Ludhiana News: ਵਿਧਵਾ ਔਰਤ ਨਾਲ ਸਮੂਹਿਕ ਬਲਾਤਕਾਰ, ਭਰਾ ਨੇ ਭੱਜ ਕੇ ਦੋਸ਼ੀ ਦੀ ਧੀ ਨਾਲ ਕੀਤਾ ਸੀ ਵਿਆਹ
Advertisement
Article Detail0/zeephh/zeephh2379696

Ludhiana News: ਵਿਧਵਾ ਔਰਤ ਨਾਲ ਸਮੂਹਿਕ ਬਲਾਤਕਾਰ, ਭਰਾ ਨੇ ਭੱਜ ਕੇ ਦੋਸ਼ੀ ਦੀ ਧੀ ਨਾਲ ਕੀਤਾ ਸੀ ਵਿਆਹ

 ਲੁਧਿਆਣਾ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਹਾਮਣੇ ਆਇਆ ਹੈ। ਟਿੱਬਾ ਇਲਾਕੇ ਵਿੱਚ ਇੱਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਨੇ ਇੱਕ ਵਿਧਵਾ ਔਰਤ ਦੇ ਘਰ ਆ ਕੇ ਉਸ ਨਾਲ ਕਥਿਤ ਤੌਰ 'ਤੇ ਸਮੂਹਿਕ ਬਲਾਤਕਾਰ ਕੀਤਾ ਹੈ। ਜਾਣਕਾਰੀ ਮੁਤਾਬਿਕ ਔਰਤ ਦੇ ਭਰਾ ਨੇ ਦੋਸ਼ੀ ਦੀ ਧੀ ਨਾਲ ਭੱਜਕੇ ਵਿਆਹ ਕਰਵਾਇਆ ਸੀ, ਜਿਸ ਦਾ ਬਦਲ

Ludhiana News: ਵਿਧਵਾ ਔਰਤ ਨਾਲ ਸਮੂਹਿਕ ਬਲਾਤਕਾਰ, ਭਰਾ ਨੇ ਭੱਜ ਕੇ ਦੋਸ਼ੀ ਦੀ ਧੀ ਨਾਲ ਕੀਤਾ ਸੀ ਵਿਆਹ

Ludhiana News(ਤਰਸੇਮ ਲਾਲ ਭਾਰਦਵਾਜ): ਲੁਧਿਆਣਾ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਹਾਮਣੇ ਆਇਆ ਹੈ। ਟਿੱਬਾ ਇਲਾਕੇ ਵਿੱਚ ਇੱਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਨੇ ਇੱਕ ਵਿਧਵਾ ਔਰਤ ਦੇ ਘਰ ਆ ਕੇ ਉਸ ਨਾਲ ਕਥਿਤ ਤੌਰ 'ਤੇ ਸਮੂਹਿਕ ਬਲਾਤਕਾਰ ਕੀਤਾ ਹੈ। ਜਾਣਕਾਰੀ ਮੁਤਾਬਿਕ ਔਰਤ ਦੇ ਭਰਾ ਨੇ ਦੋਸ਼ੀ ਦੀ ਧੀ ਨਾਲ ਭੱਜਕੇ ਵਿਆਹ ਕਰਵਾਇਆ ਸੀ, ਜਿਸ ਦਾ ਬਦਲਾ ਲੈਣ ਲਈ ਉਨ੍ਹਾਂ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਹੈ।

ਮੁਲਜ਼ਮ ਉੱਤਰ ਪ੍ਰਦੇਸ਼ ਤੋਂ ਲੁਧਿਆਣਾ ਆਏ ਸਨ। ਉਨ੍ਹਾਂ ਨੇ ਔਰਤ ਨਾਲ ਸਮੂਹਿਕ ਬਲਾਤਕਾਰ ਕੀਤਾ ਤੇ ਇਸ ਦਾ ਵੀਡੀਓ ਵੀ ਬਣਾਇਆ। ਟਿੱਬਾ ਪੁਲਿਸ ਨੇ ਰਵਿੰਦਰ ਸਿੰਘ, ਉਸ ਦੇ ਭਰਾ ਵਰਿੰਦਰ ਸਿੰਘ, ਪੁੱਤਰ ਅਮਨ ਸਿੰਘ ਅਤੇ ਇੱਕ ਸਾਥੀ ਸੰਤੋਸ਼ ਸਿੰਘ ਵਾਸੀ ਕੁਸ਼ੀਨਗਰ, ਗੋਰਖਪੁਰ, ਉੱਤਰ ਪ੍ਰਦੇਸ਼ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਹਾਲਾਂਕਿ ਇਹ ਘਟਨਾ 1 ਮਈ ਦੀ ਹੈ ਪਰ ਔਰਤ ਨੇ ਸ਼ੁੱਕਰਵਾਰ ਨੂੰ ਸ਼ਿਕਾਇਤ ਦਰਜ ਕਰਵਾਈ। ਲੁਧਿਆਣਾ ਦੇ ਟਿੱਬਾ ਇਲਾਕੇ ਦੀ ਰਹਿਣ ਵਾਲੀ 31 ਸਾਲਾ ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮ ਰਵਿੰਦਰ ਸਿੰਘ ਦੀ ਬੇਟੀ 30 ਅਪਰੈਲ ਨੂੰ ਭੱਜ ਗਈ ਸੀ ਅਤੇ ਪਰਿਵਾਰ ਵਾਲਿਆਂ ਦੀ ਮਰਜ਼ੀ ਖ਼ਿਲਾਫ਼ ਉਸ ਨਾਲ ਵਿਆਹ ਕਰ ਲਿਆ ਸੀ।

ਔਰਤ ਨੇ ਦੱਸਿਆ ਕਿ ਦੋਸ਼ੀ 1 ਮਈ ਨੂੰ ਉਸ ਦੀ ਬੇਟੀ ਦੀ ਭਾਲ ਵਿੱਚ ਉਸ ਦੇ ਘਰ ਆਇਆ ਅਤੇ ਉਸ ਤੋਂ ਉਸ ਦੇ ਟਿਕਾਣੇ ਬਾਰੇ ਪੁੱਛ-ਗਿੱਛ ਕਰਨ ਲੱਗਾ। ਔਰਤ ਨੇ ਅੱਗੇ ਦੋਸ਼ ਲਾਇਆ ਕਿ ਪਰਿਵਾਰ ਦੀ ਬੇਇੱਜ਼ਤੀ ਤੋਂ ਗੁੱਸੇ 'ਚ ਆ ਕੇ ਦੋਸ਼ੀ ਨੇ ਉਸ ਨਾਲ ਜਿਨਸੀ ਸ਼ੋਸ਼ਣ ਕਰਕੇ ਬਦਲਾ ਲੈਣ ਦਾ ਫੈਸਲਾ ਕੀਤਾ। ਮੁਲਜ਼ਮਾਂ ਨੇ ਇਸ ਹਰਕਤ ਨੂੰ ਆਪਣੇ ਮੋਬਾਈਲ ਫੋਨ ’ਤੇ ਰਿਕਾਰਡ ਕਰ ਲਿਆ ਅਤੇ ਧਮਕੀ ਦਿੱਤੀ ਕਿ ਜੇ ਉਸ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਉਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦੇਣਗੇ।

ਇਸ ਬਾਬਤ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਔਰਤ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ ਤੇ ਉਸ ਨੇ ਸ਼ਿਕਾਇਤ ਦਰਜ ਨਾ ਕਰਵਾਉਣ ਦਾ ਫੈਸਲਾ ਕੀਤਾ ਬਾਅਦ ਵਿਚ ਉਸ ਨੇ ਹਿੰਮਤ ਕੀਤੀ ਅਤੇ ਸ਼ੁੱਕਰਵਾਰ ਨੂੰ ਪੁਲਿਸ ਨਾਲ ਸੰਪਰਕ ਕੀਤਾ। ਸ਼ਿਕਾਇਤ ਮਿਲਣ ਦੇ ਤੁਰੰਤ ਬਾਅਦ, ਪੁਲਿਸ ਨੇ ਭਾਰਤੀ ਦੰਡਾਵਲੀ ਦੀ ਧਾਰਾ 376 ਡੀ (ਗੈਂਗ ਰੇਪ) ਦੇ ਤਹਿਤ ਦੋਸ਼ੀ ਦੇ ਖਿਲਾਫ ਐੱਫ.ਆਈ.ਆਰ. ਇੰਸਪੈਕਟਰ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਟੀਮਾਂ ਉੱਤਰ ਪ੍ਰਦੇਸ਼ ਭੇਜੀਆਂ ਗਈਆਂ ਹਨ।

Trending news