Sensex Opening Bell: ਸੈਂਸੈਕਸ 2600 ਅੰਕ ਡਿੱਗਿਆ; ਨਿਵੇਸ਼ਕਾਂ ਦੇ 15 ਲੱਖ ਕਰੋੜ ਰੁਪਏ ਡੁੱਬੇ
Advertisement
Article Detail0/zeephh/zeephh2368826

Sensex Opening Bell: ਸੈਂਸੈਕਸ 2600 ਅੰਕ ਡਿੱਗਿਆ; ਨਿਵੇਸ਼ਕਾਂ ਦੇ 15 ਲੱਖ ਕਰੋੜ ਰੁਪਏ ਡੁੱਬੇ

Sensex Opening Bell: ਸੋਮਵਾਰ ਸਵੇਰੇ ਭਾਰਤੀ ਸ਼ੇਅਰ ਬਾਜ਼ਾਰ 'ਚ ਹਫੜਾ-ਦਫੜੀ ਮਚ ਗਈ ਅਤੇ ਨਿਵੇਸ਼ਕਾਂ ਵਿੱਚ ਭਾਰੀ ਬੈਚੇਨੀ ਦੇਖਣ ਨੂੰ ਮਿਲੀ।

Sensex Opening Bell: ਸੈਂਸੈਕਸ 2600 ਅੰਕ ਡਿੱਗਿਆ; ਨਿਵੇਸ਼ਕਾਂ ਦੇ 15 ਲੱਖ ਕਰੋੜ ਰੁਪਏ ਡੁੱਬੇ

Sensex Opening Bell: ਗਲੋਬਲ ਬਾਜ਼ਾਰ 'ਚ ਭਾਰੀ ਬਿਕਵਾਲੀ ਵਿਚਾਲੇ ਸੋਮਵਾਰ ਸਵੇਰੇ ਭਾਰਤੀ ਸ਼ੇਅਰ ਬਾਜ਼ਾਰ 'ਚ ਹਫੜਾ-ਦਫੜੀ ਮਚ ਗਈ। ਇਸ ਨਾਲ ਨਿਵੇਸ਼ਕਾਂ ਵਿੱਚ ਭਾਰੀ ਬੈਚੇਨੀ ਦੇਖਣ ਨੂੰ ਮਿਲ ਰਹੀ ਹੈ। ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੈਂਸੈਕਸ 1,600 ਤੋਂ ਵੱਧ ਅੰਕਾਂ ਦੀ ਗਿਰਾਵਟ ਨਾਲ ਸੋਮਵਾਰ ਦੇ ਸੈਸ਼ਨ ਵਿੱਚ 2,400 ਅੰਕਾਂ ਤੋਂ ਵੱਧ ਦੀ ਗਿਰਾਵਟ ਨਾਲ ਖੁੱਲ੍ਹਿਆ, ਕਿਉਂਕਿ ਨਿਵੇਸ਼ਕ ਜੋਖਮ ਸੰਪਤੀਆਂ ਤੋਂ ਦੂਰ ਚਲੇ ਗਏ ਸਨ। ਦੂਜੇ ਪਾਸੇ ਨਿਫਟੀ ਵੀ ਬਿਕਵਾਲੀ ਤੋਂ ਬਾਅਦ ਕਮਜ਼ੋਰ ਹੋ ਕੇ 24200 ਦੇ ਹੇਠਾਂ ਪਹੁੰਚ ਗਿਆ। ਸ਼ੁਰੂਆਤੀ ਵਪਾਰ ਦੌਰਾਨ ਟਾਈਟਨ ਦੇ ਸ਼ੇਅਰ 9% ਤੱਕ ਡਿੱਗ ਗਏ। 

ਬਾਜ਼ਾਰ 'ਚ ਗਿਰਾਵਟ ਨਾਲ ਨਿਵੇਸ਼ਕਾਂ ਨੂੰ 15 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ
ਸ਼ੇਅਰ ਬਾਜ਼ਾਰ 'ਚ ਤੇਜ਼ ਬਿਕਵਾਲੀ ਕਾਰਨ ਨਿਵੇਸ਼ਕਾਂ ਨੂੰ ਕਰੀਬ 15 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸੋਮਵਾਰ, 5 ਅਗਸਤ ਨੂੰ ਸਵੇਰੇ 11:20 ਵਜੇ ਤੱਕ, BSE 'ਤੇ ਸੂਚੀਬੱਧ ਕੰਪਨੀਆਂ ਦੀ ਸਮੁੱਚੀ ਮਾਰਕੀਟ ਕੈਪ 441 ਲੱਖ ਕਰੋੜ ਰੁਪਏ ਤੱਕ ਪਹੁੰਚ ਗਈ। ਸ਼ੁਕਰਵਾਰ ਲਈ ਇਹ ਲਗਭਗ ₹457 ਲੱਖ ਕਰੋੜ ਸੀ।

ਜਾਪਾਨ ਦਾ ਨਿੱਕੇਈ 9.50%, ਕੋਰੀਆ ਕੋਸਪੀ 8% ਡਿੱਗਿਆ
ਏਸ਼ੀਆਈ ਬਾਜ਼ਾਰ 'ਚ ਅੱਜ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਜਾਪਾਨ ਦਾ ਨਿੱਕੇਈ 9% ਤੋਂ ਵੱਧ ਹੇਠਾਂ ਹੈ। ਕੋਰੀਆ ਦਾ ਕੋਸਪੀ ਇੰਡੈਕਸ ਵੀ 8% ਹੇਠਾਂ ਹੈ। ਇਸ ਦੇ ਨਾਲ ਹੀ ਹਾਂਗਕਾਂਗ ਦਾ ਹੈਂਗ ਸੇਂਗ ਇੰਡੈਕਸ 1.55% ਹੇਠਾਂ ਹੈ। ਚੀਨ ਦਾ ਸ਼ੰਘਾਈ ਕੰਪੋਜ਼ਿਟ ਵੀ 0.79% ਹੇਠਾਂ ਹੈ। ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ ਡਾਓ ਜੋਂਸ 1.51 ਫੀਸਦੀ ਡਿੱਗ ਕੇ ਬੰਦ ਹੋਇਆ।

ਓਲਾ ਦੇ ਆਈਪੀਓ ਦਾ ਦੂਜਾ ਦਿਨ 6 ਅਗਸਤ ਨੂੰ ਬੰਦ ਹੋਵੇਗਾ
ਓਲਾ ਇਲੈਕਟ੍ਰਿਕ ਮੋਬਿਲਿਟੀ ਦੇ ਆਈਪੀਓ ਦਾ ਅੱਜ ਦੂਜਾ ਦਿਨ ਹੈ। ਨਿਵੇਸ਼ਕ ਇਸ IPO ਵਿੱਚ 6 ਅਗਸਤ ਤੱਕ ਬੋਲੀ ਲਗਾ ਸਕਦੇ ਹਨ। ਕੰਪਨੀ ਦੇ ਸ਼ੇਅਰ 9 ਅਗਸਤ ਨੂੰ ਸਟਾਕ ਐਕਸਚੇਂਜ 'ਤੇ ਲਿਸਟ ਕੀਤੇ ਜਾਣਗੇ।

ਕਿਹੜੇ ਸ਼ੇਅਰ ਡਿੱਗੇ
ਸੈਂਸੈਕਸ ਕੰਪਨੀਆਂ ਵਿੱਚ ਟਾਟਾ ਮੋਟਰਜ਼, ਅਡਾਨੀ ਪੋਰਟਸ, ਐੱਮਐਂਡਐੱਮ, ਐੱਸਬੀਆਈ, ਜੇਐੱਸਡਬਲਯੂ ਸਟੀਲ ਅਤੇ ਟਾਈਟਨ ਵਰਗੇ ਸ਼ੇਅਰਾਂ ਵਿੱਚ ਭਾਰੀ ਬਿਕਵਾਲੀ ਦੇਖਣ ਨੂੰ ਮਿਲੀ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 28 ਲਾਲ ਨਿਸ਼ਾਨ 'ਤੇ ਕਾਰੋਬਾਰ ਕਰਦੇ ਨਜ਼ਰ ਆਏ। ਭਾਰਤ VIX ਸੋਮਵਾਰ ਨੂੰ ਸ਼ੁਰੂਆਤੀ ਵਪਾਰ ਵਿੱਚ 17.36 ਦੇ ਦੋ ਮਹੀਨਿਆਂ ਦੇ ਉੱਚੇ ਪੱਧਰ 'ਤੇ ਪਹੁੰਚ ਗਿਆ ਤੇ ਸੈਂਸੈਕਸ 79,224 ਅੰਕਾਂ ਦੇ ਬਜਟ ਵਾਲੇ ਦਿਨ ਦੇ ਹੇਠਲੇ ਪੱਧਰ ਤੋਂ ਹੇਠਾਂ ਆ ਗਿਆ। ਪਹਿਲੀ ਤਿਮਾਹੀ ਵਿੱਚ ਮੁਨਾਫੇ ਦਾ ਟੀਚਾ ਖੁੰਝ ਜਾਣ ਤੋਂ ਬਾਅਦ ਟਾਈਟਨ ਦੇ ਸ਼ੇਅਰ ਡਿੱਗ ਗਏ।

 

Trending news