Amritsar News: ਗੁਰੂ ਨਗਰੀ 'ਚ ਦਿਨ ਦਿਹਾੜੇ ਨੌਜਵਾਨ ਦਾ ਕਤਲ, ਕਮੇਟੀ ਦੀ ਬੋਲੀ ਨੂੰ ਲੈ ਕੇ ਪਿਆ ਰੋਲਾ
Advertisement
Article Detail0/zeephh/zeephh2595895

Amritsar News: ਗੁਰੂ ਨਗਰੀ 'ਚ ਦਿਨ ਦਿਹਾੜੇ ਨੌਜਵਾਨ ਦਾ ਕਤਲ, ਕਮੇਟੀ ਦੀ ਬੋਲੀ ਨੂੰ ਲੈ ਕੇ ਪਿਆ ਰੋਲਾ

Amritsar News: ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮਾਰਕੀਟ 'ਚ ਬਹੁਤ ਸਾਰੇ ਦੁਕਾਨਦਾਰ ਸੋਨੇ ਦੀਆਂ ਕਮੇਟੀਆਂ ਪਾਉਂਦੇ ਹਨ ਤਾਂ ਇਸ ਦੌਰਾਨ ਸੋਨੇ ਦੀ ਕਮੇਟੀ ਵੀ ਦੁਕਾਨ 'ਤੇ ਚੱਲ ਰਹੀ ਸੀ ਅਤੇ ਬੋਲੀ ਦੇਣ ਵਕਤ ਤਕਰਾਰ ਵੱਧ ਗਈ ਜਿੱਥੇ ਨੌਜਵਾਨਾਂ ਵੱਲੋਂ ਗੋਲੀਆਂ ਚੱਲਾ ਦਿੱਤੀਆਂ ਗਈਆਂ।

Amritsar News: ਗੁਰੂ ਨਗਰੀ 'ਚ ਦਿਨ ਦਿਹਾੜੇ ਨੌਜਵਾਨ ਦਾ ਕਤਲ, ਕਮੇਟੀ ਦੀ ਬੋਲੀ ਨੂੰ ਲੈ ਕੇ ਪਿਆ ਰੋਲਾ

Amritsar News(ਪਰਮਬੀਰ ਔਲਖ): ਅੰਮ੍ਰਿਤਸਰ 'ਚ ਦਿਨ-ਦਿਹਾੜੇ ਗੋਲੀਆਂ ਚੱਲਣ ਦੀ ਜਾਣਕਾਰੀ ਸਹਾਮਣੇ ਆਈ ਹੈ। ਅੰਮ੍ਰਿਤਸਰ ਦੇ ਟਾਹਲੀ ਵਾਲੇ ਚੌਂਕ ਵਿੱਚ ਨੌਜਵਾਨ ਸਿਮਰਪਾਲ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਇਹ ਵਾਰਦਾਤ ਸੋਨੇ ਦੇ ਭਾਅ ਨੂੰ ਲੈ ਕੇ ਹੋਈ ਹੈ। 

ਇਸ ਮਾਮਲੇ 'ਚ ਟਾਹਲੀ ਵਾਲੇ ਬਾਜ਼ਾਰ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮਾਰਕੀਟ 'ਚ ਬਹੁਤ ਸਾਰੇ ਦੁਕਾਨਦਾਰ ਸੋਨੇ ਦੀਆਂ ਕਮੇਟੀਆਂ ਪਾਉਂਦੇ ਹਨ ਤਾਂ ਇਸ ਦੌਰਾਨ ਸੋਨੇ ਦੀ ਕਮੇਟੀ ਵੀ ਦੁਕਾਨ 'ਤੇ ਚੱਲ ਰਹੀ ਸੀ ਅਤੇ ਬੋਲੀ ਦੇਣ ਵਕਤ ਤਕਰਾਰ ਵੱਧ ਗਈ ਜਿੱਥੇ ਨੌਜਵਾਨਾਂ ਵੱਲੋਂ ਗੋਲੀਆਂ ਚੱਲਾ ਦਿੱਤੀਆਂ ਗਈਆਂ। ਇਸ ਦੌਰਾਨ ਗੋਲੀ ਸਿਮਰਪਾਲ ਨੌਜਵਾਨ ਦੇ ਲੱਗ ਗਈ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ਅਤੇ ਉੱਥੇ ਹੀ ਉਸ ਦੀ ਮੌਤ ਹੋ ਗਈ।

ਥੇ ਹੀ ਐੱਸਪੀ ਹਰਪਾਲ ਦਾ ਕਹਿਣਾ ਹੈ ਕਿ ਦੁਕਾਨ 'ਤੇ ਨੌਜਵਾਨਾਂ ਦੀ ਸੋਨੇ ਦਾ ਭਾਅ ਨੂੰ ਲੈ ਕੇ ਆਪਸੀ ਤਰਕਾਰ ਹੋਈ ਸੀ। ਇਸ ਦੌਰਾਨ ਜਸਦੀਪ ਸਿੰਘ ਚੰਨ ਆਪਣੇ ਪਰਿਵਾਰਾਂ ਮੈਂਬਰਾਂ ਸਮੇਤ ਸਿਮਰਪਾਲ ਦੀ ਦੁਕਾਨ ਉੱਤੇ ਪਹੁੰਚਿਆ ਸੀ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਸੋਨੇ ਦੇ ਭਾਅ ਨੂੰ ਲੈ ਕੇ ਕਾਫੀ ਜ਼ਿਆਦਾ ਬਹਿਸ ਹੋਈ। ਇਸ ਤੋਂ ਬਾਅਦ ਜਸਦੀਪ ਸਿੰਘ ਚੰਨ ਦੁਕਾਨ ਵਿੱਚੋਂ ਆਪਣੇ ਪਰਿਵਾਰਕ ਮੈਂਬਰ ਸਮੇਤ ਚਲਾ ਜਾਂਦਾ ਹੈ। ਇਸ ਤੋਂ ਬਾਅਦ ਚੰਨ ਦੁਬਾਰਾ ਸਿਮਰਪਾਲ ਦੀ ਦੁਕਾਨ ਉੱਤੇ ਪਹੁੰਚੇ ਗੋਲੀਆਂ ਮਾਰ ਦਿੰਦਾ ਹੈ। ਅਤੇ ਮੌਕੇ ਤੋਂ ਫਰਾਰ ਹੋ ਗਿਆ। ਫਿਲਹਾਲ ਪੁਲਿਸ ਵੱਲੋਂ ਘਟਨਾ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ। 

Trending news