Sagar Dhankar Murder Case: ਜੇਲ੍ਹ ਤੋਂ ਬਾਹਰ ਆਇਆ ਪਹਿਲਵਾਨ ਸੁਸ਼ੀਲ ਕੁਮਾਰ! ਮਿਲੀ ਅੰਤਰਿਮ ਜ਼ਮਾਨਤ
Advertisement
Article Detail0/zeephh/zeephh1599215

Sagar Dhankar Murder Case: ਜੇਲ੍ਹ ਤੋਂ ਬਾਹਰ ਆਇਆ ਪਹਿਲਵਾਨ ਸੁਸ਼ੀਲ ਕੁਮਾਰ! ਮਿਲੀ ਅੰਤਰਿਮ ਜ਼ਮਾਨਤ

Sushil Kumar Bail News: ਸਾਗਰ ਧਨਖੜ ਕਤਲ ਕਾਂਡ ਦੇ ਮੁੱਖ ਮੁਲਜ਼ਮ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਉਸ ਦੇ ਪਿਤਾ ਦੀਆਂ ਅੰਤਿਮ ਰਸਮਾਂ ਲਈ ਰੋਹਿਣੀ ਅਦਾਲਤ ਨੇ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। 

Sagar Dhankar Murder Case: ਜੇਲ੍ਹ ਤੋਂ ਬਾਹਰ ਆਇਆ ਪਹਿਲਵਾਨ ਸੁਸ਼ੀਲ ਕੁਮਾਰ! ਮਿਲੀ ਅੰਤਰਿਮ ਜ਼ਮਾਨਤ

Sushil Kumar Bail News: ਸਾਗਰ ਧਨਖੜ ਹੱਤਿਆਕਾਂਡ ਦੇ ਮੁੱਖ ਆਰੋਪੀ ਓਲੰਪਿਕ ਤਮਗਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਰੋਹਿਣੀ ਅਦਾਲਤ ਨੇ ਅੰਤਰਿਮ ਜ਼ਮਾਨਤ (Bail to Sushil Kumar) ਦੇ ਦਿੱਤੀ ਹੈ। ਅਦਾਲਤ ਨੇ ਸੁਸ਼ੀਲ ਕੁਮਾਰ ਨੂੰ ਆਪਣੇ ਪਿਤਾ ਦਾ ਅੰਤਿਮ ਸੰਸਕਾਰ ਕਰਨ ਲਈ ਮਨੁੱਖੀ ਆਧਾਰ 'ਤੇ ਜ਼ਮਾਨਤ ਦੇ ਦਿੱਤੀ ਹੈ। ਸੁਸ਼ੀਲ ਕੁਮਾਰ 2 ਜੂਨ 2021 ਤੋਂ ਨਿਆਂਇਕ ਹਿਰਾਸਤ ਵਿੱਚ ਹੈ।

ਵਧੀਕ ਸੈਸ਼ਨ ਜੱਜ ਸ਼ਿਵਾਜੀ ਆਨੰਦ ਨੇ ਦੱਸਿਆ ਕਿ ਆਰੋਪੀ ਦੇ ਪਿਤਾ (Bail to Sushil Kumar) ਦਾ ਐਤਵਾਰ ਨੂੰ ਦਿਹਾਂਤ ਹੋ ਗਿਆ ਸੀ, ਜਿਨ੍ਹਾਂ ਦਾ ਅੱਜ ਅੰਤਿਮ ਸੰਸਕਾਰ ਵੀ ਕੀਤਾ ਜਾਣਾ ਹੈ। ਇਸ ਤੱਥ ਨੂੰ ਧਿਆਨ ਵਿਚ ਰੱਖਦੇ ਹੋਏ ਆਰੋਪੀ ਨੂੰ ਮਨੁੱਖੀ ਆਧਾਰ 'ਤੇ 6 ਮਾਰਚ ਤੋਂ 9 ਮਾਰਚ ਤੱਕ ਨਿੱਜੀ ਮੁਚੱਲਕੇ 'ਤੇ ਹੀ ਅੰਤਰਿਮ ਜ਼ਮਾਨਤ 'ਤੇ ਰਿਹਾਅ ਕੀਤਾ ਜਾਵੇ।  

ਇਹ ਵੀ ਪੜ੍ਹੋ: ਸਿਲੰਡਰ ਲੀਕ ਹੋਣ ਕਾਰਨ ਇੱਕ ਨੌਜਵਾਨ ਬੁਰੀ ਤਰ੍ਹਾਂ ਝੁਲਸਿਆ; ਦੂਜੇ ਨੇ ਪਹਿਲੀ ਮੰਜ਼ਿਲ ਤੋਂ ਮਾਰੀ ਛਾਲ
 
ਅਦਾਲਤ ਨੇ ਸੁਸ਼ੀਲ ਨੂੰ ਇੱਕ ਲੱਖ ਰੁਪਏ ਦੀ ਰਕਮ ਅਤੇ ਇੰਨੀ ਹੀ ਰਕਮ (Bail to Sushil Kumar)ਦੀਆਂ ਦੋ ਜ਼ਮਾਨਤਾਂ ਜਮ੍ਹਾ ਕਰਵਾਉਣ ਲਈ ਕਿਹਾ ਹੈ। ਜੱਜ ਨੇ ਕਿਹਾ ਕਿ ਗਵਾਹਾਂ ਦੇ ਖਤਰੇ ਨੂੰ ਦੇਖਦੇ ਹੋਏ ਅਤੇ ਸੁਸ਼ੀਲ ਕੁਮਾਰ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਘੱਟੋ-ਘੱਟ ਦੋ ਸੁਰੱਖਿਆ ਕਰਮੀਆਂ ਨੂੰ ਉਸ ਦੇ ਨਾਲ 24 ਘੰਟੇ ਰਹਿਣਾ ਹੋਵੇਗਾ।

ਦੱਸ ਦੇਈਏ ਕਿ 4 ਮਈ 2021 ਨੂੰ ਦਿੱਲੀ ਦੇ ਛਤਰਸਾਲ ਸਟੇਡੀਅਮ 'ਚ (Sagar Dhankar Murder Case) ਸੋਨੀਪਤ 'ਚ ਰਹਿਣ ਵਾਲੇ ਪਹਿਲਵਾਨ ਸਾਗਰ ਧਨਖੜ ਨੂੰ ਕੁਝ ਲੋਕਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਓਲੰਪਿਕ 'ਚ ਚਾਂਦੀ ਦਾ ਤਮਗਾ ਜਿੱਤਣ ਵਾਲੇ ਸੁਸ਼ੀਲ ਕੁਮਾਰ 'ਤੇ ਹੱਤਿਆ ਦਾ ਦੋਸ਼ ਲੱਗਾ ਸੀ, ਜਿਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਦਿੱਲੀ ਪੁਲਿਸ ਨੇ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਸਾਥੀਆਂ ਸਮੇਤ ਗ੍ਰਿਫ਼ਤਾਰ ਕਰ ਲਿਆ ਸੀ।

Trending news