ਰੱਖੜੀ ਦੀ ਹੋਈ ਚਾਂਦੀ,ਧਾਗੇ ਨਾਲੋਂ ਧਾਤ ਨੇ ਵਧਾਇਆ ਆਪਣਾ ਘੇਰਾ
Advertisement

ਰੱਖੜੀ ਦੀ ਹੋਈ ਚਾਂਦੀ,ਧਾਗੇ ਨਾਲੋਂ ਧਾਤ ਨੇ ਵਧਾਇਆ ਆਪਣਾ ਘੇਰਾ

ਭੈਣ ਭਰਾ ਦੇ ਸਾਕ ਦੀ ਗੂੜੀ ਤੰਦ ਨੂੰ ਦਰਸਾਉਂਦੀ ਰੱਖੜੀ ਦੀ ਇਸ ਵਾਰ ਚਾਂਦੀ (silve) ਹੋ ਗਈ ਜਾਪਦੀ ਹੈ,,,,ਪਹਿਲਾਂ ਵਾਂਗ ਰੰਗ-ਬਿਰੰਗੇ ਧਾਗਿਆਂ ਦੀ ਬਜਾਇ ਇਸ ਵਾਰ ਗੁੱਟਾਂ 'ਤੇ ਚਾਂਦੀ ਦੀ ਰੱਖੜੀ (silver rakhi) ਜ਼ਿਆਦਾ ਨਜ਼ਰ ਆਉਣ ਵਾਲੀ ਹੈ

ਰੱਖੜੀ ਦੀ ਹੋਈ ਚਾਂਦੀ,ਧਾਗੇ ਨਾਲੋਂ ਧਾਤ ਨੇ ਵਧਾਇਆ ਆਪਣਾ ਘੇਰਾ

ਦਵਿੰਦਰ ਸ਼ਰਮਾ-ਨਵਜੋਤ ਧਾਲੀਵਾਲ/ ਬਰਨਾਲਾ: ਭੈਣ ਭਰਾ ਦੇ ਸਾਕ ਦੀ ਗੂੜੀ ਤੰਦ ਨੂੰ ਦਰਸਾਉਂਦੀ ਰੱਖੜੀ ਦੀ ਇਸ ਵਾਰ ਚਾਂਦੀ (silve) ਹੋ ਗਈ ਜਾਪਦੀ ਹੈ,,,,ਪਹਿਲਾਂ ਵਾਂਗ ਰੰਗ-ਬਿਰੰਗੇ ਧਾਗਿਆਂ ਦੀ ਬਜਾਇ ਇਸ ਵਾਰ ਗੁੱਟਾਂ 'ਤੇ ਚਾਂਦੀ ਦੀ ਰੱਖੜੀ (silver rakhi) ਜ਼ਿਆਦਾ ਨਜ਼ਰ ਆਉਣ ਵਾਲੀ ਹੈ,,,ਕੋਰੋਨਾ ਮਹਾਂਮਾਰੀ ਦੇ ਡਰ ਤੇ ਇਸਦੇ ਬਚਾਅ ਲਈ ਭੈਣਾਂ ਚਾਂਦੀ ਨੂੰ ਜ਼ਿਆਦਾ ਮਹੱਤਵ ਦੇ ਰਹੀਆਂ ਹਨ।

ਇਸ ਆਲਮੀ ਮਹਾਂਮਾਰੀ ਮੌਕੇ ਜਿਹੜਾ ਮੁੜ-ਮੁੜ ਹੱਥ ਧੋਣ ਜਾਂ ਸੈਨੇਟਾਈਜ਼ ਕਰਨ ਦਾ ਮਸ਼ਵਰਾ ਹੈ, ਉਸ ਮੱਦੇਨਜ਼ਰ ਇਸਦੀ ਵਿਕਰੀ ਜ਼ਿਆਦਾ ਹੋ ਰਹੀ ਹੈ। ਕੁੜੀਆਂ ਦਾ ਕਹਿਣੈ ਕਿ ਚਾਂਦੀ ਦੀਆਂ ਰੱਖੜੀਆਂ ਭਲੇ ਹੀ ਮਹਿੰਗਿਆਂ ਨੇ ਪਰ ਇਹ ਹੋਰਨਾਂ ਬਦਲ ਮੁਕਾਬਿਲ ਵੱਧ ਸੁਰੱਖਿਅਤ ਹਨ।

ਸਰਾਫ਼ਾ ਬਜਾਰ ਦੇ ਦੁਕਾਨਦਾਰਾਂ ਦਾ ਕਹਿਣੈ ਕਿ ਇਸ ਵਾਰ ਚਾਂਦੀ ਦੀਆਂ ਰੱਖੜੀਆਂ ਦੀ ਮੰਗ ਜ਼ਿਆਦਾ ਹੈ...ਜਿਸ ਦੇ ਚੱਲਦਿਆਂ ਉਹਨਾਂ ਵੱਲੋਂ ਚਾਂਦੀ ਦੀਆਂ ਸਸਤੀਆਂ ਤੇ ਸੁੰਦਰ ਰੱਖੜੀਆਂ ਤਿਆਰ ਕੀਤੀਆਂ ਗਈਆ ਹਨ...ਤਾਂ ਕਿ ਇਸ ਮੰਦੀ ਦੇ ਦੌਰ ‘ਚ ਹਰ ਵਰਗ ਇਸ ਨੂੰ ਆਪਣੀ ਪਹੁੰਚ ਚ ਲਿਆ ਸਕੇ। 

ਤਾਂ ਕਹਿ ਸਕਦੇ ਹਾਂ ਕਿ ਇਸ ਵਾਰ ਦੀ ਰੱਖੜੀ ਨੇ ਹਰ ਕਿਸੇ ਦੀ ਚਾਂਦੀ ਕਰ ਦਿੱਤੀ ਹੈ,,,,ਭਰਾਵਾਂ ਦੀ ਖੈਰ ਮਨਾਉਂਦੀਆਂ ਭੈਣਾਂ ਦਾ ਕਹਿਣਾ ਹੈ ਕਿ ਭਾਈਆਂ ਤੋਂ ਕੁਝ ਵੀ ਮਹਿੰਗਾ ਨਹੀਂ ਹੁੰਦਾ ।

 

Trending news