ਬ੍ਰੈਸਟ ਕੈਂਸਰ ਵਰਗੀ ਬਿਮਾਰੀ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਲਗਾਤਾਰ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਇਹ ਕੈਂਸਰ ਔਰਤਾਂ ਵਿੱਚ ਹੋਣ ਵਾਲੇ ਬਹੁਤ ਹੀ ਆਮ ਕੈਂਸਰ ਵਿੱਚੋਂ ਇੱਕ ਹੈ ਪੁਰਸ਼ਾਂ ਵਿੱਚ ਵੀ ਇਸਦੇ ਲੱਛਣ ਪਾਏ ਜਾਂਦੇ ਹਨ ਪਰ ਇਕ ਮਹਿਲਾ ਮੁਕਾਬਲੇ ਇਹ ਬਹੁਤ ਹੀ ਘੱਟ ਲੱਛਣ ਨਜ਼ਰ ਆਉਂਦੇ ਹਨ।
ਬ੍ਰੈਸਟ ਕੈਂਸਰ ਹੋਣ ਦਾ ਕਾਰਨ ਲੋਕਾਂ ਦਾ ਬਦਲਦਾ ਲਾਈਫ ਸਟਾਈਲ, ਪੌਸ਼ਟਿਕ ਭੋਜਨ 'ਚ ਰੁਝਾਨ ਘੱਟ, ਪ੍ਰਦੂਸ਼ਿਤ ਵਾਤਾਵਰਨ, ਸਿਗਰਟ ਪੀਣਾ, ਅਲਕੋਹਲ ਦਾ ਸੇਵਨ, ਅਤੇ ਵਿਟਾਮਿਨ ਅਤੇ ਖਣਿਜਾਂ ਦਾ ਸੇਵਨ ਔਰਤਾਂ ਵਿੱਚ ਛਾਤੀ ਦੇ ਕੈਂਸਰ ਦੇ ਜੋਖਮ ਨੂੰ ਪ੍ਰਭਾਵਿਤ ਕਰਨ ਵਾਲੇ ਪ੍ਰਮੁੱਖ ਕਾਰਕ ਹਨ। ਛਾਤੀ ਦਾ ਕੈਂਸਰ ਔਰਤਾਂ ਵਿੱਚ ਕੈਂਸਰ ਦੀ ਮੌਤ ਦਾ ਦੂਜਾ ਸਭ ਤੋਂ ਆਮ ਕਾਰਨ ਹੈ। ਜੇਕਰ ਬ੍ਰੈਸਟ ਦੇ ਕੈਂਸਰ ਦਾ ਸ਼ੁਰੂਆਤੀ ਪੜਾਅ ਦੌਰਾਨ ਪਤਾ ਲੱਗ ਜਾਂਦਾ ਹੈ ਤਾਂ ਤੁਸੀਂ ਇਸ ਤੋਂ ਪੂਰੀ ਤਰਾਂ ਠੀਕ ਹੋ ਸਕਦੇ ਹੋ। ਮਸ਼ਹੂਰ ਟੀਵੀ ਅਦਾਕਾਰਾ ਹਿਨਾ ਖਾਨ ਛਾਤੀ ਦੇ ਕੈਂਸਰ ਨਾਲ ਜੂਝ ਰਹੀ ਹੈ।
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਨੇ ਆਪਣੀ ਦੋ-ਸਾਲਾ ਰਿਪੋਰਟ ਵਿੱਚ ਖੁਲਾਸਾ ਕੀਤਾ ਹੈ ਕਿ ਭਾਰਤ ਵਿੱਚ ਮਰਦਾਂ ਦੇ ਮੁਕਾਬਲੇ ਔਰਤਾਂ ਵਿੱਚ ਕੈਂਸਰ ਦਾ ਜ਼ਿਆਦਾ ਪਤਾ ਲਗਾਇਆ ਜਾ ਰਿਹਾ ਹੈ। ਇਸ ਸਾਲ 1.46 ਮਿਲੀਅਨ ਦੇ ਮੁਕਾਬਲੇ 2025 ਤੱਕ ਇਹ ਬਿਮਾਰੀ 1.57 ਮਿਲੀਅਨ ਲੋਕਾਂ ਤੱਕ ਪਹੁੰਚਣ ਦੀ ਸੰਭਾਵਨਾ ਹੈ। ਭਾਰਤੀ ਸਿਹਤ ਸੰਸਥਾ ਇਸ ਨੂੰ ਲੈ ਕੇ ਚਿੰਤਤ ਹੈ।
ਬ੍ਰੈਸਟ ਕੈਂਸਰ ਦੇ ਸ਼ੁਰੂਆਤੀ ਲੱਛਣਾਂ ਵਿੱਚ ਛਾਤੀ ਦੇ ਅੰਦਰ ਜਾਂ ਆਲੇ ਦੁਆਲੇ ਗੰਢ, ਬ੍ਰੈਸਟ ਦੇ ਸਾਈਜ਼ ਦੇ ਵਿੱਚ ਬਦਲਾਅ, ਛਾਤੀ ਜਾਂ ਨਿੱਪਲ ਵਿੱਚ ਦਰਦ, ਨਿੱਪਲ ਤੋਂ ਖੂਨ ਵਗਣਾ, ਛਾਤੀ ਦੀ ਚਮੜੀ ਦਾ ਹੇਠਾਂ ਤੋਂ ਸਖ਼ਤ ਹੋਣਾ, ਛਾਤੀ ਦੀ ਚਮੜੀ ਵਿੱਚ ਬਦਲਾਅ, ਸੋਜ, ਲਾਲੀ ਸਮੇਤ ਹੋਰ ਕਈ ਤਰ੍ਹਾਂ ਦੇ ਲੱਛਣ ਦਿਖਾਈ ਦਿੰਦੇ ਹਨ। ਇਨ੍ਹਾਂ ਸ਼ੁਰੂਆਤੀ ਲੱਛਣਾਂ ਨੂੰ ਸਮਝ ਕੇ ਤੁਰੰਤ ਇਸ ਦਾ ਇਲਾਜ ਕਰਵਾ ਕੇ ਛਾਤੀ ਦੇ ਕੈਂਸਰ ਤੋਂ ਬਚਿਆ ਜਾ ਸਕਦਾ ਹੈ।
ਜੇਕਰ ਤੁਸੀਂ ਛਾਤੀ ਦੇ ਕੈਂਸਰ ਤੋਂ ਬਚਣਾ ਚਾਹੁੰਦੇ ਹੋ ਤਾਂ ਸਿਹਤਮੰਦ ਜੀਵਨ ਸ਼ੈਲੀ ਅਪਣਾਓ, ਰੋਜ਼ਾਨਾ ਪੂਰੇ ਸਰੀਰ ਦੀ ਕਸਰਤ ਕਰੋ। ਭੋਜਨ ਸਿਹਤਮੰਦ ਹੋਣਾ ਚਾਹੀਦਾ ਹੈ, ਵਿਟਾਮਿਨ ਡੀ ਨਾਲ ਭਰਪੂਰ ਚੀਜ਼ਾਂ ਨੂੰ ਸ਼ਾਮਲ ਕਰੋ, ਰੋਜ਼ਾਨਾ ਧੁੱਪ ਲਓ, ਸਿਗਰਟਨੋਸ਼ੀ ਅਤੇ ਸ਼ਰਾਬ ਪੀਣੀ ਛੱਡੋ, ਸਹੀ ਆਕਾਰ ਦੀ ਬ੍ਰਾ ਪਹਿਨੋ, ਜੋ ਕਿ ਸੂਤੀ ਕੱਪੜੇ ਵਾਲੀ ਹੋਵੇ। ਇਸ ਤੋਂ ਇਲਾਵਾ ਹਰ 3 ਤੋਂ 6 ਮਹੀਨੇ ਬਾਅਦ ਬ੍ਰਾ ਬਦਲੋ, ਰਾਤ ਨੂੰ ਬ੍ਰਾ ਪਾ ਕੇ ਨਾ ਸੌਂਵੋ।(Disclaimer: ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ‘ਤੇ ਅਧਾਰਿਤ ਹਨ। ਜ਼ੀ ਮੀਡੀਆ ਇਸ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।)
ट्रेन्डिंग फोटोज़