ਕ੍ਰੈਡਿਟ ਵਾਰ ਚ ਹੱਥੋਪਾਈ ਹੋਏ ਅਕਾਲੀ ਵਰਕਰ ਤੇ ਬੈਂਸ, ਲੱਥੀਆਂ ਪੱਗਾਂ ! ਭਾਸ਼ਾ ਦੀ ਮਰਿਆਦਾ ਵੀ ਖੂੰਜੇ ਲਾਈ
Advertisement
Article Detail0/zeephh/zeephh901636

ਕ੍ਰੈਡਿਟ ਵਾਰ ਚ ਹੱਥੋਪਾਈ ਹੋਏ ਅਕਾਲੀ ਵਰਕਰ ਤੇ ਬੈਂਸ, ਲੱਥੀਆਂ ਪੱਗਾਂ ! ਭਾਸ਼ਾ ਦੀ ਮਰਿਆਦਾ ਵੀ ਖੂੰਜੇ ਲਾਈ

ਸੜਕ ਦੇ ਉਦਘਾਟਨ ਨੂੰ ਲੈ ਕੇ  ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਅਕਾਲੀ ਆਗੂ ਗੁਰਪ੍ਰੀਤ ਗੋਸ਼ਾ ਵਿਚਕਾਰ  ਤਲਖ਼ੀ ਵਧ ਗਈ

ਕ੍ਰੈਡਿਟ ਵਾਰ ਚ ਹੱਥੋਪਾਈ ਹੋਏ ਅਕਾਲੀ ਵਰਕਰ ਤੇ ਬੈਂਸ, ਲੱਥੀਆਂ ਪੱਗਾਂ ! ਭਾਸ਼ਾ ਦੀ ਮਰਿਆਦਾ ਵੀ ਖੂੰਜੇ ਲਾਈ

ਭਾਰਤ ਸ਼ਰਮਾ/ਲੁਧਿਆਣਾ : ਪੰਜਾਬ ਵਿੱਚ ਹਾਲੇ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਪਰ ਉਸਤੋਂ ਪਹਿਲਾਂ ਸਾਰੀ ਸਿਆਸੀ ਪਾਰਟੀਆਂ ਨੇ ਸਰਗਰਮੀਆਂ ਵਧਾ ਦਿੱਤੀਆਂ ਹਨ ਇਸ ਵਿਚਕਾਰ ਕਰੈਡਿਟ ਲੈਣ ਦੀ ਹੋੜ ਵੀ ਚੱਲ ਰਹੀ ਹੈ ਜਿਸਦੇ ਚਲਦੇ ਇੱਕ ਵੱਖਰਾ ਹੀ ਨਜ਼ਾਰਾ  ਵੇਖਣ ਨੂੰ ਮਿਲਿਆ.

ਇਹ ਸੀ ਮਾਮਲਾ  
 ਦਰਅਸਲ ਐਤਵਾਰ ਨੂੰ ਕੋਟ ਮੰਗਲ ਸਿੰਘ ਤੇ ਵਿੱਚ ਸੜਕ ਬਣਾਉਣ ਦੇ ਉਦਘਾਟਨ ਨੂੰ ਲੈ ਕੇ  ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਅਕਾਲੀ ਆਗੂ ਗੁਰਪ੍ਰੀਤ ਗੋਸ਼ਾ ਵਿਚਕਾਰ  ਤਲਖ਼ੀ ਵਧ ਗਈ. ਦੇਖਦੇ ਹੀ ਦੇਖਦੇ ਦੋਨੋਂ ਪੱਖਾਂ ਦੇ ਵਿਚ ਜੰਮ ਕੇ ਹੱਥੋਪਾਈ ਹੋਈ ਘਟਨਾ ਦੇ ਬਾਅਦ ਕੋਟ ਮੰਗਲ ਸਿੰਘ ਦੇ ਵਿਚ ਤਣਾਅ ਦਾ ਮਾਹੌਲ ਹੈ. ਦਰਅਸਲ ਕੋਟ ਮੰਗਲ ਸਿੰਘ ਦੇ ਵਿੱਚ 1.73 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਉਦਘਾਟਨ ਕਰਨ ਸਿਮਰਜੀਤ ਸਿੰਘ ਬੈਂਸ ਪਹੁੰਚੇ ਤਾਂ ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ ਦੇ ਬੇਟੇ ਅਮਨ ਨੇ ਇਸਦਾ ਵਿਰੋਧ ਕੀਤਾ. ਅਮਨ ਦਾ ਦੋਸ਼ ਹੈ ਕਿ ਸੜਕ ਦਾ ਕੰਮ ਉਨ੍ਹਾਂ ਦੇ  ਪਿਤਾ ਵੱਲੋਂ ਮੇਅਰ ਰਹਿੰਦੇ ਕਰਵਾਇਆ ਗਿਆ ਸੀ ਅਤੇ ਵਿਧਾਇਕ ਝੂਠ ਬੋਲ ਰਿਹਾ ਹੈ ਇਸ ਤੋਂ ਬਾਅਦ ਅਕਾਲੀ ਆਗੂ ਗੁਰਪ੍ਰੀਤ ਗੋਸ਼ਾ ਮੌਕੇ 'ਤੇ ਪੁੱਜੇ ਵੇਖਦੇ ਹੀ ਵੇਖਦੇ ਦੋਵੇਂ ਪੱਖਾਂ ਦੇ ਵਿਚ ਬਹਿਸ ਸ਼ੁਰੂ ਹੋ ਗਈ ਤੇ ਹੱਥੋਪਾਈ ਤੱਕ ਜਾ ਪੁੱਜੀ  ਇਸ ਝੜਪ ਦੇ ਦੌਰਾਨ ਦੋਵੇਂ ਦਲਾਂ ਦੇ ਕਈ ਸਮਰਥਕ ਗੰਭੀਰ ਜ਼ਖ਼ਮੀ ਹੋਏ ਹਨ  ਇੱਥੋਂ ਤਕ ਕਿ ਇੱਕ ਦੂਜੇ ਦੀਆਂ ਪੱਗਾਂ ਲਾਹੁਣ ਦੇ ਵਿੱਚ ਵੀ ਦੋਵਾਂ ਧਿਰਾਂ ਨੇ ਗੁਰੇਜ਼ ਨਹੀਂ ਕੀਤਾ.

ਪੁਲਿਸ ਕੋਲ ਖੜ੍ਹ ਕੇ ਵੇਖਦੀ ਰਹੀ ਤਮਾਸ਼ਾ   
 ਦੇਖਦੇ ਹੀ ਦੇਖਦੇ ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਘਟਨਾ ਵੇਲੇ ਉੱਥੇ ਪੁਲਸ ਵੀ ਮੌਜੂਦ ਸੀ  ਪਰ ਉਨ੍ਹਾਂ ਵੱਲੋਂ ਇਸ ਲੜਾਈ ਨੂੰ ਰੋਕਣ ਦਾ ਬਿਲਕੁਲ ਵੀ ਕੋਸ਼ਿਸ਼ ਨਹੀਂ ਕੀਤੀ ਗਈ ਹੁਣ ਦੋਵੇਂ ਧਿਰਾਂ ਇੱਕ ਦੂਜੇ ਤੇ ਦੋਸ਼ ਲਗਾ ਰਹੀਆਂ ਹਨ

WATCH LIVE TV 

Trending news