਡੀਓ ਵੀ ਤੇਜੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਤੋਂ ਬਾਅਦ ਹੁਣ ਵਿਭਾਗ ਐਕਸ਼ਨ ਮੋੜ ਵਿਚ ਹੈ। 

 

ਬੱਸ ਕੰਡਕਟਰ ਦੀ ਗੁੰਡਾਗਰਦੀ, ਸਵਾਰੀ ਦੇ ਜੜ੍ਹ ਦਿੱਤਾ ਥੱਪੜ, ਵੀਡੀਓ ਹੋਈ ਵਾਇਰਲ

Ludhiana Bus viral video news: ਲੁਧਿਆਣਾ ਦੇ ਬੱਸ ਸਟੈਂਡ 'ਤੇ ਭਾਰੀ ਹੰਗਾਮਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਹੰਗਾਮੇ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿਚ ਕੰਡਕਟਰ ਨੇ ਮਹਿਲਾਵਾਂ ਨੂੰ ਬੱਸ 'ਚ ਚੜਾਉਣ ਆਏ ਵਿਅਕਤੀ ਨੂੰ ਥੱਪੜ ਮਾਰ ਦਿੱਤਾ। ਥੱਪੜ ਮਾਰਨ ਤੋਂ ਬਾਅਦ ਕੰਡਕਟਰ ਬੱਸ ਤੋਂ ਉਤਰ ਗਿਆ। ਦਰਅਸਲ ਔਰਤਾਂ ਆਪਣੇ ਨਾਲ ਹੋਰ ਸਮਾਨ ਲੈ ਕੇ ਆਈਆਂ ਸਨ ਜਿਸ 'ਤੇ ਕੰਡਕਟਰ ਨੇ ਉਨ੍ਹਾਂ ਨੂੰ ਸਮਾਨ ਰੱਖਣ ਨਹੀਂ ਦਿੱਤਾ ਅਤੇ ਝਗੜਾ ਸ਼ੁਰੂ ਹੋ ਗਿਆ।

ਕੰਡਕਟਰ ਅਤੇ ਉਸਦੇ ਸਾਥੀਆਂ ਦੀ ਔਰਤ ਨਾਲ ਬਹਿਸ ਵੀ ਹੋਈ। ਕੰਡਕਟਰ ਅਤੇ ਉਸ ਦੇ ਸਾਥੀਆਂ ਨੇ ਕਿਹਾ ਕਿ ਉਹ ਬੱਸ ਵਿੱਚ ਮੁਫਤ ਸਫਰ ਕਰ ਸਕਦੀ ਹੈ ਪਰ ਸਮਾਨ ਨਹੀਂ ਲਿਜਾ ਸਕਦੀ। ਇਸ ਗੱਲ ਨੂੰ ਲੈ ਕੇ ਉਹ ਕਾਫੀ ਦੇਰ ਤੱਕ ਬਹਿਸ ਕਰਦੇ ਰਹੇ। 

ਇਹ ਤਸਵੀਰਾਂ ਲੁਧਿਆਣਾ ਦੇ ਬੱਸ ਸਟੈਂਡ ਦੀਆਂ ਹਨ ਜਿੱਥੇ ਪੰਜਾਬ ਰੋਡਵੇਜ਼ ਦੀ ਸਰਕਾਰੀ ਬੱਸ 'ਚ ਪਰਿਵਾਰ ਦੀ ਕੰਡਕਟਰ ਨਾਲ ਬਹਿਸ ਹੋ ਗਈ ਅਤੇ ਕੰਡਕਟਰ ਨੇ ਝਗੜੇ 'ਚ ਵਿਅਕਤੀ ਨੂੰ ਥੱਪੜ ਮਾਰ ਦਿੱਤਾ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਵਿਭਾਗ ਨੂੰ ਕਾਰਵਾਈ ਕਰਨ ਲਈ ਕਿਹਾ ਗਿਆ। ਇਸ ਦੇ ਨਾਲ ਹੀ ਉਕਤ ਪੀੜਤ ਧਿਰ ਨੇ ਕੰਡਕਟਰ ਨੂੰ ਨੌਕਰੀ ਤੋਂ ਕੱਢਣ ਦੀ ਗੱਲ ਵੀ ਕਹੀ।

ਇਹ ਵੀ ਪੜ੍ਹੋ: ਪੰਜਾਬ 'ਚ ਛਾਈ ਸੰਘਣੀ ਧੁੰਦ ਕਰਕੇ ਕੰਮਕਾਜ ਪ੍ਰਭਾਵਿਤ, ਇਨ੍ਹਾਂ ਜ਼ਿਲ੍ਹਿਆਂ 'ਚ ਰੈੱਡ ਅਲਰਟ ਹੋਇਆ ਜਾਰੀ

ਇਸ ਸਬੰਧ ਵਿਚ ਲੁਧਿਆਣਾ ਸਥਿਤ ਪੰਜਾਬ ਰੋਡਵੇਜ਼ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਵੀਡੀਓ ਵਿਚਲੀ ਬੱਸ ਫਰੀਦਕੋਟ ਡਿੱਪੂ ਦੀ ਹੈ ਅਤੇ ਇਹ ਵੀਡੀਓ ਫਰੀਦਕੋਟ ਡਿਪੂ ਦੇ ਇੰਚਾਰਜ ਨੂੰ ਭੇਜੀ ਜਾਵੇਗੀ ਤਾਂ ਜੋ ਵਿਭਾਗੀ ਕਾਰਵਾਈ ਕੀਤੀ ਜਾ ਸਕੇ। ਗੱਲਬਾਤ ਕਰਦੇ ਹੋਏ ਪੀੜਤ ਧਿਰ ਨੇ ਦੱਸਿਆ ਕਿ ਉਹ ਬੱਸ 'ਚ ਆਪਣੇ ਪਰਿਵਾਰ ਸਮੇਤ ਸਵਾਰ ਹੋਣ ਲਈ ਗਿਆ ਸੀ ਅਤੇ ਉਸ ਕੋਲ 20 ਕਿਲੋ ਵਜ਼ਨ ਦਾ ਬੈਗ ਸੀ, ਜਿਸ ਨੂੰ ਲੈ ਕੇ ਕੰਡਕਟਰ ਨੇ ਕਿਹਾ ਕਿ ਉਸ ਨੂੰ ਲਿਜਾਣ ਨਹੀਂ ਦਿੱਤਾ ਗਿਆ ਅਤੇ ਉਸ ਨਾਲ ਬਦਸਲੂਕੀ ਕੀਤੀ ਗਈ।  ਕੰਡਕਟਰ ਨੇ ਉਸ ਨੂੰ ਥੱਪੜ ਮਾਰਦੇ ਹੋਏ ਕਿਹਾ ਕਿ ਉਸ ਨੇ ਇਸ ਸਬੰਧੀ ਇੱਕ ਵੀਡੀਓ ਵੀ ਬਣਾਈ ਹੈ, ਜੋ ਕਿ ਅਧਿਕਾਰੀਆਂ ਨੂੰ ਦਿੱਤੀ ਗਈ ਹੈ। ਉਸ ਨੇ ਇਹ ਵੀ ਕਿਹਾ ਕਿ ਉਹ ਇਸ ਗੱਲ ਤੋਂ ਨਿਰਾਸ਼ ਹਨ ਅਤੇ ਕਿਹਾ ਕਿ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ।

ਕੰਡਕਟਰ ਨੇ ਵੀ ਰੱਖਿਆ ਆਪਣਾ ਪੱਖ
ਇਸ ਪੂਰੇ ਮਾਮਲੇ ਬਾਰੇ ਕੰਡਕਟਰ ਨੇ ਕਿਹਾ ਉਸ ਨੇ ਥੱਪੜ ਨਹੀਂ ਮਾਰਿਆ ਸੀ ਬਲਕਿ ਉਸ ਨੇ ਮੋਬਾਈਲ ਫੜਿਆ ਸੀ ਕਿਉਂਕਿ ਲਗਾਤਾਰ ਦੂਜੇ ਧਿਰ ਵੱਲੋਂ ਉਸ ਨੂੰ ਕਿਹਾ ਜਾ ਰਿਹਾ ਸੀ ਕਿ ਉਸ ਨੂੰ ਨੌਕਰੀ ਤੋਂ ਬਾਹਰ ਕਢਵਾ ਦਵਾਂਗੇ। ਇਸ ਦੌਰਾਨ ਕੰਡਕਟਰ ਨੇ ਅੱਗੇ ਕਿਹਾ ਕਿ ਉਸ ਨੇ ਸਿਰਫ ਸਵਾਰੀਆਂ ਨੂੰ ਇਹੀ ਕਿਹਾ ਸੀ ਕਿ ਤੁਹਾਡਾ ਸਾਮਾਨ ਦਾ ਭਾਰ ਜ਼ਿਆਦਾ ਹੈ ਇਸ ਕਰਕੇ ਉਸ ਦਾ ਵੀ ਕਰਾਇਆ ਲੱਗੇਗਾ। ਕੰਡਕਟਰ ਨੇ ਇਹ ਵੀ ਕਿਹਾ ਕਿ ਸਵਾਰੀਆਂ ਕੋਲ ਇੱਕ ਛੋਟਾ ਬਲੈਂਡਰ ਵੀ ਸੀ ਜੋ ਕਿ ਬੱਸਾਂ ਵਿੱਚ ਲੈ ਜਾਣਾ ਮਨਾ ਹੁੰਦਾ ਹੈ।  ਉਸ ਨੇ ਕਿਹਾ ਕਿ ਉਹ ਪੰਜਾਬ ਰੋਡਵੇਜ਼ ਵਿੱਚ ਕੱਚਾ ਮੁਲਾਜ਼ਮ ਹੈ, ਉਸ ਨੇ ਕਿਹਾ ਕਿ ਹੁਣ ਕੰਡਕਟਰ ਦੀ ਨੌਕਰੀ ਕਰਨਾ ਬਹੁਤ ਮੁਸ਼ਕਿਲ ਹੋ ਚੁੱਕੀ ਹੈ ਕਿਉਂਕਿ ਸਵਾਰੀਆਂ ਵੱਲੋਂ ਉਨ੍ਹਾਂ ਦੇ ਨਾਲ ਬੁਰਾ ਸਲੀਕਾ ਕੀਤਾ ਜਾਂਦਾ ਹੈ। ਉਸ ਨੇ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। 

(ਭਰਤ ਸ਼ਰਮਾ ਦੀ ਰਿਪੋਰਟ)

Trending news