ਝੋਨੇ ਲਈ ਲੇਬਰ ਦੀ ਕਮੀ ਅਤੇ ਖਰੀਦ ਘੱਟ ਹੋਣ ਦੀ ਕਿਸਾਨਾਂ ਨੂੰ ਚਿੰਤਾ
Advertisement

ਝੋਨੇ ਲਈ ਲੇਬਰ ਦੀ ਕਮੀ ਅਤੇ ਖਰੀਦ ਘੱਟ ਹੋਣ ਦੀ ਕਿਸਾਨਾਂ ਨੂੰ ਚਿੰਤਾ

ਆਉਣ ਵਾਲੇ ਸੀਜ਼ਨ ਵਿੱਚ ਝੋਨੇ ਦੀ ਫਸਲ ਲਈ ਲੇਬਰ ਦੀ ਕਮੀ ਅਤੇ ਖਰੀਦ ਘੱਟ ਹੋਣ ਦੀ ਸ਼ੰਕਾ ਨਾਲ ਕਿਸਾਨ ਚਿੰਤਿਤ ਹਨ, ਉਥੇ ਹੀ ਪਿਛਲੇ ਸਾਲ ਨਰਮੇ ਦੀ ਫਸਲ ਦੀ ਚੰਗੀ ਪੈਦਾਵਾਰ, ਸਰਕਾਰੀ ਖਰੀਦ ਏਜੰਸੀ ਵੱਲੋਂ ਨਰਮੇ ਦੀ ਖਰੀਦ ਸਮੇਂ ਸਿਰ ਕਰਨ ਅਤੇ ਕਿਸਾਨਾਂ ਨੂੰ ਫਸਲ ਦਾ ਉਚਿਤ ਮੁੱਲ ਮਿਲਣ ਨਾਲ ਕਿਸਾਨ ਖੁਸ਼ ਹਨ

ਝੋਨੇ ਲਈ ਲੇਬਰ ਦੀ ਕਮੀ ਅਤੇ ਖਰੀਦ ਘੱਟ ਹੋਣ ਦੀ ਕਿਸਾਨਾਂ ਨੂੰ ਚਿੰਤਾ

ਵਿਨੋਦ ਗੋਇਲ / ਮਾਨਸਾ : ਪਿਛਲੇ ਸਾਲ ਮਾਨਸਾ ਜਿਲ੍ਹੇ ਵਿੱਚ ਨਰਮੇ ਦੀ ਫਸਲ ਦੀ ਚੰਗੀ ਪੈਦਾਵਾਰ ਹੋਈ ਸੀ, ਉਥੇ ਹੀ ਸਰਕਾਰੀ ਖਰੀਦ ਏਜੰਸੀ (ਸੀਸੀਆਈ) ਕਾਟਨ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਸਮੇ ਸਿਰ ਖਰੀਦ ਸ਼ੁਰੂ ਕਰਨ ਅਤੇ ਐਮ.ਐਸ.ਪੀ. ਅਨੁਸਾਰ ਰੇਟ ਮਿਲਣ ਨਾਲ ਕਿਸਾਨਾਂ ਨੂੰ ਚੰਗੀ ਆਮਦਨ ਵੀ ਹਾਸਲ ਹੋਈ ਸੀ। ਜਿਸ ਕਾਰਨ ਹੁਣ ਕਿਸਾਨ ਨਰਮੇ ਦੀ ਫਸਲ ਨੂੰ ਤਰਜੀਹ ਦੇ ਰਹੇ ਹਨ, ਓਥੇ ਹੀ ਆਉਣ ਵਾਲੇ ਸੀਜਨ ਵਿੱਚ ਕਿਸਾਨ ਝੋਨੇ ਦੀ ਫਸਲ ਲਈ ਲੇਬਰ ਦੀ ਕਮੀ ਅਤੇ ਖੇਤੀ ਵਿਰੋਧੀ ਕਾਨੂੰਨਾਂ ਦੇ ਕਾਰਨ ਝੋਨੇ ਦੀ ਖਰੀਦ ਵਿੱਚ ਮੁਸ਼ਕਲ ਪੇਸ਼ ਆਉਣ ਦਾ ਸ਼ੱਕ ਜਤਾ ਰਹੇ ਹਨ। ਜਿਸ ਕਾਰਨ ਖੇਤੀਬਾੜੀ ਵਿਭਾਗ ਨੂੰ ਇਸ ਸਾਲ 20 ਹਜਾਰ ਹੈਕਟੇਅਰ ਵੱਧ ਰਕਬੇ ਤੇ ਨਰਮੇ ਦੀ ਫਸਲ ਦੀ ਬਿਜਾਈ ਹੋਣ ਦੀ ਉਂਮੀਦ ਹੈ।

ਆਉਣ ਵਾਲੇ ਸੀਜ਼ਨ ਵਿੱਚ ਝੋਨੇ ਦੀ ਫਸਲ ਲਈ ਲੇਬਰ ਦੀ ਕਮੀ ਅਤੇ ਖਰੀਦ ਘੱਟ ਹੋਣ ਦੀ ਸ਼ੰਕਾ ਨਾਲ ਕਿਸਾਨ ਚਿੰਤਿਤ ਹਨ

ਆਉਣ ਵਾਲੇ ਸੀਜ਼ਨ ਵਿੱਚ ਝੋਨੇ ਦੀ ਫਸਲ ਲਈ ਲੇਬਰ ਦੀ ਕਮੀ ਅਤੇ ਖਰੀਦ ਘੱਟ ਹੋਣ ਦੀ ਸ਼ੰਕਾ ਨਾਲ ਕਿਸਾਨ ਚਿੰਤਿਤ ਹਨ, ਉਥੇ ਹੀ ਪਿਛਲੇ ਸਾਲ ਨਰਮੇ ਦੀ ਫਸਲ ਦੀ ਚੰਗੀ ਪੈਦਾਵਾਰ, ਸਰਕਾਰੀ ਖਰੀਦ ਏਜੰਸੀ ਵੱਲੋਂ ਨਰਮੇ ਦੀ ਖਰੀਦ ਸਮੇਂ ਸਿਰ ਕਰਨ ਅਤੇ ਕਿਸਾਨਾਂ ਨੂੰ ਫਸਲ ਦਾ ਉਚਿਤ ਮੁੱਲ ਮਿਲਣ ਨਾਲ ਕਿਸਾਨ ਖੁਸ਼ ਹਨ। ਅਜਿਹੇ ਵਿੱਚ ਕਿਸਾਨ ਨਰਮੇ ਦੀ ਫਸਲ ਦੀ ਜ਼ਿਆਦਾ ਜ਼ਮੀਨ ਉੱਤੇ ਬਿਜਾਈ ਹੋਣ ਦੀ ਸੰਭਾਵਨਾ ਜਤਾ ਰਹੇ ਹਨ। ਕਿਸਾਨ ਗੋਰਾ ਸਿੰਘ, ਰਾਜ ਸਿੰਘ ਅਤੇ ਮਹਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਸਮੇਂ ਤੇ ਸਰਕਾਰੀ ਖਰੀਦ ਏਜੰਸੀ ਵੱਲੋਂ ਨਰਮੇ ਦੀ ਖਰੀਦ ਸ਼ੁਰੂ ਕਰਨ ਅਤੇ ਨਰਮੇ ਦੀ ਫਸਲ ਦਾ ਪੂਰਾ ਭਾਅ ਮਿਲਣ ਨਾਲ ਕਿਸਾਨ ਇਸ ਵਾਰ ਵੱਡੀ ਗਿਣਤੀ ਵਿੱਚ ਨਰਮੇ ਦੀ ਬਿਜਾਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਹ ਵੀ ਡਰ ਹੈ ਕਿ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਲਈ ਲੇਬਰ ਦੀ ਕਮੀ ਆਵੇਗੀ, ਉਥੇ ਹੀ ਖੇਤੀ ਵਿਰੋਧੀ ਕਾਨੂੰਨਾਂ ਦੇ ਕਾਰਨ ਝੋਨੇ ਦੀ ਫਸਲ ਵੇਚਣ ਵਿੱਚ ਮੁਸ਼ਕਲ ਆ ਸਕਦੀ ਹੈ। ਉਨ੍ਹਾਂ ਨੇ ਸਰਕਾਰ ਤੋਂ ਅੱਗੇ ਵੀ ਮੰਡੀਆਂ ਵਿੱਚ ਨਰਮੇ ਦੀ ਖਰੀਦ ਸਮੇ ਸਿਰ ਕਰਵਾਉਣ ਦੀ ਮੰਗ ਕੀਤੀ ਹੈ।  

ਇਸ ਸੀਜਨ ਵਿੱਚ 20 ਹਜ਼ਾਰ ਹੈਕਟੇਅਰ ਜ਼ਿਆਦਾ ਰਕਬੇ ਉੱਤੇ ਨਰਮੇ ਦੀ ਫਸਲ ਦੀ ਬਿਜਾਈ ਹੋਣ ਦੀ ਸੰਭਾਵਨਾ

ਮਾਨਸਾ ਜਿਲ੍ਹੇ ਵਿੱਚ ਪਿਛਲੇ ਸਾਲ ਕਿਸਾਨਾਂ ਵੱਲੋਂ 50 ਹਜ਼ਾਰ ਹੈਕਟੇਅਰ ਜ਼ਮੀਨ ਉੱਤੇ ਨਰਮੇ ਦੀ ਫਸਲ ਦੀ ਬਿਜਾਈ ਕੀਤੀ ਗਈ ਸੀ, ਉਥੇ ਹੀ ਇਸ ਸੀਜਨ ਵਿੱਚ 20 ਹਜ਼ਾਰ ਹੈਕਟੇਅਰ ਜ਼ਿਆਦਾ ਰਕਬੇ ਉੱਤੇ ਨਰਮੇ ਦੀ ਫਸਲ ਦੀ ਬਿਜਾਈ ਹੋਣ ਦੀ ਸੰਭਾਵਨਾ ਹੈ। ਮੁੱਖ ਖੇਤੀਬਾੜੀ ਅਫ਼ਸਰ ਡਾਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਮਾਨਸਾ ਜਿਲ੍ਹੇ ਦੀ ਜ਼ਮੀਨ ਨਰਮੇ ਦੀ ਫਸਲ ਲਈ ਅਨੁਕੂਲ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਮਾਨਸਾ ਜਿਲ੍ਹੇ ਦੇ ਕਿਸਾਨਾਂ ਵੱਲੋਂ 50 ਹਜ਼ਾਰ ਹੈਕਟੇਅਰ ਜ਼ਮੀਨ ਉੱਤੇ ਨਰਮੇ ਦੀ ਬਿਜਾਈ ਕੀਤੀ ਗਈ ਸੀ, ਪ੍ਰੰਤੂ ਇਸ ਸਾਲ ਵਿਭਾਗ ਵੱਲੋਂ 70 ਹਜ਼ਾਰ ਹੈਕਟੇਅਰ ਜ਼ਮੀਨ ਉੱਤੇ ਨਰਮੇ ਦੀ ਬਿਜਾਈ ਕਰਵਾਉਣ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵਿੱਚ ਵੀ ਨਰਮੇ ਦੀ ਬਿਜਾਈ ਨੂੰ ਲੈ ਕੇ ਕਾਫ਼ੀ ਉਤਸ਼ਾਹ ਹੈ ਅਤੇ ਨਰਮੇ ਦੀ ਬਿਜਾਈ ਜ਼ੋਰਾਂ ਤੇ ਚੱਲ ਰਹੀ ਹੈ, ਜਿਸਦੇ ਨਾਲ ਉਮੀਦ ਹੈ ਕਿ ਸਾਡਾ ਟੀਚਾ ਪੂਰਾ ਹੋ ਜਾਵੇਗਾ।

WATCH LIVE TV 

Trending news