Gurpreet Singh Kangar News: ਪੰਜਾਬ ਦੇ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਵਿਜੀਲੈਂਸ ਟੀਮ ਨੇ ਕਾਂਗੜ ਦੀ ਰਿਹਾਇਸ਼ ਉਪਰ ਛਾਪੇਮਾਰੀ ਕੀਤੀ ਹੈ। ਵਿਜੀਲੈਂਸ ਬਿਊਰੋ ਅਤੇ ਚੰਡੀਗੜ੍ਹ ਦੀ ਟੈਕਨੀਕਲ ਟੀਮ ਨੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਘਰ ਦੀ ਪੈਮਾਇਸ਼ ਕੀਤੀ ਅਤੇ ਕੰਧਾਂ ਕੋਠਿਆਂ ਦੀਆਂ ਤਸਵੀਰਾਂ ਵੀ ਲਈਆਂ। ਚੰਡੀਗੜ੍ਹ ਦੀ ਟੈਕਨੀਕਲ ਟੀਮ ਸੁਰੇਸ਼ ਕੁਮਾਰ ਐਕਸੀਅਨ ਨੂੰ ਪੈਮਾਇਸ਼ ਲਈ ਤਾਇਨਾਤ ਕੀਤਾ ਗਿਆ ਹੈ।