ਹੋਲੀ ਦੇ ਰੰਗਾਂ ਤੋਂ ਵਾਲ਼ਾਂ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਅਪਣਾਓ ਇਹ ਟਿਪਸ
ਰੰਗਾਂ ਤੇ ਸਦਭਾਵਨਾ ਦਾ ਪ੍ਰਤੀਕ ਤਿਉਹਾਰ ਹੋਲੀ ਜਲਦ ਆ ਰਿਹਾ ਹੈ। ਦੇਸ਼ ਭਰ ਵਿੱਚ ਹੋਲੀ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਹੈ।
ਹੋਲੀ ਸਮੇਂ ਕਈ ਵਾਰ ਖ਼ਤਰਨਾਕ ਰੰਗ ਬਾਜ਼ਾਰ ਵਿੱਚ ਆ ਜਾਂਦੇ ਹਨ ਜੋ ਵਾਲਾਂ ਲਈ ਨੁਕਸਾਨਦੇਹ ਸਾਬਿਤ ਹੋ ਸਕਦੇ ਹਨ।
ਹੋਲੀ ਖੇਡਣ ਤੋਂ ਪਹਿਲਾਂ ਆਪਣੇ ਵਾਲ਼ਾਂ ਨੂੰ ਚੰਗੀ ਤਰ੍ਹਾਂ ਸੁਰੱਖਿਅਤ ਕਰ ਲਵੋ। ਇਹ ਸੁਰੱਖਿਅਤ ਪਰਤ ਕੰਡੀਸ਼ਨਰ ਨਾਲ ਬਣ ਸਕਦੀ ਹੈ। ਗੁਲਾਲ ਲਗਾਉਣ ਤੋਂ ਪਹਿਲਾਂ ਹੇਅਰ ਕੰਡੀਸ਼ਨਰ ਅਤੇ ਸੀਰਮ ਜ਼ਰੂਰ ਲਗਾਓਂ। ਇਸ ਨਾਲ ਤੁਹਾਡੇ ਵਾਲ਼ ਸੁਰੱਖਿਅਤ ਹੋ ਜਾਣਗੇ।
ਰੰਗ ਲਗਾਉਣ ਤੋਂ ਕੁਝ ਘੰਟੇ ਪਹਿਲਾਂ ਵਾਲ਼ਾ ਨੂੰ ਤੇਲ ਲਗਾ ਲਓ। ਇਹ ਆਇਲੀ ਲੇਅਰ ਤੁਹਾਡੇ ਵਾਲਾਂ ਨੂੰ ਨਾ ਸਿਰਫ਼ ਰੰਗ ਤੋਂ ਬਚਾਏਗੀ ਬਲਕਿ ਵਾਲ਼ਾਂ ਦਾ ਟੈਕਸਚਰ ਵੀ ਸੁਰੱਖਿਅਤ ਰਹੇਗਾ। ਹੋਲੀ ਖੇਡਣ ਤੋਂ ਬਾਅਦ ਵਾਲ਼ ਧੋ ਲਵੋ।
ਰੰਗਾਂ ਨਾਲ ਮਸਤੀ ਕਰਨ ਤੋਂ ਪਹਿਲਾਂ ਆਪਣੇ ਵਾਲਾਂ ਨੂੰ ਚੰਗੀ ਤਰ੍ਹਾਂ ਬੰਨ੍ਹ ਲਓ। ਤੁਸੀਂ ਪੋਨੀਟੇਲ ਜਾਂ ਜੂੜਾ ਬਣਾ ਸਕਦੇ ਹੋ। ਇਸ ਕਾਰਨ ਤੁਹਾਡੇ ਵਾਲਾਂ ਅੰਦਰ ਹਾਨੀਕਾਰਕ ਰੰਗ ਨਹੀਂ ਪਹੁੰਚ ਸਕੇਗਾ।
ਅਰੰਡੀ ਦੇ ਤੇਲ ਵਿੱਚ ਇੱਕ ਚਮਚ ਨਿੰਬੂ ਦਾ ਰਸ ਮਿਲਾ ਕੇ ਵਾਲਾਂ ਅਤੇ ਜੜ੍ਹਾਂ ਉਪਰ ਚੰਗੀ ਤਰ੍ਹਾਂ ਲਗਾਓ। ਨਿੰਬੂ ਅਤੇ ਤੇਲ ਦੀ ਪਰਤ ਵਾਲ਼ਾਂ ਨੂੰ ਸੁਰੱਖਿਅਤ ਕਰੇਗੀ।
ਰੰਗ ਲਗਾਉਣ ਤੋਂ ਪਹਿਲਾਂ ਵਾਲ਼ਾਂ ਨੂੰ ਸਕਾਰਫ, ਦੁਪੱਟੇ ਜਾਂ ਕਿਸੇ ਕੱਪੜੇ ਨਾਲ ਢਕ ਲਵੋ। ਇਸ ਤਰੀਕੇ ਨਾਲ ਵਾਲ਼ਾ ਖਤਰਨਾਕ ਰੰਗ ਤੋਂ ਸੁਰੱਖਿਅਤ ਰਹਿਣਗੇ।
ट्रेन्डिंग फोटोज़