Flash Flood in Ghaggar: ਗੱਡੀ ਸਣੇ ਔਰਤ ਘੱਗਰ ਨਦੀ 'ਚ ਰੁੜੀ, ਨੌਜਵਾਨਾਂ ਨੇ ਭਾਰੀ ਮੁਸ਼ੱਕਤ ਨਾਲ ਕੱਢਿਆ ਬਾਹਰ
Advertisement
Article Detail0/zeephh/zeephh1753301

Flash Flood in Ghaggar: ਗੱਡੀ ਸਣੇ ਔਰਤ ਘੱਗਰ ਨਦੀ 'ਚ ਰੁੜੀ, ਨੌਜਵਾਨਾਂ ਨੇ ਭਾਰੀ ਮੁਸ਼ੱਕਤ ਨਾਲ ਕੱਢਿਆ ਬਾਹਰ

Flood in Ghaggar: ਪੰਚਕੂਲਾ ਵਿੱਚ ਮੰਗੋਲੀ ਇਲਾਕੇ ਵਿੱਚ ਮੱਥਾ ਟੇਕਣ ਆਈ ਔਰਤ ਗੱਡੀ ਸਮੇਤ ਘੱਗਰ ਨਦੀ ਵਿੱਚ ਆਏ ਤੇਜ਼ ਪਾਣੀ ਦੇ ਵਹਾਅ ਵਿੱਚ ਰੁੜ ਗਈ। ਨੌਜਵਾਨਾਂ ਨੇ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਔਰਤ ਨੂੰ ਬਚਾਅ ਲਿਆ।

Flash Flood in Ghaggar: ਗੱਡੀ ਸਣੇ ਔਰਤ ਘੱਗਰ ਨਦੀ 'ਚ ਰੁੜੀ, ਨੌਜਵਾਨਾਂ ਨੇ ਭਾਰੀ ਮੁਸ਼ੱਕਤ ਨਾਲ ਕੱਢਿਆ ਬਾਹਰ

Flood in Ghaggar: ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਵਿੱਚ ਐਤਵਾਰ ਸਵੇਰੇ ਘੱਗਰ ਨਦੀ ਵਿੱਚ ਪਾਣੀ ਦੇ ਤੇਜ਼ ਵਹਾਅ ਵਿੱਚ ਇੱਕ ਔਰਤ ਆਪਣੀ ਕਾਰ ਸਮੇਤ ਰੁੜ ਗਈ। ਲੋਕਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਔਰਤ ਨੂੰ ਕਾਰ 'ਚੋਂ ਬਾਹਰ ਕੱਢਿਆ ਅਤੇ ਫਿਰ ਇਲਾਜ ਲਈ ਹਸਪਤਾਲ ਪਹੁੰਚਾਇਆ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਕਰੇਨ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਿਆ। ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਸਵੇਰੇ ਇੱਕ ਔਰਤ ਘੱਗਰ ਨਦੀ ਨੇੜੇ ਮੰਗੋਲੀ ਵਿੱਚ ਸਥਿਤ ਮੰਦਰ ਵਿੱਚ ਪੂਜਾ ਕਰਨ ਗਈ ਸੀ। ਇਸ ਦੌਰਾਨ ਬਰਸਾਤ ਕਾਰਨ ਪਾਣੀ ਦਾ ਵਹਾਅ ਤੇਜ਼ ਹੋ ਗਿਆ ਅਤੇ ਕਾਰ ਸਮੇਤ ਔਰਤ ਘੱਗਰ ਨਦੀ ਵਿੱਚ ਰੁੜ੍ਹ ਗਈ। ਖੁਸ਼ਕਿਸਮਤੀ ਨਾਲ ਕਾਰ ਘੱਗਰ ਪੁਲ ਦੇ ਹੇਠਾਂ ਖੰਭੇ ਨਾਲ ਜਾ ਟਕਰਾਈ। ਲੋਕਾਂ ਨੇ ਤੁਰੰਤ ਔਰਤ ਨੂੰ ਬਚਾਉਣ ਲਈ ਯਤਨ ਸ਼ੁਰੂ ਕਰ ਦਿੱਤੇ।

ਦੱਸਿਆ ਜਾ ਰਿਹਾ ਹੈ ਕਿ ਔਰਤ ਦੇ ਨਾਲ ਉਸ ਦਾ ਪਰਿਵਾਰ ਵੀ ਗੱਡੀ ਵਿੱਚ ਸੀ ਅਤੇ ਉਹ ਇਥੇ ਮੰਦਰ ਵਿੱਚ ਮੱਥਾ ਟੇਕਣ ਆਏ ਸਨ। ਇਸ ਦੌਰਾਨ ਤੇਜ਼ ਵਹਾਅ ਨਾਲ ਪਾਣੀ ਆ ਗਿਆ। ਇਸ ਦੌਰਾਨ ਉਹ ਲਗਭਗ ਇੱਕ ਘੰਟੇ ਤੇਜ਼ ਪਾਣੀ ਦੇ ਵਹਾਅ ਵਿੱਚ ਫਸੇ। 
ਹਾਦਸੇ ਦੀ ਸੂਚਨਾ ਸਥਾਨਕ ਪੁਲਿਸ ਨੂੰ ਵੀ ਦਿੱਤੀ ਗਈ।

ਸੂਚਨਾ ਮਿਲਦੇ ਹੀ ਸੈਕਟਰ-1 ਪੁਲਸ ਚੌਕੀ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਮੌਕੇ ਉਤੇ ਪੁੱਜ ਗਈ। ਇਸ ਮਗਰੋਂ ਐਨਡੀਆਰਐਫ ਦੀ ਟੀਮ ਮੌਕੇ ਉਤੇ ਪੁੱਜੀ, ਜਿਨ੍ਹਾਂ ਨੇ ਭਾਰੀ ਮੁਸ਼ਕਤ ਨਾਲ ਔਰਤ, ਪਰਿਵਾਰ ਸਮੇਤ 7 ਲੋਕਾਂ ਨੂੰ ਨਦੀ ਵਿੱਚ ਕੱਢ ਕੇ ਹਸਪਤਾਲ ਪਹੁੰਚਾਇਆ। ਔਰਤ ਨੂੰ ਐਂਬੂਲੈਂਸ ਰਾਹੀਂ ਇਲਾਜ ਲਈ ਸੈਕਟਰ-6 ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਔਰਤ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਅਤੇ ਫਿਲਹਾਲ ਉਸਦਾ ਇਲਾਜ ਚੱਲ ਰਿਹਾ ਹੈ।

ਕਾਬਿਲੇਗੌਰ ਹੈ ਕਿ ਆਮ ਦਿਨਾਂ ਵਿੱਚ ਇਥੇ ਪਾਣੀ ਘੱਟ ਹੁੰਦਾ ਹੈ ਪਰ ਹੁਣ ਪਹਾੜੀ ਤੇ ਮੈਦਾਨੀ ਇਲਾਕਿਆਂ ਵਿੱਚ ਪੈ ਰਹੇ ਮੀਂਹ ਕਾਰਨ ਘੱਗਰ ਨਦੀ ਵਿੱਚ ਪਾਣੀ ਦਾ ਵਹਾਅ ਕਾਫੀ ਤੇਜ਼ ਹੋ ਗਿਆ ਹੈ। ਹੁਣ ਇਥੇ ਨਹਾਉਣਾ ਖ਼ਤਰੇ ਤੋਂ ਖਾਲੀ ਨਹੀਂ ਹੈ। ਪ੍ਰਸ਼ਾਸਨ ਵੱਲੋਂ ਘੱਗਰ ਨਦੀ ਵਿੱਚ ਨਹਾਉਣ ਤੋਂ ਗੁਰੇਜ਼ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਲੋਕਾਂ ਨੂੰ ਅਪੀਲ ਕੀਤੀ ਹੈ ਕਿ ਘੱਗਰ ਨਦੀ ਵਿੱਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ ਇਥੇ ਨਹਾਉਣ ਤੋਂ ਗੁਰੇਜ਼ ਕਰਨ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ : Punjab News: ਬੈਂਕ ਮੁਲਾਜ਼ਮ ਹੀ ਨਿਕਲਿਆ ਸਾਈਬਰ ਠੱਗ! ਲੋਕਾਂ ਦੇ ਕ੍ਰੈਡਿਟ ਕਾਰਡ ਤੋਂ ਖਰਚ ਕੀਤੇ ਲੱਖਾਂ ਰੁਪਏ

ਘੱਗਰ ਨਦੀ ਵਿੱਚ ਨਹਾਉਣ ਗਏ ਨੌਜਵਾਨਾਂ ਦੇ ਡੁੱਬਣ ਦੀਆਂ ਪਹਿਲਾਂ ਵੀ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ ਦਰਮਿਆਨ ਮੌਸਮ ਵਿਭਾਗ ਨੇ ਅਗਲੇ ਕੁਝ ਦਿਨ ਹੋਰ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਦੱਖਣ-ਪੱਛਮੀ ਮੌਨਸੂਨ ਸੋਮਵਾਰ ਤਕ ਦਿੱਲੀ, ਗੁਜਰਾਤ, ਪੂਰਬੀ ਰਾਜਸਥਾਨ, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ ਵਿਚ ਦਾਖਲ ਹੋ ਸਕਦਾ ਹੈ। ਜਿਸ ਨਾਲ ਘੱਗਰ ਵਿੱਚ ਪਾਣੀ ਦਾ ਪੱਧਰ ਹੋਣ ਵਧਣ ਦਾ ਖ਼ਦਸ਼ਾ ਹੈ।

ਇਹ ਵੀ ਪੜ੍ਹੋ : Punjab News: ਵਿਦੇਸ਼ਾਂ 'ਚ ਜਾਂਚ ਕਰ ਰਹੀ ਹੈ NIA; 50 ਲੋਕਾਂ ਖ਼ਿਲਾਫ਼ ਮਾਮਲੇ ਹੋਣਗੇ ਦਰਜ, ਅੰਮ੍ਰਿਤਪਾਲ ਦੇ ਕਰੀਬੀ 'ਤੇ ਕੈਨੇਡਾ 'ਚ ਕੇਸ ਦਰਜ

Trending news