19 january History: 19 ਜਨਵਰੀ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1942 – 'ਦੂਜੇ ਵਿਸ਼ਵ ਯੁੱਧ' ਦੌਰਾਨ ਜਾਪਾਨ ਨੇ ਬਰਮਾ (ਮੌਜੂਦਾ ਮਿਆਂਮਾਰ) 'ਤੇ ਕਬਜ਼ਾ ਕਰ ਲਿਆ। 1966 – ਇੰਦਰਾ ਗਾਂਧੀ ਭਾਰਤ ਦੀ ਤੀਜੀ ਪ੍ਰਧਾਨ ਮੰਤਰੀ ਚੁਣੀ ਗਈ। 1986 – ਪਹਿਲਾ ਕੰਪਿਊਟਰ ਵਾਇਰਸ 'ਸੀ.ਬ੍ਰੇਨ' ਸਰਗਰਮ ਹੋਇਆ। 2004 – ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਪਿੰਡ ਗਰੌਲਾ ਵਿੱਚ ਬੱਸ ਨਦੀ ਵਿੱਚ ਡਿੱਗਣ ਕਾਰਨ 21 ਲੋਕਾਂ ਦੀ ਮੌਤ ਹੋਈ ਸੀ। 2005 – ਸਾਨੀਆ ਮਿਰਜ਼ਾ ਲਾਅਨ ਟੈਨਿਸ ਦੇ 'ਆਸਟ੍ਰੇਲੀਆ ਓਪਨ' ਦੇ ਤੀਜੇ ਦੌਰ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ। 2020 – ਭਾਰਤ ਨੇ ਪ੍ਰਮਾਣੂ ਹਮਲੇ ਦੇ ਸਮਰੱਥ ਬੈਲਿਸਟਿਕ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ। 2020 – ਵਿਰਾਟ ਕੋਹਲੀ ਵਨਡੇ ਕ੍ਰਿਕਟ ਵਿੱਚ ਸਭ ਤੋਂ ਤੇਜ਼ 5000 ਦੌੜਾਂ ਬਣਾਉਣ ਵਾਲਾ ਕਪਤਾਨ ਬਣਿਆ।