Sugarcane Price News: ਗੰਨੇ ਦੇ ਵਧੇ ਹੋਏ ਨਵੇਂ ਰੇਟ ਦਾ ਅੱਜ ਪੰਜਾਬ ਵਿਧਾਨ ਸਭਾ ਵਿੱਚ ਐਲਾਨ ਕੀਤਾ ਜਾ ਸਕਦਾ ਹੈ। ਸਰਦ ਰੁੱਤ ਇਜਲਾਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਗੰਨੇ ਦੇ ਨਵੇਂ ਰੇਟਾਂ ਦਾ ਐਲਾਨ ਕਰ ਸਕਦੇ ਹਨ।
Trending Photos
Sugarcane Price News: ਗੰਨੇ ਦੇ ਵਧੇ ਹੋਏ ਨਵੇਂ ਰੇਟ ਦਾ ਅੱਜ ਪੰਜਾਬ ਵਿਧਾਨ ਸਭਾ ਵਿੱਚ ਐਲਾਨ ਕੀਤਾ ਜਾ ਸਕਦਾ ਹੈ। ਸਰਦ ਰੁੱਤ ਇਜਲਾਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਗੰਨੇ ਦੇ ਨਵੇਂ ਰੇਟਾਂ ਦਾ ਐਲਾਨ ਕਰ ਸਕਦੇ ਹਨ। ਇਸ ਸਮੇਂ ਪੰਜਾਬ ਵਿੱਚ ਗੰਨੇ ਦਾ ਰੇਟ 380 ਰੁਪਏ, ਹਰਿਆਣਾ ਵਿੱਚ 386 ਰੁਪਏ ਅਤੇ ਉੱਤਰ ਪ੍ਰਦੇਸ਼ ਵਿੱਚ 350 ਰੁਪਏ ਹੈ। ਪੰਜਾਬ ਦਾ 380 ਰੁਪਏ ਦਾ ਰੇਟ ਪਿਛਲੇ ਸਾਲ ਦਾ ਹੈ।
ਇਸ ਵਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਗੰਨੇ ਦਾ ਰੇਟ ਵਧਾ ਕੇ 388 ਰੁਪਏ ਕਰਨ ਦੀ ਤਿਆਰੀ ਕੀਤੀ ਗਈ ਹੈ। ਕਿਸਾਨ ਯੂਨੀਅਨ ਮੌਜੂਦਾ ਰੇਟ 'ਤੇ 70 ਰੁਪਏ ਵਾਧੇ ਦੀ ਮੰਗ ਕਰ ਰਹੀ ਹੈ। ਪਹਿਲਾਂ ਦੀ ਤਰ੍ਹਾਂ ਜੋ ਵੀ ਰੇਟ ਵਧਾਇਆ ਜਾਵੇਗਾ, ਸਰਕਾਰ ਅਤੇ ਮਿੱਲ ਮਾਲਕ ਆਪੋ-ਆਪਣੇ ਹਿੱਸੇ ਦਾ ਯੋਗਦਾਨ ਪਾਉਣਗੇ। ਬੀਤੇ ਦਿਨੀਂ ਗੰਨਾ ਕਾਸ਼ਤਕਾਰਾਂ ਨੇ ਨਵੰਬਰ ਵਿੱਚ ਪਿੜਾਈ ਦੇ ਸੀਜ਼ਨ ਤੋਂ ਪਹਿਲਾਂ ਗੰਨੇ ਦੀ ਕੀਮਤ (ਗੰਨੇ ਦੇ ਐਸਏਪੀ) ਵਿੱਚ ਵਾਧੇ ਦੀ ਮੰਗ ਕੀਤੀ ਸੀ। ਬੀਤੇ ਦਿਨੀਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਦੋਆਬਾ ਕਿਸਾਨ ਜਥੇਬੰਦੀ ਦੇ ਨੁਮਾਇੰਦਿਆਂ ਦੀ ਮੀਟਿੰਗ ਦੌਰਾਨ ਕਿਸਾਨਾਂ ਨੇ ਇਹ ਵੀ ਮੰਗ ਕੀਤੀ ਕਿ ਖੰਡ ਮਿੱਲਾਂ 15 ਨਵੰਬਰ ਤੋਂ ਚਾਲੂ ਹੋਣੀਆਂ ਚਾਹੀਦੀਆਂ ਹਨ।
ਇਹ ਵੀ ਪੜ੍ਹੋ : Assembly Session: ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਅੱਜ; ਹੰਗਾਮੇਦਾਰ ਰਹਿਣ ਦੀ ਸੰਭਾਵਨਾ
ਕਾਬਿਲੇਗੌਰ ਹੈ ਕਿ 2021-22 ਦੇ ਗੰਨੇ ਦੀ ਪਿੜਾਈ ਦੇ ਸੀਜ਼ਨ ਦੌਰਾਨ ਕਾਂਗਰਸ ਸਰਕਾਰ ਨੇ ਗੰਨਾ ਦਾ ਭਾਅ 50 ਰੁਪਏ ਵਧਾ ਕੇ 360 ਰੁਪਏ ਕਰ ਦਿੱਤਾ ਸੀ। ਜਦਕਿ 2022-23 ਦੇ ਗੰਨੇ ਦੀ ਪਿੜਾਈ ਦੀ ਸੀਜ਼ਨ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਗੰਨੇ ਦਾ ਭਾਅ 20 ਰੁਪਏ ਵਧਾ ਕੇ 380 ਰੁਪਏ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : Punjab Weather Update: ਪੰਜਾਬ ਦਾ ਕਈ ਜ਼ਿਲ੍ਹਿਆਂ 'ਚ ਪਈ ਬੂੰਦਾਬਾਂਦੀ; ਮੌਸਮ ਵਿਭਾਗ ਵੱਲੋਂ ਬਾਰਿਸ਼ ਦਾ ਅਲਰਟ