2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ,ਬਜਟ ਵਿੱਚ ਕਿਸਾਨਾਂ ਲਈ ਸਰਕਾਰ ਦਾ ਮਾਸਟਰ ਪਲੈਨ
Advertisement
Article Detail0/zeephh/zeephh633873

2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ,ਬਜਟ ਵਿੱਚ ਕਿਸਾਨਾਂ ਲਈ ਸਰਕਾਰ ਦਾ ਮਾਸਟਰ ਪਲੈਨ

20 ਲੱਖ ਕਿਸਾਨਾਂ ਨੂੰ ਸੋਲਨ ਪੰਪ ਮਿਲਣਗੇ,ਹੁਣ ਬੰਜਰ ਜ਼ਮੀਨ ਵੀ ਕਿਸਾਨਾਂ ਦੀ ਜੇਬ ਭਰੇਗੀ,ਕਿਸਾਨ ਰੇਲ ਯੋਜਨਾ ਦਾ ਵੀ ਐਲਾਨ 

ਕਿਸਾਨਾਂ ਨੂੰ ਸੋਲਰ ਊਰਜਾ ਨਾਲ ਜੋੜਿਆ ਜਾਵੇਗਾ

ਦਿੱਲੀ : 2022 ਵਿੱਚ ਦੇਸ਼ ਦੀ 70 ਫ਼ੀਸਦ ਜਨਤਾ ਨਾਲ ਕੀਤੇ ਸਭ ਤੋਂ ਵੱਡੇ ਵਾਅਦੇ ਦੇ ਲਈ ਹੁਣ ਮੋਦੀ ਸਰਕਾਰ 2.0 ਐਕਸ਼ਨ ਮੋਡ ਵਿੱਚ ਆ ਗਈ ਹੈ, ਇਸਦੀ ਝਲਕ 2020 ਦੇ ਬਜਟ ਵਿੱਚ ਵੇਖਣ ਨੂੰ ਮਿਲ ਰਹੀ ਹੈ, ਖੇਤੀ ਦੇ ਲਈ ਪਾਣੀ ਦੀ ਮੁਸ਼ਕਿਲ ਨੂੰ ਹੱਲ ਕਰਨ ਦੇ ਲਈ ਮੋਦੀ ਸਰਾਕਰ ਨੇ ਬਜਟ ਵਿੱਚ 100 ਜ਼ਿਲ੍ਹਿਆਂ 

'ਤੇ ਫੋਕਸ ਕਰਨ ਦਾ ਐਲਾਨ ਕੀਤਾ ਹੈ,ਪੰਜਾਰ ਦੇ ਦੱਖਣੀ ਹਿੱਸੇ ਜਿੱਥੇ ਖੇਤੀ ਦੇ ਲਈ ਪਾਣੀ ਦੀ ਸਭ ਤੋਂ ਵੱਧ ਪਰੇਸ਼ਾਨ ਹੈ ਜੇਕਰ ਉਹ ਜ਼ਿਲ੍ਹੇ ਵੀ ਇਸਦਾ ਹਿੱਸਾ ਬਣਦੇ ਨੇ ਤਾਂ ਕਿਸਾਨਾਂ ਨੂੰ ਕਾਫ਼ੀ ਫ਼ਾਇਦਾ ਹੋਵੇਗਾ

ਕਿਸਾਨਾਂ ਨੂੰ ਸੋਲਰ ਊਰਜਾ ਨਾਲ ਜੋੜਿਆ ਜਾਵੇਗਾ

ਅੰਨਦਾਤਾ ਨੂੰ ਸੋਲਰ ਉਰਜਾ ਨਾਲ ਜੋੜਨ ਦਾ ਵੀ ਖ਼ਾਕਾ ਤਿਆਰ ਕੀਤਾ ਗਿਆ ਹੈ,ਯੋਜਨਾ ਦੇ ਮੁਤਾਬਿਕ 20 ਲੱਖ ਕਿਸਾਨਾਂ ਦੀ ਸਰਕਾਰ  ਸੋਲਰ ਪੰਪ ਲਗਾਉਣ ਵਿੱਚ ਮਦਦ ਕਰੇਗੀ,15 ਲੱਖ ਕਿਸਾਨਾਂ ਨੂੰ ਗ੍ਰਿਡ ਕਨੇਕਟੇਡ ਪੰਪ ਦੇਵੇਗੀ, ਕਿਸਾਨਾਂ ਨੂੰ ਇਸਦਾ ਫਾਇਦਾ ਇਹ ਹੋਵੇਗਾ ਕੀ ਉਹ ਟਿਉਬਵੈੱਲ ਚਲਾਉਣ ਵਿੱਚ 

ਸੋਲਰ ਬਿਜਲੀ ਦੀ ਵਰਤੋਂ ਕਰਨਗੇ ਜਿਸ ਨਾਲ ਕਿਸਾਨਾਂ ਦਾ ਬਿਜਲੀ ਦਾ ਖਰਚਾ ਘਟੇਗਾ,ਕਿਸਾਨਾਂ ਲਈ ਸੋਲਰ ਊਰਜਾ ਤੋਂ ਕਮਾਈ ਕਰਨ ਦੀ ਵੀ ਬਜਟ ਵਿੱਚ ਯੋਜਨਾ ਪੇਸ਼ ਕੀਤੀ ਗਈ ਹੈ,ਜਿਹੜੇ ਕਿਸਾਨਾਂ ਦੀ ਜ਼ਮੀਨ ਬੰਜਰ ਹੈ ਉਹ ਵੀ ਆਪਣੀ ਜ਼ਮੀਨ 'ਤੇ ਸੋਲਰ ਪਾਵਰ ਜਨਰੇਸ਼ਨ ਯੂਨਿਟ ਲਗਾ ਕੇ ਕਮਾਈ ਕਰ 

ਸਕਣਗੇ,ਸਿਰਫ਼ ਇਨ੍ਹਾਂ ਹੀ ਨਹੀਂ ਕਿਸਾਨ ਪੈਦਾ ਕੀਤੀ  ਬਿਜਲੀ ਵੇਚ ਵੀ ਸਕਦੇ ਨੇ,ਪੰਜਾਬ ਵਿੱਚ ਹਾਲਾਂਕਿ ਕਿਸਾਨਾਂ ਨੂੰ ਫ੍ਰੀ ਬਿਜਲੀ ਦਿੱਤੀ ਜਾਂਦੀ ਹੈ ਪਰ ਜੇਕਰ ਸੂਬਾ ਸਰਕਾਰ ਕਿਸਾਨਾਂ ਦੇ ਸੋਲਰ ਪੰਪ ਲਗਾਉਣ ਵਿੱਚ ਮਦਦ ਕਰੇਗੀ ਤਾਂ ਪੰਜਾਬ ਵਰਗੇ ਸੂਬੇ ਜਿੱਥੇ ਕਿਸਾਨਾਂ ਨੂੰ ਫ੍ਰੀ ਬਿਜਲੀ ਦਿੱਤੀ ਜਾਂਦੀ ਹੈ ਉੱਥੇ ਕਿਸਾਨ 

ਬਿਜਲੀ ਨੂੰ ਲੈ ਕੇ ਆਤਮ ਨਿਰਭਰ ਬਣਨਗੇ ਅਤੇ ਪੰਜਾਬ ਸਰਕਾਰ ਦੇ ਸਿਰ 'ਤੇ ਕਰੋੜਾਂ ਦੇ ਬਿਜਲੀ ਖ਼ਰਚ ਦਾ ਭਾਰ ਵੀ ਘਟੇਗਾ 

ਭਾਰਤੀ ਕਿਸਾਨ ਰੇਲ ਦੀ ਸ਼ੁਰੂਆਤ ਦਾ ਫੈ਼ਸਲਾ 

ਬਜਟ ਵਿੱਚ ਕਿਸਾਨ ਰੇਲ ਸ਼ੁਰੂਆਤ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ, ਕਿਸਾਨ ਰੇਲ ਵਿੱਚ ਕੋਲਡ ਸਟੋਰੇਜ ਦੀ FACILITY ਹੋਵੇਗੀ ਜਿਸ ਦਾ ਅਸਰ ਕਿਸਾਨਾਂ ਦੀ ਆਮਦਨ 'ਤੇ ਵੀ ਵੇਖਣ ਨੂੰ ਮਿਲ ਸਕਦਾ ਹੈ,ਕਿਸਾਨ ਵਧ ਕੀਮਤ 'ਤੇ ਦੂਜੇ ਸੂਬਿਆਂ ਵਿੱਚ ਫਸਲ ਵੇਚ ਸਕਣਗੇ,FCI ਅਤੇ ਸੈਂਟਰ 

ਵੇਅਰਹਾਉਸ ਕਾਰਪੋਰੇਸ਼ਨ ਦੀ ਖਾਲੀ ਪਈ ਜ਼ਮੀਨ 'ਤੇ ਸਰਕਾਰ ਨੇ ਕੋਲਡ ਸਟੋਰੇਜ ਮਨਾਉਣ ਦਾ ਫੈਸਲਾ ਲਿਆ ਹੈ

ਹਵਾਈ ਸੇਵਾ ਨੂੰ ਵੀ ਕਿਸਾਨਾਂ ਦੇ ਫ਼ਾਇਦੇ ਲਈ ਵਰਤਿਆ ਜਾਵੇਗਾ 

ਇਹ ਸੇਵਾ ਖ਼ਾਸ ਤੌਰ 'ਤੇ ਉੱਤਰੀ ਸੂਬਿਆਂ ਦੇ ਲਈ ਸ਼ੁਰੂ ਕੀਤੀ ਜਾਵੇਗਾ,ਮਕਸਦ ਹੋਵੇਗਾ ਕਿ NORTH EAST ਦੇ ਕਿਸਾਨਾਂ ਅਤੇ ਆਦਿਵਾਸਿਆਂ ਦੀ ਖੇਤੀ ਉਪਜ ਨੂੰ ਵਧਾਵਾ ਦਿੱਤਾ ਜਾ ਸਕੇ ਅਤੇ ਉਨ੍ਹਾਂ ਨੂੰ ਬਾਜ਼ਾਰ ਮਿਲ ਸਕੇ 

 ਜ਼ੀਰੋ ਖੇਤੀ ਬਜਟ ਲਈ ਯੋਜਨਾ 

ਖੇਤੀ ਦੇ ਲਈ ਇੰਟਿਗ੍ਰੇਟੇਡ ਫਾਰਮਿੰਗ ਸਿਸਟਮ ਬਣਾਇਆ ਜਾਵੇਗਾ,ਜਿਸ ਨਾਲ ਜ਼ੀਰੋ ਬਜਟ ਫਾਰਮਿੰਗ ਅਤੇ ਜੈਵਿਕ ਖੇਤੀ ਨੂੰ ਵਧਾਵਾ ਦਿੱਤਾ ਜਾਵੇਗਾ,2.83 ਲੱਖ ਕਰੋੜ ਰੁਪਏ ਖੇਤੀ ਨਾਲ ਜੁੜੀ ਚੀਜ਼ਾਂ 'ਤੇ ਖ਼ਰਚ ਕੀਤੇ ਜਾਣਗੇ, ਜਿਸ ਵਿੱਚ ਸਿੰਚਾਈ ਅਤੇ ਪਿੰਡਾਂ ਦਾ ਵਿਕਾਸ ਪ੍ਰਮੁੱਖ ਹੋਵੇਗਾ,15 ਲੱਖ ਕਰੋੜ ਖੇਤੀ ਕਰੈਡਿਟ 

ਵਿੱਚ ਰੱਖੇ ਗਏ
 
ਮੱਛੀ ਪਾਲਕਾਂ ਲਈ ਬਜਟ ਵਿੱਚ ਕੀ ਹੈ ?

2023 ਤੱਕ ਮੱਛੀ  ਉਤਪਾਦਨ 200 ਲੱਖ ਟਨ ਵਧਾਉਣ ਦਾ ਬਜਟ ਵਿੱਚ ਟੀਚਾ ਰੱਖਿਆ ਗਿਆ ਹੈ,ਪਸ਼ੂ-ਧਨ ਦੀਆਂ ਬਿਮਾਰੀਆਂ ਖ਼ਤਮ ਕਰਨ ਦਾ ਟੀਚਾ ਰੱਖਿਆ ਗਿਆ ਹੈ, ਮਨਰੇਗਾ ਨੂੰ  ਇਸਦੇ ਲਈ ਵਰਤਿਆਂ ਜਾਵੇਗਾ,ਮਿਲਕ ਪ੍ਰੋਸੈਸਿੰਗ ਨੂੰ ਦੁੱਗਣਾ ਕਰਨ ਦਾ ਵੀ ਬਜਟ ਵਿੱਚ ਐਲਾਨ ਕੀਤਾ ਗਿਆ ਹੈ

Trending news