Farmers News: ਮੁੜ ਮੌਸਮ ਦੀ ਮਾਰ ਹੇਠ ਆਏ ਕਿਸਾਨ; ਮੀਂਹ ਕਾਰਨ ਖਰਬੂਜੇ ਤੇ ਹਦਵਾਣੇ ਦੀ ਫਸਲ ਹੋਈ ਖ਼ਰਾਬ
Advertisement
Article Detail0/zeephh/zeephh1722018

Farmers News: ਮੁੜ ਮੌਸਮ ਦੀ ਮਾਰ ਹੇਠ ਆਏ ਕਿਸਾਨ; ਮੀਂਹ ਕਾਰਨ ਖਰਬੂਜੇ ਤੇ ਹਦਵਾਣੇ ਦੀ ਫਸਲ ਹੋਈ ਖ਼ਰਾਬ

Farmers News: ਪੰਜਾਬ ਵਿੱਚ ਕਈ ਦਿਨ ਤੋਂ ਬੇਮੌਸਮੇ ਮੀਂਹ ਕਾਰਨ ਕਿਸਾਨਾਂ ਮੁੜ ਚਿਹਰੇ ਮੁਰਝਾ ਗਏ ਹਨ। ਖਰਬੂਜੇ ਅਤੇ ਹਦਵਾਣੇ ਦੀ ਫ਼ਸਲ ਮੀਂਹ ਦੀ ਲਪੇਟ ਵਿੱਚ ਆ ਗਈ ਹੈ।

Farmers News: ਮੁੜ ਮੌਸਮ ਦੀ ਮਾਰ ਹੇਠ ਆਏ ਕਿਸਾਨ; ਮੀਂਹ ਕਾਰਨ ਖਰਬੂਜੇ ਤੇ ਹਦਵਾਣੇ ਦੀ ਫਸਲ ਹੋਈ ਖ਼ਰਾਬ

Farmers News: ਬੇਮੌਸਮੀ ਬਾਰਿਸ਼ ਦੇ ਕਹਿਰ ਦੇ ਝੰਬੇ ਹੋਏ ਕਿਸਾਨ ਨਿਰਾਸ਼ਾਂ ਦੇ ਆਲਮ ਵਿੱਚ ਹਨ। ਇਸ ਕੁਦਰਤੀ ਕਹਿਰ ਦੀ ਤਬਾਹੀ ਕਾਰਨ ਹਦਵਾਣੇ ਤੇ ਖਰਬੂਜੇ ਦੀ ਫਸਲ ਦੇ ਬੁਰੀ ਤਰ੍ਹਾਂ ਤਬਾਹ ਹੋ ਜਾਣ ਕਾਰਨ ਕਿਸਾਨ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਹਨ। ਜਦੋਂ ਗਰਾਊਂਡ ਜ਼ੀਰੋ ਉਤੇ ਜ਼ੀ ਮੀਡੀਆ ਦੀ ਟੀਮ ਉਨ੍ਹਾਂ ਦਾ ਹਾਲ ਜਾਨਣ ਲਈ ਇਲਾਕੇ ਵਿੱਚ ਗਈ ਤਾਂ ਉਨ੍ਹਾਂ ਨੂੰ ਕਿਸਾਨਾਂ ਦੇ ਚਿਹਰਿਆਂ ਉੱਪਰ ਨਿਰਾਸ਼ਾ ਦੇ ਆਲਮ ਸਪੱਸ਼ਟ ਦਿਖਾਈ ਦਿੱਤੇ।

ਇਥੋਂ ਦੇ ਕਈ ਪਿੰਡਾਂ ਦੇ ਕਿਸਾਨਾਂ ਦੀ ਹਜ਼ਾਰਾਂ ਏਕੜ ਖਰਬੂਜੇ ਅਤੇ ਹਦਵਾਣੇ ਦੀ ਫਸਲ ਮੌਸਮ ਦੀ ਮਾਰ ਹੇਠ ਆਉਣ ਨਾਲ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਸੀ। ਕਾਬਿਲੇਗੌਰ ਹੈ ਕਿ ਇਸ ਇਲਾਕੇ ਵਿਚ ਵੱਡੀ ਪੱਧਰ ’ਤੇ ਖਰਬੂਜਾ ਤੇ ਹਦਵਾਣੇ ਦੀ ਖੇਤੀ ਹੁੰਦੀ ਹੈ। ਇਸ ਕਰਕੇ ਹੀ ਇੱਥੋਂ ਦੀ ਮੰਡੀ ਰੂਪੇਵਾਲ ਨੂੰ ਖਰਬੂਜੇ ਤੇ ਹਦਵਾਣੇ ਦੀ ਏਸ਼ੀਆ ਦੀ ਮੰਡੀ ਵਜੋਂ ਜਾਣਿਆ ਜਾਂਦਾ ਹੈ।

ਬੇਮੌਸਮੀ ਬਰਸਾਤ ਨੇ ਉਨ੍ਹਾਂ ਦੀ ਸਾਰੀ ਫਸਲ ਨੂੰ ਢਹਿ ਢੇਰੀ ਕਰ ਦਿੱਤਾ ਹੈ। ਗੜਿਆਂ ਦੀ ਮਾਰ ਇੰਨੀ ਭਿਆਨਕ ਸੀ ਕਿ ਅੱਧੇ ਪੱਕੇ ਖਰਬੂਜਿਆਂ ਤੇ ਹਦਵਾਣਿਆਂ ਵਿੱਚ ਵੱਡੀਆਂ-ਵੱਡੀਆਂ ਮੋਰੀਆਂ ਹੋ ਗਈਆਂ ਤੇ ਕੁਝ ਹਦਵਾਣੇ ਪਾਟੇ ਹੋਏ ਸਨ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਕਈ ਏਕੜ ਖਰਬੂਜੇ ਤੇ ਹਦਵਾਣੇ ਦੀ ਫਸਲ ਵਿਚੇ ਅੱਧੀ ਫਸਲ ਬੇਮੌਸਮੀ ਬਰਸਾਤ ਦੀ ਲਪੇਟ ਵਿੱਚ ਆ ਗਈ ਹੈ।

ਇਸੇ ਇਲਾਕੇ ਦੇ ਇੱਕ ਕਿਸਾਨ ਨੇ ਆਪਣੀ ਬਰਬਾਦ ਹੋਈ ਫਸਲ ਦੇ ਦਰਦ ਨੂੰ ਬਿਆਨ ਕਰਦੇ ਹੋਏ ਕਿਹਾ ਕਿ ਮੌਸਮ ਦੀ ਮਾਰ ਨੇ ਉਨ੍ਹਾਂ ਦੀਆਂ ਸਾਰੀਆਂ ਇੱਛਾਵਾਂ ’ਤੇ ਪਾਣੀ ਫੇਰ ਦਿੱਤਾ ਹੈ। ਉਨ੍ਹਾਂ ਦੀ ਕਈ ਏਕੜ ਖਰਬੂਜੇ ਤੇ ਹਦਵਾਣੇ ਦੀ ਫਸਲ ਤਬਾਹ ਹੋ ਗਈ। ਉਨ੍ਹਾਂ ਕਿਹਾ ਕਿ ਮੀਂਹ ਦੇ ਨਾਲ ਚੱਲੇ ਤੇਜ਼ ਝੱਖੜ ਨੇ ਫਸਲ ਨੂੰ ਮੂਧੇ ਮੂੰਹ ਸੁੱਟ ਦਿੱਤਾ ਹੈ।

ਇਹ ਵੀ ਪੜ੍ਹੋ : Junior Hockey Asia Cup 2023: ਭਾਰਤ ਦੀ ਜੂਨੀਅਰ ਹਾਕੀ ਟੀਮ ਨੇ ਰਚਿਆ ਇਤਿਹਾਸ, ਪਾਕਿਸਤਾਨ ਨੂੰ ਦਿੱਤੀ ਵੱਡੀ ਹਾਰ

ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਮੌਸਮ ਠੰਢਾ ਹੋਣ ਕਰਕੇ ਖਰਬੂਜੇ ਤੇ ਹਦਵਾਣੇ ਦੀ ਫਸਲ ਵਾਇਰਸ ਅਤੇ ਬਲਾਈਂਡ ਆਦਿ ਬਿਮਾਰੀ ਦੀ ਲਪੇਟ ਵਿੱਚ ਆ ਗਈ ਸੀ ਤੇ ਉਨ੍ਹਾਂ ਕਾਫੀ ਰੁਪਏ ਖਰਚ ਕਰਕੇ ਖਰਬੂਜੇ ਨੂੰ ਬਿਮਾਰੀ ਤੋਂ ਬਚਾ ਲਿਆ ਪਰ ਬਾਅਦ ਵਿੱਚ ਕੁਦਰਤ ਦੀ ਮਾਰ ਪੈ ਗਈ। ਪੀੜਤ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਬਰਬਾਦ ਹੋਈ ਫਸਲ ਦਾ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ।

ਇਹ ਵੀ ਪੜ੍ਹੋ : Governor Banwari Lal Purohit: ਕਟਾਰੂਚੱਕ ਨੂੰ ਕੈਬਨਿਟ 'ਚ ਰਹਿਣ ਦਾ ਹੱਕ ਨਹੀਂ- ਰਾਜਪਾਲ ਬਨਵਾਰੀ ਲਾਲ ਪੁਰੋਹਿਤ

ਕਪੂਰਥਲਾ ਤੋਂ ਚੰਦਰ ਮੜੀਆ ਦੀ ਰਿਪੋਰਟ

Trending news