ਕੋਰੋਨਾ ਕਾਲ ਵਿੱਚ ਭਾਰਤ ਸਮੇਤ ਕਈ ਦੇਸ਼ਾਂ ਦੇ ਵਿਦਿਆਰਥੀ ਲਈ ਅਮਰੀਕਾ ਤੋਂ ਆਈ ਇਹ ਬੁਰੀ ਖ਼ਬਰ
Advertisement

ਕੋਰੋਨਾ ਕਾਲ ਵਿੱਚ ਭਾਰਤ ਸਮੇਤ ਕਈ ਦੇਸ਼ਾਂ ਦੇ ਵਿਦਿਆਰਥੀ ਲਈ ਅਮਰੀਕਾ ਤੋਂ ਆਈ ਇਹ ਬੁਰੀ ਖ਼ਬਰ

ਸਟੂਡੈਂਟ ਵੀਜ਼ਾ ਨੂੰ ਲੈਕੇ ਅਮਰੀਕਾ ਸਰਕਾਰ ਨੇ ਲਿਆ ਇਹ ਫ਼ੈਸਲਾ

ਸਟੂਡੈਂਟ ਵੀਜ਼ਾ ਨੂੰ ਲੈਕੇ ਅਮਰੀਕਾ ਸਰਕਾਰ ਨੇ ਲਿਆ ਇਹ ਫ਼ੈਸਲਾ

ਵਾਸ਼ਿੰਗਟਨ : ਕੋਰੋਨਾ (Corona Virus) ਸੰਕਟ ਦੇ ਵਿੱਚ ਭਾਰਤ ਸਮੇਤ ਕਈ ਦੇਸ਼ਾਂ ਦੇ ਵਿਦਿਆਰਥੀਆਂ ਦੇ ਲਈ ਅਮਰੀਕਾ ( America) ਤੋਂ ਬੁਰੀ ਖ਼ਬਰ ਆਈ ਹੈ, ਅਮਰੀਕਾ ਨੇ ਸੋਮਵਾਰ ਨੂੰ ਸਟੂਡੈਂਟ ਵੀਜ਼ਾ (Student Visa) ਵਾਪਸ ਲੈਣ ਦਾ ਐਲਾਨ ਕਰ ਦੇ ਹੋਏ ਕਿਹਾ ਅਜਿਹੇ ਵਿਦੇਸ਼ੀ ਵਿਦਿਆਰਥੀ  ਨੂੰ ਦੇਸ਼ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਜਿੰਨ੍ਹਾਂ ਵਿਦਿਆਰਥੀਆਂ ਦੀ ਕੋਰੋਨਾ ਵਾਇਰਸ ਦੀ ਵਜ੍ਹਾਂ ਕਰ ਕੇ ਆਨ ਲਾਈਨ ਕਲਾਸਾਂ ਹੋ ਰਹੀਆਂ ਨੇ

ਯੂਐੱਸ ਇਮੀਗਰੇਸ਼ਨ ਐਂਡ ਕਸਟਮ ਇਨਫੌਰਸਮੈਂਟ ਨੇ ਇੱਕ ਬਿਆਨ ਵਿੱਚ ਕਿਹਾ ਹੈ ਕੀ ਨਾਨ ਇਮੀਗ੍ਰੇਸ਼ਨ F-1 ਅਤੇ M-1 ਵਿਦਿਆਰਥੀ ਜਿੰਨਾਂ ਦੀਆਂ ਕਲਾਸਾਂ ਪੂਰੀ ਤਰ੍ਹਾਂ ਨਾਲ ਆਨਲਾਈਨ ਹੋ ਰਹੀ ਹੈ, ਉਨ੍ਹਾਂ ਨੂੰ ਹੁਣ ਦੇਸ਼ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ,ਅਜਿਹੇ ਵਿੱਚ ਜਿਹੜੇ ਵਿਦਿਆਰਥੀ ਅਮਰੀਕਾ ਵਿੱਚ ਨੇ ਉਨ੍ਹਾਂ ਨੂੰ ਵਾਪਸ ਆਪਣੇ ਦੇਸ਼ ਵਿੱਚ ਜਾਣਾ ਹੋਵੇਗਾ ਜਾਂ ਫਿਰ ਉਨ੍ਹਾਂ ਸਕੂਲਾਂ ਵਿੱਚ ਦਾਖ਼ਲਾ ਲੈਣਾ ਹੋਵੇਗਾ ਜਿੱਥੇ ਆਫਲਾਈਨ ਕਲਾਸਾਂ ਚੱਲ ਰਹੀਆਂ ਨੇ,ਨਹੀਂ ਤਾਂ ਉਨ੍ਹਾਂ ਦੇ ਖ਼ਿਲਾਫ਼ ਕਾਰਵਾਹੀ ਕੀਤੀ ਜਾਵੇਗੀ

ICE ਨੇ ਅੱਗੇ ਕਿਹਾ ਕੀ ਵਿਦੇਸ਼ ਵਿਭਾਗ ਅਜਿਹੇ ਸਕੂਲ/ਪ੍ਰੋਗਰਾਮ ਨਾਲ ਜੁੜੇ ਵਿਦਿਆਰਥੀ ਨੂੰ ਵੀਜ਼ਾ ਜਾਰੀ ਨਹੀਂ ਕਰੇਗਾ ਜੋ ਅਗਲੇ ਸਮੈਸਟਰ ਦੇ ਲਈ ਪੂਰੀ ਤਰ੍ਹਾਂ ਤੋਂ ਆਨਲਾਈਨ ਮਾਡਲ 'ਤੇ ਕੰਮ ਕਰ ਰਹੇ ਨੇ,ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਵੱਲੋਂ ਵੀ ਵਿਦਿਆਰਥੀਆਂ ਨੂੰ ਅਮਰੀਕਾ ਵਿੱਚ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ  

ICE ਦੇ ਮੁਤਾਬਿਕ, F-1 ਦੇ ਵਿਦਿਆਰਥੀ ਅਕੈਡਮਿਕ ਕੋਰਸ ਵਰਕ ਅਤੇ M-1 ਦੇ ਵਿਦਿਆਰਥੀ ਵੋਕੇਸ਼ਨਲ ਕੋਰਸ ਵਰਕ ਵਿੱਚ ਸ਼ਾਮਲ ਹੁੰਦੇ ਨੇ,ਜ਼ਿਆਦਾਤਰ ਅਮਰੀਕੀ ਕਾਲਜਾਂ ਅਤੇ ਯੂਨੀਵਰਸਿਟੀਆਂ ਨੇ ਹੁਣ ਤੱਕ ਫਾਲ ਸੈਮੇਸਟਰ ਦੇ ਲਈ ਯੋਜਨਾ ਦਾ ਐਲਾਨ ਨਹੀਂ ਕੀਤਾ ਹੈ, ਕਈ ਸਕੂਲ ਇਨ-ਪਰਸਨ ਅਤੇ ਆਨਲਾਈਨ ਨਿਰਦੇਸ਼ ਦੇ ਹਾਈਬ੍ਰਿਡ ਮਾਡਲ 'ਤੇ ਕੰਮ ਕਰ ਰਹੇ ਨੇ, ਪਰ ਹਾਰਵਰਡ ਯੂਨੀਵਰਸਿਟੀ (Harvard University)ਵਰਗੇ ਕੁੱਝ ਸੰਸਥਾਨ ਨੇ ਸਾਫ਼ ਕਰ ਦਿੱਤਾ ਹੈ ਕਿ ਸਾਰੀਆਂ ਕਲਾਸਾਂ ਆਨ ਲਾਈਨ ਹੀ ਚਲਾਇਆ ਜਾਣਗੀਆਂ, ਹਾਰਵਰਡ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਸਿਰਫ਼ 40 ਫ਼ੀਸਦੀ ਅੰਡਰ ਗਰੈਜੂਏਟ ਵਿਦਿਆਰਥੀਆਂ ਨੂੰ ਵੀ ਕੈਂਪਸ ਵਿੱਚ ਆਉਣ ਦੀ ਇਜਾਜ਼ਤ ਹੋਵੇਗੀ

ਇੰਸਟ੍ਰੀਟਯੂਟ ਆਫ਼ ਇੰਟਰਨੈਸ਼ਨਲ ਐਜੂਕੇਸ਼ਨ (IIE) ਮੁਤਾਬਿਕ 2018-19 ਦੌਰਾਨ ਅਮਰੀਕਾ ਵਿੱਚ 10 ਲੱਖ ਤੋਂ ਵੱਧ ਕੌਮਾਂਤਰੀ ਵਿਦਿਆਰਥੀ ਸਨ, ਜੋ ਕਿ ਕੁੱਲ ਅਮਰੀਕੀ ਉੱਚ ਸਿੱਖਿਆ ਆਬਾਦੀ ਦਾ 5.5 ਫ਼ੀਸਦੀ ਹੈ, ਕੌਮਾਂਤਰੀ ਵਿਦਿਆਰਥੀਆਂ ਨੇ 2018 ਵਿੱਚ ਅਮਰੀਕਾ ਦੇ ਅਰਥਚਾਰੇ ਵਿੱਚ $ 44.5 ਬਿਲੀਅਨ ਦਾ ਯੋਗਦਾਨ ਦਿੱਤਾ ਸੀ,ਅਮਰੀਕਾ ਵਿੱਚ ਪੜਾਈ ਕਰਨ ਵਾਲੇ ਸਭ ਤੋਂ ਜ਼ਿਆਦਾ ਵਿਦਿਆਰਥੀਆਂ ਦੀ ਗਿਣਤੀ ਚੀਨ,ਭਾਰਤ,ਦੱਖਣੀ ਕੋਰੀਆ,ਸਾਉਦੀ ਅਰਬ ਅਤੇ ਕੈਨੇਡਾ ਦੇ ਵਿਦਿਆਰਥੀਆਂ ਦੀ ਹੈ

 

 

 

Trending news