15 ਅਪ੍ਰੈਲ ਤੋਂ ਪੰਜਾਬ ਵਿੱਚ ਕਣਕ ਦੀ ਖ਼ਰੀਦ ਸ਼ੁਰੂ ਹੋਵੇਗੀ, ਪੰਜਾਬ ਸਰਕਾਰ ਨੇ ਕੀਤਾ ਐਲਾਨ
Advertisement

15 ਅਪ੍ਰੈਲ ਤੋਂ ਪੰਜਾਬ ਵਿੱਚ ਕਣਕ ਦੀ ਖ਼ਰੀਦ ਸ਼ੁਰੂ ਹੋਵੇਗੀ, ਪੰਜਾਬ ਸਰਕਾਰ ਨੇ ਕੀਤਾ ਐਲਾਨ

ਹਰ ਸਾਲ 1 ਅਪ੍ਰੈਲ ਤੋਂ ਪੰਜਾਬ ਵਿੱਚ ਕਣਕ ਦੀ ਖ਼ਰੀਦ ਹੁੰਦੀ ਸੀ 

ਹਰ ਸਾਲ 1 ਅਪ੍ਰੈਲ ਤੋਂ ਪੰਜਾਬ ਵਿੱਚ ਕਣਕ ਦੀ ਖ਼ਰੀਦ ਹੁੰਦੀ ਸੀ

ਚੰਡੀਗੜ੍ਹ : (COVID 19 ) ਕੋਵਿਡ 19 ਦੇ ਮੱਦੇਨਜ਼ਰ ਦੇਸ਼ ਭਰ ਵਿਚ ਲਾਗੂ ਤਾਲਾਬੰਦੀ ਕਾਰਨ ਪੰਜਾਬ ਰਾਜ ਵਿੱਚ ਹਾੜੀ ਸੀਜ਼ਨ ਦੀ ਫ਼ਸਲ ਕਣਕ ਦੀ ਖਰੀਦ 15 ਅਪ੍ਰੈਲ 2020 ਤੋਂ ਅਰੰਭ ਹੋਵੇਗੀ,ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ  ਭਾਰਤ ਭੂਸ਼ਨ ਆਸ਼ੂ  ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ,ਆਸ਼ੂ ਨੇ ਕਿਹਾ ਕਿ ਦੇਸ਼ ਭਰ ਵਿਚ ਲਾਗੂ ਤਾਲਾਬੰਦੀ ਅਤੇ ਕੋਰੋਨਾ ਬੀਮਾਰੀ ਦਾ ਟਾਕਰਾ ਕਰਨ ਲਈ ਅਪਣਾਈ ਗਈ ਸਮਾਜਿਕ ਦੂਰੀ ਦੀ ਨੀਤੀ ਦੇ ਮੱਦੇਨਜ਼ਰ ਅਤੇ ਕਿਸਾਨਾਂ ਦੀ ਸਿਹਤ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਕੀਤਾ ਗਿਆ ਹੈ,ਖੁਰਾਕ ਮੰਤਰੀ ਨੇ ਦੱਸਿਆ ਕੀ 15 ਅਪੈਲ ਤੋਂ ਸ਼ੁਰੂ ਹੋਣ ਵਾਲੀ ਕਣਕ ਦੀ ਖ਼ਰੀਦ  15 ਜੂਨ 2020  ਯਾਨੀ 2 ਮਹੀਨੇ ਤੱਕ ਜਾਰੀ ਰਹੇਗੀ,ਪੰਜਾਬ ਸਰਕਾਰ ਨੇ ਦਾਅਵਾ ਕੀਤਾ ਕੀ ਕਿਸਾਨਾਂ ਵਲੋਂ ਪੈਦਾ ਕੀਤਾ ਗਿਆ ਹਰੇਕ ਦਾਣੇ ਦੀ ਖ੍ਰੀਦ ਕਰਨ ਲਈ ਉਹ ਵਚਨਬੱਧ ਨੇ, ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ 15 ਅਪ੍ਰੈਲ 2020 ਤੋਂ ਆਪਣੀ ਤਿਆਰ ਫ਼ਸਲ ਨੂੰ ਮੰਡੀ ਵਿੱਚ ਲਿਆਉਣ ਦੀ ਤਿਆਰੀ ਕਰਨ 

ਇਸ ਵਾਰ ਦੇਰੀ ਨਾਲ ਸ਼ੁਰੂ ਹੋਈ ਖ਼ਰੀਦ

ਪੰਜਾਬ ਵਿੱਚ ਹਰ ਸਾਲ 1 ਅਪ੍ਰੈਲ ਨੂੰ ਕਣਕ ਦੀ ਖ਼ਰੀਦ ਸ਼ੁਰੂ ਹੁੰਦੀ ਹੈ ਪਰ ਇਸ ਵਾਰ ਕੋਰੋਨਾ ਵਾਇਰਸ ਦੀ ਵਜ੍ਹਾਂ ਕਰਕੇ ਪੰਜਾਬ ਵਿੱਚ ਕਰਫ਼ਿਊ ਲੱਗਿਆ ਹੋਇਆ ਹੈ ਜਿਸ ਦੀ ਵਜ੍ਹਾਂ ਕਰਕੇ ਪੰਜਾਬ ਵਿੱਚ 1 ਅਪ੍ਰੈਲ ਦੀ ਥਾਂ 15 ਅਪ੍ਰੈਲ ਝੋਨੇ ਦੀ ਖ਼ਰੀਦ ਸ਼ੁਰੂ ਕੀਤੀ ਜਾ ਰਹੀ ਹੈ, ਪਰ ਇਸ ਦੌਰਾਨ ਪੰਜਾਬ ਸਰਕਾਰ ਲਈ ਸਭ ਤੋਂ ਵੱਡੀ ਚੁਣੌਤੀ ਹੈ ਉਹ ਮੰਡੀਆਂ ਵਿੱਚ ਲੱਗਣ ਵਾਲੀ ਭੀੜ, ਪੰਜਾਬ ਵਿੱਚ ਕਣਕ ਦੀ ਖ਼ਰੀਦ ਪਹਿਲਾਂ ਹੀ ਦੇਰੀ ਨਾਲ ਸ਼ੁਰੂ ਹੋ ਰਹੀ ਹੈ ਅਜਿਹੇ ਵਿੱਚ ਖ਼ਰੀਦ ਸ਼ੁਰੂ ਦੇ ਨਾਲ ਹੀ ਇੱਕ ਦਮ ਮੰਡੀਆਂ ਵਿੱਚ ਕਿਸਾਨ ਵੱਡੀ ਗਿਣਤੀ ਵਿੱਚ ਪਹੁੰਚ ਗਏ ਤਾਂ ਕੋਰੋਨਾ ਵਾਇਰਸ ਦਾ ਖ਼ਤਰਾ ਪੈਦਾ ਹੋ ਸਕਦਾ ਹੈ,ਹਾਲਾਂਕਿ ਪੰਜਾਬ ਸਰਕਾਰ ਨੇ ਮੰਡੀਆਂ ਵਿੱਚ ਇੱਕ ਦਿਨ ਵਿੱਚ ਕਿੰਨੇ ਕਿਸਾਨ ਆ ਸਕਣਗੇ ਅਤੇ ਉਨ੍ਹਾਂ ਤੋਂ ਕਿਵੇਂ ਖ਼ਰੀਦ ਹੋਵੇਗੀ ਇਸ ਬਾਰੇ ਕੋਈ ਗਾਈਡ ਲਾਈਨ ਨਹੀਂ ਜਾਰੀ ਕੀਤੇ ਨੇ, ਪਰ ਜਿਵੇਂ-ਜਿਵੇਂ ਕਣਕ ਦੀ ਖ਼ਰੀਦ ਦੀ ਤਰੀਕ ਨਜ਼ਦੀਕ ਆਵੇਗੀ ਉਵੇਂ-ਉਵੇਂ ਸਰਕਾਰ ਇਸ ਬਾਰੇ ਵੀ ਗਾਈਡ ਲਾਈਨ ਜਾਰੀ ਕਰ ਸਕਦੀ ਹੈ

ਗੰਨੇ 'ਤੇ ਇੰਨਸੈਂਟਿਵ

ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਗੰਨਾਂ ਕਿਸਾਨਾਂ ਲਈ ਵੱਡਾ ਐਲਾਨ ਕੀਤਾ ਹੈ, ਰੰਧਾਵਾ ਨੇ ਕਿਹਾ ਕੀ ਸਰਕਾਰ ਗੰਨਾਂ ਕਿਸਾਨਾਂ ਤੋਂ ਇੰਨਸੈਂਟਿਵ ਦੇ ਨਾਲ 2,500 ਰੁਪਏ ਫੀ ਕਵਿੰਟਲ ਦੇ ਹਿਸਾਬ ਨਾਲ ਗੰਨਾਂ ਖ਼ਰੀਦੇਗੀ,ਪੰਜਾਬ ਸਰਕਾਰ ਨੇ ਸੂਬੇ ਦੀਆਂ 9 ਕੋਆਪਰੇਟਿਵ ਮਿਲਾਂ ਨੂੰ ਹਿਦਾਇਤਾਂ ਜਾਰੀ ਕਰ ਦਿੱਤੀਆਂ ਨੇ ਕੀ ਗੰਨਾਂ ਕਿਸਾਨਾਂ ਨੂੰ ਇੰਨਸੈਂਟਿਵ ਦਿੱਤਾ ਜਾਵੇ,ਲੰਮੇ ਵਕਤ ਤੋਂ ਗੰਨਾਂ ਕਿਸਾਨ ਜਥੇਬੰਦੀਆਂ ਆਪਣੀ ਬਕਾਇਆ ਰਕਮ ਨੂੰ ਲੈਕੇ ਸਰਕਾਰ  ਖ਼ਿਲਾਫ਼ ਪ੍ਰਦਰਸ਼ਨ ਕਰ ਰਹੀਆਂ ਸਨ  

Trending news