ਬੈੱਡ ਟੀ ਪੀਣ ਵਾਲੇ ਹੋ ਜਾਣ ਸਾਵਧਾਨ ! ਖਾਲੀ ਢਿੱਡ ਚਾਹ ਕੌਫ਼ੀ ਪੀਣ ਦੇ ਇਹ ਹਨ ਨੁਕਸਾਨ
Advertisement

ਬੈੱਡ ਟੀ ਪੀਣ ਵਾਲੇ ਹੋ ਜਾਣ ਸਾਵਧਾਨ ! ਖਾਲੀ ਢਿੱਡ ਚਾਹ ਕੌਫ਼ੀ ਪੀਣ ਦੇ ਇਹ ਹਨ ਨੁਕਸਾਨ

ਸਵੇਰੇ ਉਠਦਿਆਂ ਚਾਹ ਕੌਫ਼ੀ ਪੀਣ ਦੀ ਆਦਤ ਤਕਰੀਬਨ ਸਾਰਿਆਂ ਨੂੰ ਹੁੰਦੀ ਹੈ.

ਖਾਲੀ ਢਿੱਡ ਚਾਹ ਜਾਂ ਕੌਫੀ ਦਾ ਸੇਵਨ ਕਰਨਾ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ
ਨਵੀਂ ਦਿੱਲੀ : ਸਵੇਰੇ ਉਠਦਿਆਂ ਚਾਹ ਕੌਫ਼ੀ ਪੀਣ ਦੀ ਆਦਤ ਤਕਰੀਬਨ ਸਾਰਿਆਂ ਨੂੰ ਹੁੰਦੀ ਹੈ. ਕਈਆਂ ਦੀ ਤਾਂ ਅੱਖ ਹੀ ਬਿਨਾਂ ਚਾਹ-ਕੌਫੀ ਪੀਤੇ ਨਹੀਂ ਖੁੱਲ੍ਹਦੀ। ਪਰ ਕੀ ਤੁਸੀਂ ਜਾਣਦੇ ਹੋ ਕਿ ਖਾਲੀ ਢਿੱਡ ਚਾਹ ਜਾਂ ਕੌਫੀ ਦਾ ਸੇਵਨ ਕਰਨਾ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ....
 
 ਉਠਦਿਆਂ ਸਾਰ ਖਾਲੀ ਢਿੱਡ ਕੌਫ਼ੀ ਪੀਣ ਦੇ ਨੁਕਸਾਨ
 
 1. ਬਹੁਤ ਸਾਰੇ ਲੋਕਾਂ ਨੂੰ ਬੈਡ ਟੀ ਪੀਣ ਦੀ ਆਦਤ ਹੁੰਦੀ ਹੈ. ਬਿਨਾਂ ਚਾਹ ਪੀਤੇ ਉਨ੍ਹਾਂ ਦੀ ਅੱਖ ਨਹੀਂ ਖੁਲਦੀ। ਉੱਥੇ ਕੁਝ ਲੋਕ ਕੌਫ਼ੀ ਦੇ ਸ਼ੌਕੀਨ ਹੁੰਦੇ ਹਨ... ਬਰੱਸ਼ ਕਰਨ ਤੋਂ ਫ਼ੌਰਨ ਬਾਅਦ ਖਾਲੀ ਢਿੱਡ ਇੱਕ ਕੱਪ ਕੌਫੀ ਜਾਂ ਚਾਹ ਪੀਤੇ ਬਿਨਾਂ ਉਨ੍ਹਾਂ ਦਾ ਦਿਨ ਸ਼ੁਰੂ ਨਹੀਂ ਹੁੰਦਾ। ਪਰ ਕੀ ਤੁਸੀਂ ਜਾਣਦੇ ਹੋ  ਇਸ ਨਾਲ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ. ਇਸ ਦਾ ਕਾਰਨ ਹੈ ਕਿ ਚਾਹ ਅਤੇ ਕੌਫੀ ਦੋਵਾਂ 'ਚ ਕੈਫੀਨ ਹੁੰਦਾ ਹੈ ਅਤੇ ਖਾਲੀ ਢਿੱਡ ਕੈਫੀਨ ਦਾ ਸੇਵਨ ਕਰਨਾ ਢਿੱਡ ਅਤੇ ਪਾਚਨ ਤੰਤਰ ਦੇ ਨਾਲ ਪੂਰੇ ਸ਼ਰੀਰ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੁੰਦਾ ਹੈ.
 
 
2. ਕੈਫੀਨ ਇੰਸਟੈਂਟ ਐਨਰਜੀ ਦੇਣ ਦਾ ਕੰਮ ਕਰਦੀ ਹੈ. ਇਸੇ ਵਜ੍ਹਾ ਕਰਕੇ ਲੋਕ ਸਵੇਰੇ ਚਾਹ ਕੌਫੀ ਪੀਂਦੇ ਹਨ ਤਾਂ ਕਿ ਉਨ੍ਹਾਂ ਨੂੰ ਕੰਮ ਕਰਨ ਦੀ ਊਰਜਾ ਮਿਲ ਸਕੇ. ਪਰ ਖਾਲੀ ਢਿੱਡ ਕੈਫੀਨ ਦਾ ਸੇਵਨ ਕਰਨਾ ਸ਼ਰੀਰ ਨੂੰ ਫ਼ਾਇਦਾ ਘੱਟ ਤੇ ਨੁਕਸਾਨ ਜ਼ਿਆਦਾ ਪਹੁੰਚਾਉਂਦਾ ਹੈ...ਇਸੇ ਕਰਕੇ ਘਬਰਾਹਟ ਅਤੇ ਸਿਰ ਚਕਰਾਉਣ ਵਰਗੀਆਂ ਦਿੱਕਤਾਂ ਹੋ ਸਕਦੀਆਂ ਹਨ... ਇਸ ਲਈ ਹਮੇਸ਼ਾਂ ਕੁਝ ਖਾਣ ਤੋਂ ਬਾਅਦ ਹੀ ਚਾਹ ਕੌਫ਼ੀ ਪੀਣੀ ਚਾਹੀਦੀ ਹੈ...ਚਾਹ ਕੌਫੀ ਵਰਗੇ ਕੈਫੀਨ ਵਾਲੇ ਡਰਿੰਕਸ ਜੇਕਰ ਖਾਲੀ ਢਿੱਡ ਲਏ ਜਾਣ ਤਾਂ ਇਹ ਸ਼ਰੀਰ 'ਚ ਐਸਿਡ ਬਣਾਉਂਦੇ ਹਨ. ਜਿਸ ਕਰਕੇ ਟਿਸ਼ੂ ਦੀ ਇਕ ਪਤਲੀ ਪਰਤ ਜਿਸ ਨੂੰ ਸਟ੍ਰੋਮੈਨ ਕਲੋਨਿੰਗ ਕਿਹਾ ਜਾਂਦਾ, ਉਸ ਨੂੰ ਨੁਕਸਾਨ ਪਹੁੰਚਦਾ ਹੈ. ਇਸ ਕਰਕੇ  ਬਦਹਜ਼ਮੀ, ਢਿੱਡ ਅਤੇ ਸੀਨੇ ਵਿੱਚ ਜਲਣ ਵਰਗੀਆਂ ਦਿੱਕਤਾਂ ਆ ਸਕਦੀਆਂ ਹਨ.  
 
3. ਖਾਲੀ ਢਿੱਡ ਚਾਹ ਕੌਫ਼ੀ ਪੀਣ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਕਬਜ਼ ਦੀ ਦਿੱਕਤ ਵੀ ਹੋ ਸਕਦੀ ਹੈ. ਇਹ ਸਮੱਸਿਆ ਇੰਨੀ ਜ਼ਿਆਦਾ ਵੱਧ ਸਕਦੀ ਹੈ ਕਿ ਜੇਕਰ ਫਾਈਬਰ ਨਾਲ ਭਰਪੂਰ ਡਾਈਟ ਦਾ ਸੇਵਨ ਅਤੇ ਕਸਰਤ ਵੀ ਕੀਤੀ ਜਾਵੇ ਤਾਂ ਵੀ ਠੀਕ ਨਹੀਂ ਹੁੰਦੀ...ਸੋ ਲੋੜ ਹੈ ਤੁਹਾਨੂੰ ਖਾਲੀ ਢਿੱਡ ਕੈਫੀਨ ਲੈਣ ਵਾਲੀ ਆਦਤ ਨੂੰ ਬਦਲਣ ਦੀ ਤਾਂ ਜੋ ਸਿਹਤ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ...
 
 
WATCH LIVE TV
 

Trending news