Air India News: ਏਅਰ ਇੰਡੀਆ ਦੇ ਪਾਇਲਟ ਨੇ ਮਹਿਲਾ ਮਿੱਤਰ ਨੂੰ ਨਿਯਮਾਂ ਖ਼ਿਲਾਫ਼ ਕਾਕਪਿਟ 'ਚ ਸੱਦਿਆ, ਜਾਂਚ ਜਾਰੀ
Advertisement
Article Detail0/zeephh/zeephh1662131

Air India News: ਏਅਰ ਇੰਡੀਆ ਦੇ ਪਾਇਲਟ ਨੇ ਮਹਿਲਾ ਮਿੱਤਰ ਨੂੰ ਨਿਯਮਾਂ ਖ਼ਿਲਾਫ਼ ਕਾਕਪਿਟ 'ਚ ਸੱਦਿਆ, ਜਾਂਚ ਜਾਰੀ

Air India News: ਏਅਰ ਇੰਡੀਆ ਕਿਸੇ ਨਾ ਕਿਸੇ ਕਾਰਨ ਹਮੇਸ਼ਾ ਸੁਰਖੀਆਂ ਵਿੱਚ ਰਹਿੰਦਾ ਹੈ। ਹੁਣ ਏਅਰ ਇੰਡੀਆ ਦੇ ਪਾਇਲਟ ਦੀ ਹਰਕਤ ਕਾਰਨ ਉਸ ਉਤੇ ਗਾਜ਼ ਡਿੱਗ ਸਕਦੀ ਹੈ।

Air India News: ਏਅਰ ਇੰਡੀਆ ਦੇ ਪਾਇਲਟ ਨੇ ਮਹਿਲਾ ਮਿੱਤਰ ਨੂੰ ਨਿਯਮਾਂ ਖ਼ਿਲਾਫ਼ ਕਾਕਪਿਟ 'ਚ ਸੱਦਿਆ, ਜਾਂਚ ਜਾਰੀ

Air India News: ਏਅਰ ਇੰਡੀਆ ਮੁੜ ਵਿਵਾਦਾਂ ਵਿੱਚ ਘਿਰ ਗਈ ਹੈ। ਭਾਰਤ ਦੇ ਹਵਾਬਾਜ਼ੀ ਰੈਗੂਲੇਟਰੀ ਨੇ ਇੱਕ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ, ਜਿਸ ਵਿੱਚ ਏਅਰ ਇੰਡੀਆ ਦੇ ਪਾਇਲਟ ਨੇ ਫਰਵਰੀ ਵਿੱਚ ਦੁਬਈ-ਦਿੱਲੀ ਉਡਾਣ ਦੌਰਾਨ ਇੱਕ ਮਹਿਲਾ ਦੋਸਤ ਨੂੰ ਕਥਿਤ ਤੌਰ ਉਤੇ ਕਾਕਪਿਟ ਵਿੱਚ ਦਾਖ਼ਲ ਹੋਣ ਦਿੱਤਾ ਸੀ। ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ। ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ। ਡੀਜੀਸੀਏ ਦੇ ਇੱਕ ਸੀਨੀਅਰ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਅਪੀਲ ਉਤੇ ਦੱਸਿਆ ਕਿ, , "ਇਹ ਐਕਟ ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਸੁਰੱਖਿਆ ਨਿਯਮਾਂ ਦੀ ਉਲੰਘਣਾ ਹੈ।"

ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਏਅਰਲਾਈਨ ਯਾਤਰੀਆਂ ਦੀ ਸੁਰੱਖਿਆ ਤੇ ਦੇਖਭਾਲ ਨਾਲ ਸਬੰਧਤ ਪਹਿਲੂਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕਰੇਗੀ ਤੇ ਇਸ ਘਟਨਾ ਦੇ ਸਬੰਧ 'ਚ ਲੋੜੀਂਦੀ ਕਾਰਵਾਈ ਕਰੇਗੀ। ਰਿਪੋਰਟਾਂ ਮੁਤਾਬਕ ਇਹ ਘਟਨਾ 27 ਫਰਵਰੀ ਦੀ ਹੈ ਤੇ ਦੁਬਈ-ਦਿੱਲੀ ਫਲਾਈਟ ਦੇ ਚਾਲਕ ਦਲ ਦੇ ਮੈਂਬਰ ਵੱਲੋਂ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਕੋਲ ਇਸ ਬਾਰੇ ਸ਼ਿਕਾਇਤ ਦਰਜ ਕਰਵਾਈ ਗਈ ਸੀ। ਡੀਜੀਸੀਏ ਦੇ ਅਧਿਕਾਰੀ ਨੇ ਕਿਹਾ ਕਿ ਰੈਗੂਲੇਟਰ ਮਾਮਲੇ ਦੀ ਜਾਂਚ ਕਰ ਰਿਹਾ ਹੈ।

ਅਧਿਕਾਰੀ ਨੇ ਦੱਸਿਆ ਕਿ 27 ਫਰਵਰੀ ਨੂੰ ਦੁਬਈ ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ ਪਾਇਲਟ ਨੇ ਉਸੇ ਜਹਾਜ਼ 'ਚ ਸਫਰ ਕਰ ਰਹੀ ਆਪਣੀ ਮਹਿਲਾ ਦੋਸਤ ਨੂੰ ਕਾਕਪਿਟ 'ਚ ਦਾਖਲ ਹੋਣ ਲਈ ਬੁਲਾਇਆ ਸੀ। ਅਧਿਕਾਰੀ ਮੁਤਾਬਕ ਮਹਿਲਾ ਕਰੀਬ ਤਿੰਨ ਘੰਟੇ ਤੱਕ ਕਾਕਪਿਟ 'ਚ ਬੈਠੀ ਰਹੀ। ਅਧਿਕਾਰੀ ਨੇ ਕਿਹਾ ਕਿ ਪਾਇਲਟ ਦੀਆਂ ਕਾਰਵਾਈਆਂ ਨਾ ਸਿਰਫ ਸੁਰੱਖਿਆ ਦੀ ਉਲੰਘਣਾ ਸੀ, ਬਲਕਿ ਪਾਗਲਪਨ ਸੀ, ਜਿਸ ਨਾਲ ਫਲਾਈਟ ਅਤੇ ਇਸ ਦੇ ਯਾਤਰੀਆਂ ਦੀ ਜਾਨ ਨੂੰ ਖਤਰਾ ਹੋ ਸਕਦਾ ਸੀ।

ਇਹ ਵੀ ਪੜ੍ਹੋ : Delhi Saket Court Firing: ਦਿੱਲੀ ਦੇ ਕੋਰਟ 'ਚ ਦਿਨ-ਦਿਹਾੜੇ ਹੋਈ ਫਾਇਰਿੰਗ, 1 ਔਰਤ ਜ਼ਖ਼ਮੀ

ਅਧਿਕਾਰੀ ਨੇ ਕਿਹਾ ਕਿ ਜਾਂਚ ਦੇ ਨਤੀਜਿਆਂ 'ਤੇ ਨਿਰਭਰ ਕਰਦਿਆਂ ਪਾਇਲਟ ਨੂੰ ਅਨੁਸ਼ਾਸਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਵਿੱਚ ਉਸਦਾ ਲਾਇਸੈਂਸ ਮੁਅੱਤਲ ਜਾਂ ਰੱਦ ਹੋ ਸਕਦਾ ਹੈ। ਏਅਰ ਇੰਡੀਆ ਨੇ ਅਜੇ ਤੱਕ ਇਸ ਘਟਨਾ 'ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।

ਇਹ ਵੀ ਪੜ੍ਹੋ : Punjab News: ਜੰਮੂ ਕਸ਼ਮੀਰ 'ਚ ਹੋਏ ਅੱਤਵਾਦੀ ਹਮਲੇ 'ਚ ਪੰਜਾਬ ਦੇ ਚਾਰ ਜਵਾਨ ਹੋਏ ਸ਼ਹੀਦ

 

Trending news