ਖ਼ਰਾਬ ਗੱਡੀਆਂ ਵੇਚਣ ਵਾਲੀਆਂ ਕੰਪਨੀਆਂ ਦੀ ਖ਼ੈਰ ਨਹੀਂ, ਲੱਗੇਗਾ ਇੱਕ 1 ਕਰੋੜ ਤੱਕ ਦਾ ਜੁਰਮਾਨਾ
Advertisement

ਖ਼ਰਾਬ ਗੱਡੀਆਂ ਵੇਚਣ ਵਾਲੀਆਂ ਕੰਪਨੀਆਂ ਦੀ ਖ਼ੈਰ ਨਹੀਂ, ਲੱਗੇਗਾ ਇੱਕ 1 ਕਰੋੜ ਤੱਕ ਦਾ ਜੁਰਮਾਨਾ

ਜੇਕਰ ਤੁਸੀਂ  ਕੋਈ ਕਾਰ ਜਾਂ ਬਾਈਕ ਖ਼ਰੀਦੀ ਹੈ ਅਤੇ ਉਸ ਵਿੱਚ  ਕਿਸੇ ਤਰ੍ਹਾਂ ਖ਼ਰਾਬੀ ਨੂੰ ਲੈ ਕੇ ਤੁਸੀਂ ਪਰੇਸ਼ਾਨ ਹੋ ਵਾਰ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਆਟੋ ਕੰਪਨੀ ਤੁਹਾਡੀ ਗੱਲ ਨਹੀਂ ਸੁਣ ਰਹੀ ਤਾਂ ਤੁਹਾਡੇ ਲਈ ਰਾਹਤ ਭਰੀ ਖ਼ਬਰ ਹੈ

ਖ਼ਰਾਬ ਗੱਡੀਆਂ ਵੇਚਣ ਵਾਲੀਆਂ ਕੰਪਨੀਆਂ ਦੀ  ਖ਼ੈਰ ਨਹੀਂ, ਲੱਗੇਗਾ ਇੱਕ 1 ਕਰੋੜ ਤੱਕ ਦਾ ਜੁਰਮਾਨਾ

ਦਿੱਲੀ  : Car Recall: ਜੇਕਰ ਤੁਸੀਂ  ਕੋਈ ਕਾਰ ਜਾਂ ਬਾਈਕ ਖ਼ਰੀਦੀ ਹੈ ਅਤੇ ਉਸ ਵਿੱਚ  ਕਿਸੇ ਤਰ੍ਹਾਂ ਖ਼ਰਾਬੀ ਨੂੰ ਲੈ ਕੇ ਤੁਸੀਂ ਪਰੇਸ਼ਾਨ ਹੋ ਵਾਰ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਆਟੋ ਕੰਪਨੀ ਤੁਹਾਡੀ ਗੱਲ ਨਹੀਂ ਸੁਣ ਰਹੀ ਤਾਂ ਤੁਹਾਡੇ ਲਈ ਰਾਹਤ ਭਰੀ ਖ਼ਬਰ ਹੈ ਸਰਕਾਰ ਨੇ ਅਜਿਹੀ ਆਟੋ ਕੰਪਨੀਆਂ  (Auto Companies) ਉੱਤੇ ਸਖ਼ਤੀ ਸ਼ੁਰੂ ਕਰ ਦਿੱਤੀ ਹੈ ਜੋ ਖ਼ਰਾਬ ਵਾਹਨ ਵੇਚਦੇ ਨੇ, ਜੇਕਰ ਗੱਡੀ ਵਿੱਚ ਕਿਸੇ ਤਰ੍ਹਾਂ ਦੀ ਖ਼ਰਾਬੀ ਨਜ਼ਰ ਆਈ ਤਾਂ ਸਰਕਾਰ ਨੇ ਗੱਡੀ ਬਣਾਉਣ ਵਾਲੀ ਆਟੋ ਕੰਪਨੀਆਂ 'ਤੇ ਬਾਹਰੋਂ ਆਉਣ  ਵਾਲੀਆਂ ਕੰਪਨੀਆਂ 'ਤੇ  ਜ਼ੁਰਮਾਨਾ ਲਗਾਉਣ ਦਾ ਫ਼ੈਸਲਾ ਲਿਆ ਹੈ, ਇਸ ਨੂੰ ਲੈ ਕੇ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ 

ਖ਼ਰਾਬ ਗੱਡੀ ਨੂੰ Recall ਕਰਨਾ ਹੋਵੇਗਾ ਨਹੀਂ ਤਾਂ ਲੱਗੇਗਾ ਜੁਰਮਾਨਾ

ਸਰਕਾਰ ਨੇ ਸਾਫ਼  ਕਿਹਾ ਹੈ ਕਿ ਜੋ ਵੀ ਗੱਡੀ ਬਣਾਉਣ ਵਾਲੀ ਕੰਪਨੀ ਖ਼ਰਾਬ ਗੱਡੀ ਵੇਚੇਗੀ   ਉਸ ਨੂੰ ਗੱਡੀਆਂ  ਵਾਪਸ ਮੰਗਾਉਣਾ ਹੋਵੇਗਾ ਜਾਂ ਨਹੀਂ  Recall ਕਰਨਾ ਹੋਵੇਗਾ ਇਸ ਵਿੱਚ ਉਹ ਕੰਪਨੀਆਂ ਵੀ ਸ਼ਾਮਲ ਹਨ ਜੋ ਗੱਡੀਆਂ ਨੇ ਇੰਪੋਰਟ ਕਰਦੀਆਂ ਹਨ ਅਗਰ ਕੋਈ ਆਟੋ ਕੰਪਨੀ ਖ਼ਰਾਬ ਗੱਡੀ ਨੂੰ ਰੀਕਾਲ ਨਹੀਂ ਕਰ ਸਕਦੀ ਤਾਂ ਉਸ ਉੱਤੇ10 ਲੱਖ ਰੁਪਏ ਤੋਂ ਲੈ ਕੇ 1 ਕਰੋੜ ਤੱਕ ਦਾ ਜੁਰਮਾਨਾ ਲੱਗੇਗਾ 

ਗਾਹਕਾਂ ਤੋਂ ਕੋਈ ਚਾਰਜ ਨਹੀਂ ਲਿਆ ਜਾਵੇਗਾ
  
ਆਟੋ ਕੰਪਨੀ ਉੱਤੇ ਇਹ ਜੁਰਮਾਨਾ ਗੱਡੀ ਦੇ ਵਿੱਚ ਫਾਲਟ ਠੀਕ ਕਰਨ ਦੀ ਲਾਗਤ ਤੋਂ ਵੱਖਰਾ ਹੋਵੇਗਾ ਗਾਹਕ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਚਾਰਜ ਨਹੀਂ ਦੇਣਾ ਪਵੇਗਾ ਆਟੋ ਕੰਪਨੀਆਂ ਉੱਤੇ ਇਹ ਨਿਯਮ  1 ਅਪ੍ਰੈਲ 2021 ਤੂੰ ਲਾਗੂ ਹੋ ਜਾਏਗਾ ਨਵੇਂ ਨਿਯਮ ਉਨ੍ਹਾਂ ਸਾਰੇ ਵਾਹਨ ਉੱਤੇ ਲਾਗੂ ਹੋਣਗੇ  

ਜਲਦ ਹੀ ਨੋਟੀਫਾਈ ਹੋਣਗੇ ਨਿਯਮ  

ਇਹ ਨਿਯਮ ਉਨ੍ਹਾਂ ਮਾਡਲਾਂ ਉੱਤੇ ਲਾਗੂ ਹੋਣਗੇ ਜਿਨ੍ਹਾਂ ਵਿਚ 7 ਸਾਲ ਦੇ ਦੌਰਾਨ ਸ਼ਿਕਾਇਤਾਂ ਪਾਈਆਂ ਗਈਆਂ ਨੇ ਅਜਿਹੀ ਵਜ੍ਹਾਂ ਨਾਲ ਗੱਡੀ ਨੂੰ ਰੀਕਾਲ ਕਰਨਾ ਜ਼ਰੂਰੀ ਹੋਵੇਗਾ ਸਰਕਾਰ ਨੇ ਰੀਕਾਲ ਕਰਨ ਦੇ ਸਮੇਂ ਨੂੰ ਵੀ ਅਖ਼ੀਰਲਾ  ਰੂਪ ਦੇ ਦਿੱਤਾ ਹੈ ਇਸ ਨੂੰ ਜਲਦੀ ਨੋਟੀਫਾਈ ਕਰ ਦਿੱਤਾ ਜਾਏਗਾ  

20 ਫ਼ੀਸਦ ਗੱਡੀਆਂ ਵਿੱਚ ਖ਼ਰਾਬੀ ਤਾਰੀਕਾਂ ਜ਼ਰੂਰੀ 

ਉਦਾਰਨ ਦੇ ਲਈ ਇੱਕ ਜਾਂ SUV ਦੇ ਮਾਮਲੇ ਵਿੱਚ ਜੇਕਰ ਸਾਲਾਨਾ 500 ਗੱਡੀਆਂ ਵਿਕਦੀਆਂ ਨੇ ਤਾਂ  20 ਫ਼ੀਸਦ ਗੱਡੀਆਂ ਵਿੱਚ ਖ਼ਰਾਬੀ ਦੀ ਸ਼ਿਕਾਇਤਾਂ ਮਿਲੀਆਂ ਤਾਂ 100 ਗੱਡੀਆਂ ਨੂੰ ਰੀਕਾਲ ਕੀਤਾ ਜਾਵੇਗਾ, 

 ਜ਼ਰੂਰੀ ਰੀਕਾਲ ਪ੍ਰਕਿਰਿਆ ਨੂੰ ਸ਼ੁਰੂ ਕਰਨ ਦੇ ਲਈ ਘੱਟੋ ਘੱਟ  1,250 ਯੂਨਿਟਸ ਸ਼ਿਕਾਇਤ ਮਿਲਣਾ ਜ਼ਰੂਰੀ ਹੈ  ਟੂ-ਵੀਲਰ 'ਤੇ 4 ਵੀਲਰ ਦੇ ਲਈ ਇਸੇ ਤਰ੍ਹਾਂ ਦੇ ਫਾਰਮੂਲੇ 'ਤੇ ਕੰਮ ਕੀਤਾ ਗਿਆ ਹੈ ਵੱਡੇ ਯਾਤਰੀ ਵਾਹਨ ਬੱਸਾਂ ਅਤੇ ਟਰੱਕਾਂ ਸਣੇ ਬਾਕੀ ਕੈਟਾਗਰੀ ਦੇ ਵਾਹਨਾਂ ਦੇ ਲਈ ਇੱਕੋ ਫਾਰਮੂਲਾ ਹੋਵੇਗਾ ਇਨ੍ਹਾਂ ਮਾਮਲਿਆਂ ਵਿੱਚ ਸਾਲਾਨਾ ਵਿਕਰੀ ਦੇ ਲਈ ਤਿੰਨ ਫ਼ੀਸਦੀ ਦੇ ਬਰਾਬਰ ਗੜਬੜੀਆਂ ਦੀ ਸ਼ਿਕਾਇਤ ਉੱਤੇ  ਰਿਕਾਲ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ  

ਗਾਹਕਾਂ ਦੇ ਲਈ ਬਣੇਗਾ ਸ਼ਿਕਾਇਤ ਪੋਰਟਲ  

ਸਰਕਾਰ ਦਾ ਇਰਾਦਾ ਹੈ ਕਿ ਵਾਹਨ ਮਾਲਕਾਂ ਦੇ ਲਈ ਇਕ ਪੋਰਟਲ ਬਣਾਇਆ ਜਾਵੇ ਤਾਂ ਕਿ ਉਹ ਆਪਣੀ ਸ਼ਿਕਾਇਤ ਦਰਜ ਕਰਵਾ ਸਕਣ ਸ਼ਿਕਾਇਤਾਂ ਦੇ ਅਧਾਰ ਉੱਤੇ ਆਟੋ ਕੰਪਨੀਆਂ ਨੂੰ ਨੋਟਿਸ ਭੇਜਿਆ ਜਾਏਗਾ ਜਿਸ ਦਾ ਜਵਾਬ 30 ਦਿਨਾਂ ਵਿੱਚ ਦੇਣਾ ਹੋਵੇਗਾ ਤੁਹਾਨੂੰ ਦੱਸ ਦੇਈਏ ਸੜਕ ਸੁਰੱਖਿਆ ਨੂੰ ਲੈ ਕੇ ਸਰਕਾਰ ਕਾਫ਼ੀ  ਗੰਭੀਰ ਹੈ ਸੜਕ ਦੁਰਘਟਨਾਵਾਂ ਵਿਚ ਮੌਤਾਂ ਦੀ ਗਿਣਤੀ 50 ਫੀਸਦ ਤੱਕ ਕਮੀ ਲਿਆਉਣ ਦੀ ਯੋਜਨਾ ਉੱਤੇ  ਸੜਕ ਆਵਾਜਾਈ  ਮੰਤਰਾਲਾ ਕੰਮ ਕਰ ਰਿਹਾ ਹੈ ਇਹ ਕਦਮ ਵੀ ਉਸੇ ਦਿਸ਼ਾ ਲਈ ਚੁੱਕਿਆ ਗਿਆ ਹੈ

WATCH LIVE TV 

Trending news