Parliament Security Breach: ਮਿਲੀ ਜਾਣਕਾਰੀ ਦੇ ਅਨੁਸਾਰ ਦੋਸ਼ੀ ਨੇ ਗੂਗਲ ਉੱਤੇ ਪਾਰਲੀਮੈਂਟ ਹਾਊਸ ਸਰਚ ਕੀਤਾ ਅਤੇ ਆਲੇ-ਦੁਆਲੇ ਦੇ ਇਲਾਕੇ ਨੂੰ ਵੀ ਸਰਚ ਕੀਤਾ। ਇਸ ਵਿੱਚ ਪਾਰਲੀਮੈਂਟ ਦੀ ਸੁਰੱਖਿਆ ਦੀਆਂ ਪੁਰਾਣੀਆਂ ਵੀਡੀਓ ਵੀ ਸ਼ਾਮਿਲ ਸਨ।
Trending Photos
Parliament Security Breach: ਸੰਸਦ ਦੀ ਸੁਰੱਖਿਆ ਵਿੱਚ ਲਾਪਰਵਾਹੀ ਦਾ ਮਾਮਲੇ ਵਿੱਚ ਵੱਡਾ ਅਪਡੇਟ ਸਾਹਮਣੇ ਆਇਆ ਹੈ। ਦੱਸ ਦਈਏ ਕਿ ਦਿੱਲੀ ਪੁਲਿਸ ਦੇ ਸੂਤਰਾਂ ਅਨੁਸਾਰ ਮੁਲਜ਼ਮ ਘਟਨਾ ਨੂੰ ਅੰਜਾਮ ਦੇਣ ਲਈ ਇੱਕ-ਦੋ ਨਹੀਂ ਸਗੋਂ 7 ਧੂੰਏਂ ਦੇ ਡੱਬੇ ਲੈ ਕੇ ਪਹੁੰਚੇ ਸਨ। ਇਸ ਘਟਨਾ ਨੂੰ ਹੋਰ ਵੱਡਾ ਕਰਨ ਲਈ ਇੱਕ ਸਾਜ਼ਿਸ਼ ਦੇ ਤਹਿਤ ਸੰਸਦ ਦੇ ਅੰਦਰ ਘੁਸਪੈਠ ਕਰਨ ਦੀ ਯੋਜਨਾ ਬਣਾਈ ਗਈ ਸੀ।
ਮਿਲੀ ਜਾਣਕਾਰੀ ਦੇ ਅਨੁਸਾਰ ਦੋਸ਼ੀ ਨੇ ਗੂਗਲ ਉੱਤੇ ਪਾਰਲੀਮੈਂਟ ਹਾਊਸ ਸਰਚ ਕੀਤਾ ਅਤੇ ਆਲੇ-ਦੁਆਲੇ ਦੇ ਇਲਾਕੇ ਨੂੰ ਵੀ ਸਰਚ ਕੀਤਾ। ਇਸ ਵਿੱਚ ਪਾਰਲੀਮੈਂਟ ਦੀ ਸੁਰੱਖਿਆ ਦੀਆਂ ਪੁਰਾਣੀਆਂ ਵੀਡੀਓ ਵੀ ਸ਼ਾਮਿਲ ਸਨ। ਇਹ ਵੀ ਖੋਜ ਕੀਤੀ ਕਿ ਕਿਵੇਂ ਸੁਰੱਖਿਅਤ ਚੈਟ ਕੀਤੀ ਜਾਂਦੀ ਹੈ ਤਾਂ ਕਿ ਪੁਲਿਸ ਉਨ੍ਹਾਂ ਨੂੰ ਫੜ ਨਾ ਪਾਏ। ਇਹੀ ਕਾਰਨ ਹੈ ਕਿ ਸਾਰੇ ਦੋਸ਼ੀ ਸਿਗਨਲ ਐਪ 'ਤੇ ਗੱਲ ਕਰਦੇ ਸਨ ਤਾਂ ਜੋ ਉਹ ਫੜੇ ਨਾ ਜਾਣ। ਹੁਣ ਤੱਕ ਦੀ ਜਾਂਚ 'ਚ ਲਲਿਤ ਖੁਦ ਨੂੰ ਮਾਸਟਰਮਾਈਂਡ ਦੱਸ ਰਿਹਾ ਹੈ।
ਇਹਨਾਂ ਦਾ ਸਭ ਤੋਂ ਵੱਡਾ ਉਦੇਸ਼ ਮੀਡੀਆ 'ਤੇ ਆਪਣਾ ਪ੍ਰਭਾਵ ਸਾਬਤ ਕਰਨਾ ਸੀ। ਇਸ ਲਈ ਸੰਸਦ 'ਚ ਦਾਖਲ ਹੋਣ ਦੀ ਯੋਜਨਾ ਤਿਆਰ ਕੀਤੀ ਗਈ ਸੀ। ਸੈਸ਼ਨ ਦੌਰਾਨ ਹੁਣ ਤੱਕ ਦੀ ਜਾਂਚ 'ਚ ਇਹ ਸਾਰੇ ਖੁਦ ਹੀ ਕੱਟੜਪੰਥੀ ਨਜ਼ਰ ਆ ਰਹੇ ਹਨ।
ਦਰਅਸਲ 13 ਦਸੰਬਰ ਦੀ ਦੁਪਹਿਰ ਨੂੰ ਸੰਸਦ ਵਿੱਚ ਵਾਪਰੀ ਘਟਨਾ ਕੋਈ ਇਤਫ਼ਾਕ ਜਾਂ ਜਲਦਬਾਜ਼ੀ ਵਿੱਚ ਵਾਪਰੀ ਘਟਨਾ ਨਹੀਂ ਸੀ। ਦਰਅਸਲ, ਦੋਸ਼ੀ ਕਰੀਬ ਡੇਢ ਸਾਲ ਤੋਂ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ 'ਤੇ ਕੰਮ ਕਰ ਰਹੇ ਸਨ। ਮੁਲਜ਼ਮ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਦਿੱਲੀ ਪੁੱਜੇ ਸਨ। ਸਾਜ਼ਿਸ਼ ਦੇ ਹਿੱਸੇ ਵਜੋਂ ਧੂੰਏਂ ਦੇ ਪਟਾਕੇ ਦਾ ਪ੍ਰਬੰਧ (Smoke Cracker) ਕੀਤਾ ਗਿਆ ਸੀ। ਮੁਲਜ਼ਮਾਂ ਤੋਂ ਪੁੱਛਗਿੱਛ ਅਤੇ ਹੁਣ ਤੱਕ ਦੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ।
ਜਾਣੋ ਪੂਰਾ ਮਾਮਲਾ
ਸੰਸਦ 'ਤੇ ਹੋਏ ਅੱਤਵਾਦੀ ਹਮਲੇ ਦੀ 22ਵੀਂ ਬਰਸੀ 'ਤੇ ਸੁਰੱਖਿਆ 'ਚ ਢਿੱਲ ਦਾ ਮਾਮਲਾ ਸਾਹਮਣੇ ਆਇਆ ਸੀ। ਲੋਕ ਸਭਾ ਦੀ ਕਾਰਵਾਈ ਦੌਰਾਨ ਦੋ ਨੌਜਵਾਨ ਸਦਨ ਵਿੱਚ ਦਾਖ਼ਲ ਹੋਏ। ਇਹ ਦੋਵੇਂ ਵਿਅਕਤੀਆਂ ਨੇ ਦਰਸ਼ਕ ਗੈਲਰੀ ਤੋਂ ਛਾਲ ਮਾਰ ਦਿੱਤੀ ਸੀ। ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਵੇਂ ਸੰਸਦ ਮੈਂਬਰ ਦੇ ਨਾਂ 'ਤੇ ਲੋਕ ਸਭਾ ਵਿਜ਼ਟਰ ਪਾਸ 'ਤੇ ਆਏ ਸਨ। ਸੰਸਦ ਦੇ ਸਰਦ ਰੁੱਤ ਸੈਸ਼ਨ ਦੇ 10ਵੇਂ ਦਿਨ ਦੀ ਕਾਰਵਾਈ ਦੌਰਾਨ ਸਿਫ਼ਰ ਕਾਲ ਦੌਰਾਨ ਜਦੋਂ ਸੰਸਦ ਮੈਂਬਰ ਜਨਤਕ ਮਹੱਤਵ ਦੇ ਜ਼ਰੂਰੀ ਮੁੱਦਿਆਂ 'ਤੇ ਆਪਣੇ ਵਿਚਾਰ ਪੇਸ਼ ਕਰ ਰਹੇ ਸਨ ਤਾਂ ਦਰਸ਼ਕ ਗੈਲਰੀ ਵਿੱਚੋਂ ਦੋ ਵਿਅਕਤੀ ਇੱਕ-ਇੱਕ ਕਰਕੇ ਸਦਨ ਵਿੱਚ ਦਾਖ਼ਲ ਹੋ ਗਏ।
ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਦੋ ਲੋਕਾਂ ਨੇ ਗੈਲਰੀ ਤੋਂ ਛਾਲ ਮਾਰੀ ਤਾਂ ਉੱਥੇ ਧੂੰਆਂ ਉੱਠਣ ਲੱਗਾ। ਹਫੜਾ-ਦਫੜੀ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੇ ਦੋਵਾਂ ਨੂੰ ਫੜ ਲਿਆ। ਸਭ ਤੋਂ ਅਹਿਮ ਗੱਲ ਹੈ ਕਿ ਉਸ ਦਿਨ ਹੀ 21 ਸਾਲ ਪਹਿਲਾਂ ਪੁਰਾਣੇ ਸੰਸਦ ਭਵਨ 'ਤੇ ਅੱਤਵਾਦੀਆਂ ਨੇ ਅੱਤਵਾਦੀ ਹਮਲਾ ਕੀਤਾ ਸੀ।
ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਕੀਤਾ। ਪੁਲਿਸ ਨੇ ਅਦਾਲਤ ਤੋਂ ਮੁਲਜ਼ਮਾਂ ਦੇ 15 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਹੈ। ਹਾਲਾਂਕਿ ਅਦਾਲਤ ਨੇ ਪੁਲਿਸ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਦੋਸ਼ੀ ਨੂੰ 7 ਦਿਨਾਂ ਲਈ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਦੋਸ਼ੀ ਦੇ ਖਿਲਾਫ ਯੂਏਪੀਏ ਯਾਨੀ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਦੇ ਤਹਿਤ ਮਾਮਲਾ ਕਿਉਂ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Zirakpur News: ਜ਼ੀਰਕਪੁਰ 'ਚ ਵਾਲਵੋ ਬੱਸ ਨੂੰ ਅਚਾਨਕ ਲੱਗੀ ਅੱਗ, ਵੇਖੋ ਵੀਡੀਓ