Bathinda News: ਬਠਿੰਡਾ ਜ਼ਿਲ੍ਹੇ ਦੇ ਕਸਬਾ ਭਗਤਾ ਭਾਈ ਕਾ ਵਿੱਚ ਸਥਿਤ ਭੂਤਾਂ ਵਾਲਾ ਖੂਹ ਵਿੱਚ ਲੋਕ ਕਾਫੀ ਸ਼ਰਧਾ ਭਾਵਨਾ ਰੱਖਦੇ ਹਨ। ਕਿਹਾ ਜਾਂਦਾ ਹੈ ਕਿ ਇਸ ਖੂਹ ਦੀ ਉਸਾਰੀ ਭੂਤਾਂ ਵੱਲੋਂ ਇੱਕ ਰਾਤ 'ਚ ਕੀਤੀ ਗਈ ਸੀ, ਜਿਸ ਦੇ ਬਾਵਜੂਦ ਇਸ ਦੇ ਲੋਕ ਇਸ ਥਾਂ ਤੋਂ ਡਰਨ ਦੀ ਬਜਾਏ ਇਸ ਅਸਥਾਨ ਦੀ ਪੂਜਾ ਕਰਦੇ ਹਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਥਾਂ ਉਤੇ ਆ ਕੇ ਲੋਕਾਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ।