Google AI News: ਗੂਗਲ ਏਆਈ ਦੀ ਸਿਹਤ ਖੇਤਰ 'ਚ ਕ੍ਰਾਂਤੀਕਾਰੀ ਖੋਜ, ਅੱਖਾਂ ਦੇ ਸਕੈਨ ਨਾਲ ਦਿਲ ਤੇ ਹੋਰ ਬਿਮਾਰੀਆਂ ਦਾ ਲੱਗੇਗਾ ਪਤਾ
Advertisement
Article Detail0/zeephh/zeephh1744679

Google AI News: ਗੂਗਲ ਏਆਈ ਦੀ ਸਿਹਤ ਖੇਤਰ 'ਚ ਕ੍ਰਾਂਤੀਕਾਰੀ ਖੋਜ, ਅੱਖਾਂ ਦੇ ਸਕੈਨ ਨਾਲ ਦਿਲ ਤੇ ਹੋਰ ਬਿਮਾਰੀਆਂ ਦਾ ਲੱਗੇਗਾ ਪਤਾ

Google AI News: ਗੂਗਲ ਨੇ ਵਿਸ਼ਵ ਪੱਧਰ ਉਤੇ ਸਿਹਤ ਖੇਤਰ ਵਿੱਚ ਐਂਟਰੀ ਮਾਰ ਦਿੱਤੀ ਹੈ। ਇਸ ਦੇ ਨਾਲ ਗੂਗਲ ਏਆਈ ਦੀ ਖੋਜ ਨਾਲ ਸਿਹਤ ਖੇਤਰ ਨੂੰ ਸਹਾਇਤਾ ਮਿਲੇਗੀ।

Google AI News: ਗੂਗਲ ਏਆਈ ਦੀ ਸਿਹਤ ਖੇਤਰ 'ਚ ਕ੍ਰਾਂਤੀਕਾਰੀ ਖੋਜ, ਅੱਖਾਂ ਦੇ ਸਕੈਨ ਨਾਲ ਦਿਲ ਤੇ ਹੋਰ ਬਿਮਾਰੀਆਂ ਦਾ ਲੱਗੇਗਾ ਪਤਾ

Google AI Impact On Healthcare : ਸੀਈਓ ਸੁੰਦਰ ਪਿਚਾਈ ਦੀ ਅਗਵਾਈ ਵਿੱਚ ਗੂਗਲ ਨੇ ਆਰਟੀਫੀਸ਼ੀਅਲ ਇੰਟੈਲੀਜੈਂਸੀ (Google AI) ਦੀ ਵਰਤੋਂ ਨਾਲ ਸਿਹਤ ਖੇਤਰ ਵਿੱਚ ਕ੍ਰਾਂਤੀਕਾਰੀ ਖੋਜ ਕੀਤੀ। ਪਿਚਾਈ ਨੇ ਹਾਲ ਹੀ ਵਿੱਚ ਇੱਕ ਮਹੱਤਵਪੂਰਨ ਖੋਜ ਦਾ ਖੁਲਾਸਾ ਕੀਤਾ। ਹਾਲਾਂਕਿ ਇਹ ਵੀਡੀਓ ਪੁਰਾਣੀ ਦੱਸੀ ਜਾ ਰਹੀ ਹੈ। ਗੂਗਲ ਏਆਈ ਦੀ ਵਰਤੋਂ ਰਾਹੀਂ ਅੱਖਾਂ ਦੇ ਸਕੈਨ ਨਾਲ ਹੀ ਦਿਲ ਦੀਆਂ ਗੰਭੀਰ ਬਿਮਾਰੀਆਂ, ਸ਼ੂਗਰ, ਬਲੱਡ ਪ੍ਰੈਸ਼ਰ ਤੇ ਹੋਰ ਬਿਮਾਰੀਆਂ ਦਾ ਪਤਾ ਲਗਾਇਆ ਜਾ ਸਕੇਗਾ।

ਇਸ ਖੋਜ ਨਾਲ ਸੀਟੀ ਸਕੈਨ, ਐਮਆਰਆਈ ਤੇ ਐਕਸਰੇ ਵਰਗੀਆਂ ਰਿਵਾਇਤੀ ਡਾਇਗਨੌਸਟਿਕ ਤਕਨੀਕਾਂ ਆਉਣ ਵਾਲੇ ਸਮੇਂ ਵਿੱਚ ਛੁੱਟੀ ਹੋ ਜਾਵੇਗੀ।  ਇਸ ਖੋਜ ਦਾ ਸਫ਼ਰ ਲਗਭਗ 4 ਸਾਲ ਪਹਿਲਾਂ ਸ਼ੁਰੂ ਹੋਇਆ ਸੀ ਜਦ ਗੂਗਲ ਅਤੇ ਅਰਵਿੰਦ ਆਈ ਹਸਪਤਾਲ ਦੇ ਸੋਧਕਰਤਾਵਾਂ ਦੀ ਇੱਕ ਸਾਂਝੀ ਟੀਮ ਨੇ ਡਾਇਬਿਟਕ ਰੇਟੀਨੋਥੈਪੀ ਦਾ ਪਤਾ ਲਗਾਉਣ ਲਈ ਇੱਕ ਆਟੋਮੈਟਿਕ ਉਪਕਰਣ ਦੀ ਖੋਜ ਲਈ ਇੱਕ ਮਿਸ਼ਨ ਵਿੱਢਿਆ ਜੋ ਵਿਸ਼ਵ ਪੱਧਰ ਉਤੇ ਅੰਨ੍ਹੇਪਨ ਦਾ ਇੱਕ ਮੁੱਖ ਕਾਰਨ ਹੈ।

ਉਨ੍ਹਾਂ ਵੱਲੋਂ ਵਿਕਸਿਤ ਐਲਗੋਰਿਦਮ ਬਿਮਾਰੀ ਦੇ ਸੰਕੇਤਾਂ ਨੂੰ ਪਛਾਣ ਸਕਦਾ ਹੈ ਅਤੇ ਰੋਗੀ ਦੀ ਰੇਟੀਨਾ ਦੀਆਂ ਫੋਟੋਆਂ ਜ਼ਰੀਏ ਕੁਝ ਸਕਿੰਟਾਂ ਦੇ ਅੰਦਰ ਹੀ ਆਦਾਨ-ਪ੍ਰਦਾਨ ਕਰ ਸਕਦਾ ਹੈ। ਐਲਗੋਰਿਦਮ ਨੂੰ ਛੇਤੀ ਹੀ ਸੁਤੰਤਰ ਤੌਰ 'ਤੇ ਕੰਮ ਕਰਨ ਲਈ ਹਰੀ ਝੰਡੀ ਦਿੱਤੇ ਜਾਣ ਦੀ ਉਮੀਦ ਹੈ। ਇਸ ਖੋਜ ਦੌਰਾਨ ਏਆਈ ਦੀਆਂ ਸਮਰੱਥਾਵਾਂ ਇਥੇ ਹੀ ਨਹੀਂ ਰੁਕੀਆਂ। ਇਸ ਸਾਲ ਦੀ ਸ਼ੁਰੂਆਤ ਵਿੱਚ ਗੂਗਲ ਨੇ ਇੱਕ  ਐਲਗੋਰਿਦਮ ਦੀ ਸ਼ੁਰੂਆਤ ਕੀਤੀ ਜੋ ਕਿਸ ਵਿਅਕਤੀ ਦੇ ਲਿੰਗ, ਤੰਬਾਕੂਨੋਸ਼ੀ ਦੀ ਸਥਿਤੀ ਦੀ ਪਛਾਣ ਕਰਨ ਤੇ ਦਿਲ ਦੇ ਦੌਰੇ ਦੇ ਪੰਜ ਸਾਲ ਦੇ ਜ਼ੋਖਮ ਦੀ ਭਵਿੱਖ ਕਰਨ ਵਿੱਚ ਵੀ ਸਮਰਥ ਹੈ ਅਤੇ ਇਹ ਸਭ ਰੈਟੀਨਲ ਇਮੇਜ਼ਰੀ ਉਤੇ ਆਧਾਰਿਤ ਹੈ।

ਇਹ ਵੀ ਪੜ੍ਹੋ : Gurbani Free Broadcast News: ਗੁਰਬਾਣੀ ਪ੍ਰਸਾਰਣ ਮਾਮਲੇ 'ਤੇ SGPC ਪ੍ਰਧਾਨ ਧਾਮੀ ਦਾ CM ਮਾਨ ਨੂੰ ਜਵਾਬ

ਇਸ ਖੋਜ ਨਾਲ ਸਿਹਤ ਖੇਤਰ ਵਿੱਚ ਵੱਡੇ ਪੱਧਰ ਉਤੇ ਸੁਧਾਰ ਲਈ ਮਦਦ ਮਿਲੇਗੀ। ਇਸ ਤੋਂ ਡਾਕਟਰਾਂ ਸਹਾਇਤਾ ਮਿਲ ਸਕੇਗੀ ਕਿ ਉਨ੍ਹਾਂ ਦਾ ਮਰੀਜ਼ ਹੋਰ ਬਿਹਤਰ ਹੋ ਸਕਦਾ ਹੈ ਜਾਂ ਨਹੀਂ। ਗੂਗਲ ਏਆਈ ਰਾਹੀਂ ਪਤਾ ਲੱਗ ਸਕੇਗਾ ਕਿ ਮਰੀਜ਼ ਹੁਣ ਘਰ ਜਾਣ ਯੋਗ ਹੋਇਆ ਜਾਂ ਨਹੀਂ। ਇਸ ਤੋਂ ਇਲਾਵਾ ਇਹ ਵੀ ਪਤਾ ਲੱਗ ਸਕੇਗਾ ਕਿ ਭਵਿੱਖ ਵਿੱਚ ਮਰੀਜ਼ ਦੁਬਾਰਾ ਤੋਂ ਬਿਮਾਰ ਹੋ ਸਕਦਾ ਹੈ ਜਾਂ ਨਹੀਂ। 

ਇਹ ਵੀ ਪੜ੍ਹੋ : Gurbani Free Broadcast News: ਗੁਰਬਾਣੀ ਪ੍ਰਸਾਰਣ ਦੇ ਫੈਸਲੇ ਨੂੰ ਲੈ ਕੇ ਨਵਜੋਤ ਸਿੱਧੂ ਨੇ CM ਮਾਨ ਦੀ ਕੀਤੀ ਸ਼ਲਾਘਾ

Trending news