ਇੱਕ MISSED CALL ਨਾਲ ਹੁਣ ਲਓ 20 ਲੱਖ ਦਾ ਲੋਨ, ਦੇਸ਼ ਦਾ ਸਭ ਤੋਂ ਭਰੋਸੇਮੰਦ ਬੈਂਕ ਦੇ ਰਿਹਾ ਇਹ ਸਹੂਲਤ
Advertisement

ਇੱਕ MISSED CALL ਨਾਲ ਹੁਣ ਲਓ 20 ਲੱਖ ਦਾ ਲੋਨ, ਦੇਸ਼ ਦਾ ਸਭ ਤੋਂ ਭਰੋਸੇਮੰਦ ਬੈਂਕ ਦੇ ਰਿਹਾ ਇਹ ਸਹੂਲਤ

 ਕਿਸੇ ਵੀ ਤਰ੍ਹਾਂ ਦੇ ਅਚਾਨਕ ਜ਼ਰੂਰਤ ਦੇ ਲਈ ਤੁਹਾਨੂੰ ਪਰਸਨਲ ਲੋਨ ਦੀ ਜੇਕਰ ਜ਼ਰੂਰਤ ਹੈ ਤਾਂ ਇਹ ਖ਼ਬਰ ਤੁਹਾਡੇ ਕੰਮ ਦੀ ਹੈ ਦੇਸ਼ ਦਾ ਸਭ ਤੋਂ ਵੱਡਾ ਬੈਂਕ ਭਾਰਤੀ ਸਟੇਟ ਬੈਂਕ ਆਪਣੇ ਗਾਹਕਾਂ ਦੇ ਲਈ ਖਾਸ ਸਹੂਲਤ ਲੈ ਕੇ ਆਇਆ ਹੈ

ਕਸਟਮਰ ਨੂੰ ਸਿਰਫ਼ ਇੱਕ 'MISSED CALL' ਕਰਨਾ ਹੋਵੇਗਾ ਅਤੇ ਫੇਰ ਬੈਂਕ ਜਲਦ ਅਪਰੂਵਲ ਦੇ ਨਾਲ ਲੋਨ ਦੇ ਦੇਵੇਗਾ

ਦਿੱਲੀ: ਕਿਸੇ ਵੀ ਤਰ੍ਹਾਂ ਦੇ ਅਚਾਨਕ ਜ਼ਰੂਰਤ ਦੇ ਲਈ ਤੁਹਾਨੂੰ ਪਰਸਨਲ ਲੋਨ ਦੀ ਜੇਕਰ ਜ਼ਰੂਰਤ ਹੈ ਤਾਂ ਇਹ ਖ਼ਬਰ ਤੁਹਾਡੇ ਕੰਮ ਦੀ ਹੈ ਦੇਸ਼ ਦਾ ਸਭ ਤੋਂ ਵੱਡਾ ਬੈਂਕ ਭਾਰਤੀ ਸਟੇਟ ਬੈਂਕ ਆਪਣੇ ਗਾਹਕਾਂ ਦੇ ਲਈ ਖਾਸ ਸਹੂਲਤ ਲੈ ਕੇ ਆਇਆ ਹੈ,  SBI ਨੇ ਆਪਣੇ ਗਾਹਕਾਂ ਨੂੰ ਸਿਰਫ਼ ਇੱਕ 'ਮਿਸਡ ਕਾਲ' ਦੇ ਜ਼ਰੀਏ ਪਰਸਨਲ ਲੋਨ ਦੇਣ ਦੀ ਸ਼ੁਰੂਆਤ ਕੀਤੀ ਹੈ, ਬੈਂਕ ਨੇ ਆਪਣੇ ਆਫਿਸ਼ੀਅਲ ਟਵਿੱਟਰ ਅਕਾਊਂਟ 'ਤੇ ਟਵੀਟ ਕਰ ਕੇ ਇਸ ਬਾਰੇ ਜਾਣਕਾਰੀ ਦਿੱਤੀ।

SBI ਦੇ ਟਵੀਟ ਦੇ ਮੁਤਾਬਕ ਐਸਬੀਆਈ ਦੇ ਐਕਸਪ੍ਰੈਸ ਕ੍ਰੈਡਿਟ ਪਰਸਨਲ ਲੋਨ ਸਰਵਿਸ ਦੇ ਵਿੱਚ ਫਟਾਫਟ ਲੋਨ ਮਿਲ ਰਿਹੈ। ਕਸਟਮਰ ਨੂੰ ਸਿਰਫ਼ ਇੱਕ 'MISSED CALL' ਕਰਨਾ ਹੋਵੇਗਾ ਅਤੇ ਫੇਰ ਬੈਂਕ ਜਲਦ ਅਪਰੂਵਲ ਦੇ ਨਾਲ ਲੋਨ ਦੇ ਦੇਵੇਗਾ ਇਸ ਲੋਨ ਦਾ ਵਿਆਜ ਦੀ ਸਭ ਤੋਂ ਘੱਟ 9.6% ਹੈ.

Punjab Mc Eelection Result: 7 ਨਗਰ ਨਿਗਮਾਂ ਵਿੱਚੋਂ 6 'ਤੇ ਕਾਂਗਰਸ ਦੀ ਜ਼ਬਰਦਸਤ ਜਿੱਤ, 1 'ਤੇ ਫਸੀ ਸਿਆਸੀ ਬਾਜ਼ੀ

ਕਿੰਨਾ ਲੋਨ ਮਿਲੇਗਾ 
SBI ਇਸ ਸਕੀਮ ਵਿੱਚ 25 ਹਜ਼ਾਰ ਰੁਪਏ ਤੋਂ ਲੈ ਕੇ 20 ਲੱਖ ਰੁਪਏ ਤੱਕ ਦੇ ਕਰਜ਼ੇ ਦੀ ਪੇਸ਼ਕਸ਼ ਕਰ ਰਹੀ ਹੈ. ਨਾਲ ਹੀ 5 ਤੋਂ 20 ਲੱਖ ਰੁਪਏ ਦੀ ਓਵਰਡ੍ਰਾਫਟ ਸੇਵਾ ਵੀ ਦਿੱਤੀ ਜਾ ਰਹੀ ਹੈ। ਇਸ ਲਈ ਕਿਸੇ ਵੀ ਗਾਰੰਟਰ ਜਾਂ ਸੁਰੱਖਿਆ ਦੀ ਜ਼ਰੂਰਤ ਨਹੀਂ ਹੈ.

Punjab Mc Election 2021 : 53 ਸਾਲ ਬਾਅਦ ਇਸ ਨਗਰ ਨਿਗਮ 'ਤੇ ਕਾਂਗਰਸ ਦੀ ਜ਼ਬਰਦਸਤ ਜਿੱਤ, ਅਕਾਲੀ ਦਲ ਦਾ ਗੜ ਤੋੜਿਆ

ਇਹਨਾਂ ਨੂੰ ਮਿਲੇਗਾ ਲੋਨ 
- ਤੁਹਾਡਾ SBI ਵਿੱਚ ਤਨਖਾਹ ਖਾਤਾ ਹੋਣਾ ਲਾਜ਼ਮੀ ਹੈ
- ਤੁਹਾਡੀ ਮਾਸਿਕ ਤਨਖਾਹ 15000 ਰੁਪਏ ਜਾਂ ਵੱਧ ਹੋਣੀ ਚਾਹੀਦੀ ਹੈ
- ਈਐਮਆਈ / ਐਨਐਮਆਈ ਅਨੁਪਾਤ 50 ਪ੍ਰਤੀਸ਼ਤ ਤੋਂ ਘੱਟ
- SBI ਤਨਖਾਹ ਖਾਤਾ ਧਾਰਕ ਨੂੰ ਕੇਂਦਰੀ / ਰਾਜ / ਅਰਧ ਸਰਕਾਰ, ਕੇਂਦਰੀ ਪੀਐਸਯੂ, ਲਾਭਕਾਰੀ ਰਾਜ ਪੀਐਸਯੂ ਜਾਂ ਚੁਣੇ ਗਏ ਕਾਰਪੋਰੇਟਸ ਦੇ ਵਿਦਿਅਕ ਅਦਾਰਿਆਂ ਵਿੱਚ ਲਗਾਇਆ ਜਾਣਾ ਚਾਹੀਦਾ ਹੈ.

WATCH LIVE TV 

Trending news