ਪੰਜਾਬ 'ਚ ਇੰਨਾਂ 2 ਦਿਨ ਪਵੇਗਾ ਮੀਂਹ,ਫਿਰ ਪਵੇਗੀ ਤਗੜੀ ਠੰਡ,ਮੌਸਮ ਵਿਭਾਗ ਨੇ ਕਿਸਾਨਾਂ ਨੂੰ ਦਿੱਤੀ ਇਹ ਸਲਾਹ
Advertisement
Article Detail0/zeephh/zeephh784212

ਪੰਜਾਬ 'ਚ ਇੰਨਾਂ 2 ਦਿਨ ਪਵੇਗਾ ਮੀਂਹ,ਫਿਰ ਪਵੇਗੀ ਤਗੜੀ ਠੰਡ,ਮੌਸਮ ਵਿਭਾਗ ਨੇ ਕਿਸਾਨਾਂ ਨੂੰ ਦਿੱਤੀ ਇਹ ਸਲਾਹ

ਠੰਡ ਨੂੰ ਲੈਕੇ  ਮੌਸਮ ਵਿਭਾਗ ਦੀ ਭਵਿੱਖਵਾੜੀ 

ਠੰਡ ਨੂੰ ਲੈਕੇ  ਮੌਸਮ ਵਿਭਾਗ ਦੀ ਭਵਿੱਖਵਾੜੀ

ਭਰਤ ਸ਼ਰਮਾ/ਲੁਧਿਆਣਾ : ਪੰਜਾਬ ਵਿੱਚ ਤਾਪਮਾਨ ਲਗਾਤਾਰ ਹੇਠਾਂ ਜਾ ਰਿਹਾ ਹੈ ਪਰ ਆਉਣ ਵਾਲੇ ਦਿਨਾਂ ਸੂਬੇ ਵਿੱਚ ਇੱਕ ਦਮ ਸਰਦੀ ਵਧਣ ਵਾਲੀ ਹੈ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਨੇ ਇਸ ਦੀ ਭਵਿੱਖਵਾੜੀ ਕੀਤੀ ਹੈ, ਉਨ੍ਹਾਂ ਮੁਤਾਬਿਕ 15 ਅਤੇ 16 ਨਵੰਬਰ ਨੂੰ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਂਹ ਪਵੇਗਾ ਜਿਸ ਤੋਂ ਬਾਅਦ ਤੇਜੀ ਨਾਲ ਪਾਰਾ ਹੇਠਾ ਡਿੱਗੇਗਾ ਅਤੇ ਠੰਡ ਵਧੇਗੀ,ਸੋ ਜਿੰਨਾਂ ਲੋਕਾਂ ਨੇ ਹੁਣ ਤੱਕ ਕੰਬਲ ਅਤੇ ਰਜਾਇਆ ਨਹੀਂ ਕੱਢਿਆ ਕੱਢ ਲਿਓ

ਮੌਸਮ ਵਿਭਾਗ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਦੱਸਿਆ ਕਿ ਆਉਂਦੇ ਦਿਨਾਂ 'ਚ ਪਾਰਾ ਹੋਰ ਹੇਠਾਂ ਡਿੱਗੇਗਾ ਅਤੇ ਕਿਸਾਨਾਂ ਲਈ ਕਣਕ ਬੀਜਣ ਦਾ ਇਹ ਸਮਾਂ ਢੁਕਵਾਂ ਹੈ ਬਾਰਿਸ਼ ਦੇ ਨਾਲ ਕਿਸਾਨਾਂ ਨੂੰ ਮਦਦ ਮਿਲੇਗੀ   
 
  ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਸਹਾਇਕ ਵਿਗਿਆਨੀ ਡਾ ਕੁਲਵਿੰਦਰ ਕੌਰ ਨੇ ਦੱਸਿਆ ਕਿ ਦੀਵਾਲੀ ਦੇ ਸੀਜ਼ਨ ਕਰਕੇ  ਪ੍ਰਦੂਸ਼ਣ ਦੀ ਮਾਤਰਾ ਵੀ ਕਾਫ਼ੀ ਵਧ ਰਹੀ ਹੈ ਜਿਸ ਕਰਕੇ ਲੋਕਾਂ ਨੂੰ ਉਨ੍ਹਾਂ ਵੱਲੋਂ ਅਪੀਲ ਕੀਤੀ ਗਈ ਕਿ ਇਸ ਸਾਲ ਗ੍ਰੀਨ ਦੀਵਾਲੀ ਮਨਾਉਣ ਤਾਂ ਜੋ ਆਪਣੇ ਵਾਤਾਵਰਨ ਨੂੰ ਪ੍ਰਦੂਸ਼ਿਤ ਮੁਕਤ ਰੱਖਿਆ ਜਾ ਸਕੇ

 

Trending news