Chandigarh Weather Update: ਚੰਡੀਗੜ੍ਹ ਵਿੱਚ ਭਾਰੀ ਬਾਰਿਸ਼ ਨੇ ਪਿਛਲੇ 23 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਲਗਾਤਾਰ ਪੈ ਰਹੇ ਮੀਂਹ ਪਿੱਛੋਂ ਚੰਡੀਗੜ੍ਹ ਵਿੱਚ ਕਈ ਥਾਈਂ ਪਾਣੀ ਭਰ ਗਿਆ ਹੈ।
Trending Photos
Chandigarh Weather Update: ਪੰਜਾਬ ਤੇ ਹਰਿਆਣਾ ਦੀ ਸੰਯੁਕਤ ਰਾਜਧਾਨੀ ਚੰਡੀਗੜ੍ਹ ਵਿੱਚ ਐਤਵਾਰ ਨੂੰ ਜੁਲਾਈ ਵਿੱਚ ਇੱਕ ਹੀ ਦਿਨ ਵਿੱਚ ਸਭ ਤੋਂ ਜ਼ਿਆਦਾ ਬਾਰਿਸ਼ ਦਰਜ ਕੀਤੀ ਗਈ, ਜਿਸ ਨੇ 23 ਸਾਲਾਂ ਵਿੱਚ ਇੱਕ ਰਿਕਾਰਡ ਬਣਾਇਆ ਹੈ। 24 ਘੰਟੇ ਵਿੱਚ 322 ਮਿ.ਮੀ. ਬਾਰਿਸ਼ ਹੋਈ ਹੈ। ਸ਼ਹਿਰ ਵਿੱਚ ਇਸ ਤੋਂ ਪਹਿਲਾਂ 18 ਜੁਲਾ 2000 ਨੂੰ 262 ਮਿ.ਮੀ. ਸਭ ਤੋਂ ਜ਼ਿਆਦਾ ਬਾਰਿਸ਼ ਦਰਜ ਕੀਤੀ ਗਈ ਸੀ।
ਲਗਾਤਾਰ ਬਾਰਿਸ਼ ਤੋਂ ਬਾਅਦ ਅਧਿਕਾਰੀਆਂ ਨੇ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹ ਦਿੱਤੇ ਕਿਉਂਕਿ ਪਾਣੀ ਦਾ ਪੱਧਰ 1,162.54 ਫੁੱਟ ਤੱਕ ਪੁੱਜ ਗਿਆ ਸੀ। ਸੁਖਨਾ ਝੀਲ ਵਿੱਚੋਂ ਪਾਣੀ ਛੱਡੇ ਜਾਣ ਤੱਕ ਬਲਟਾਣਾ ਅਤੇ ਜ਼ੀਰਕਪੁਰ ਦੇ ਹੇਠਲੇ ਇਲਾਕਿਆਂ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਪੁਲਿਸ ਨੇ ਜਨਤਾ ਨੂੰ ਪਾਣੀ ਭਰਨ ਕਾਰਨ ਕਿਸ਼ਨਗੜ੍ਹ ਪਿੰਡ ਤੋਂ ਸੁਖਨਾ ਝੀਲ ਤੇ ਮਨੀਮਾਜਰਾ ਦੇ ਸਾਸ਼ਤਰੀ ਨਗਰ ਵੱਲ ਜਾਣ ਵਾਲੀ ਸੜਕ ਉਤੇ ਸਫ਼ਰ ਨਾ ਕਰਨ ਦੀ ਸਲਾਹ ਦਿੱਤੀ ਹੈ।
ਚੰਡੀਗੜ੍ਹ ਦੇ ਕਈ ਹੇਠਲੇ ਇਲਾਕਿਆਂ ਵਿੱਚ ਪਾਣੀ ਭਰ ਗਿਆ ਤੇ ਅੰਡਰਪਾਸ ਵਿੱਚ ਵੀ ਪਾਣੀ ਭਰ ਗਿਆ ਹੈ। ਸ਼ਹਿਰ ਵਾਸੀਆਂ ਨੇ ਦਰੱਖਤਾਂ ਦੇ ਟੁੱਟਣ, ਨਿੱਜੀ ਜਾਇਦਾਦ ਨੂੰ ਨੁਕਸਾਨ ਪੁੱਜਣ ਤੇ ਬਾਰਿਸ਼ ਦਾ ਪਾਣੀ ਘਰਾਂ ਵਿੱਚ ਵੜਨ ਦੀ ਜਾਣਕਾਰੀ ਦਿੱਤੀ ਹੈ। ਸ਼ਹਿਰ ਦੇ ਪੱਤਰਕਾਰ ਤਰੁਣ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਸੈਕਟਰ 38 ਰਿਹਾਇ ਦੇ ਸਾਹਮਣੇ ਇੱਕ ਪਿੱਪਲ ਦਾ ਦਰੱਖਤ ਭਾਰੀ ਬਾਰਿਸ਼ ਕਾਰਨ ਡਿੱਗ ਗਿਆ ਅਤੇ ਬਿਜਲੀ ਦੀ ਤਾਰ ਤੇ ਉਨ੍ਹਾਂ ਦੀ ਕਾਰ ਨੁਕਸਾਨੀ ਗਈ।
ਹਾਲਾਂਕਿ ਦਰੱਖਤ ਡਿੱਗਣ ਦੀ ਘਟਨਾ ਵਿੱਚ ਕੋਈ ਵੀ ਜ਼ਖ਼ਮੀ ਨਹੀਂ ਹੋਇਆ। ਸਥਾਨਕ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਭਾਰ ਘੱਟ ਕਰਨ ਲਈ ਕਈ ਟਾਹਣੀਆਂ ਨੂੰ ਕੱਟਣ ਲਈ ਨਗਰ ਨਿਗਮ ਨੂੰ ਪੱਤਰ ਲਿਖਿਆ ਸੀ, ਹਾਲਾਂਕਿ ਦਰੱਖਤ ਨੂੰ ਨਹੀਂ ਕੱਟਿਆ ਗਿਆ ਸੀ। ਡੇਰਾਬੱਸੀ ਵਿੱਚ ਘੱਗਰ ਦਰਿਆ ਦਾ ਪਾਣੀ ਖੇਤਾਂ ਵਿੱਚ ਵੜ ਗਿਆ ਅਤੇ ਵੱਡੇ ਪੱਧਰ ਉਤੇ ਫ਼ਸਲਾਂ ਪਾਣੀ ਵਿੱਚ ਡੁੱਬ ਗਈਆਂ ਹਨ। ਆਈਐਡੀ ਦੁਆਰਾ ਪਹਿਲਾਂ ਤੋਂ ਹੀ ਭਾਰੀ ਬਾਰਿਸ਼ ਦੀ ਚਿਤਾਵਨੀ ਜਾਰੀ ਕਰਨ ਦੇ ਨਾਲ ਪੰਜਾਬ ਸਰਕਾਰ ਹਾਈ ਅਲਰਟ ਉਤੇ ਹੈ।
ਇਹ ਵੀ ਪੜ੍ਹੋ : Chandigarh Weather Update: ਚੰਡੀਗੜ੍ਹ ਵਿੱਚ ਰਿਕਾਰਡ ਤੋੜ ਬਾਰਿਸ਼; ਪਾਣੀ ਵਿੱਚ ਡੁੱਬੇ ਕਈ ਇਲਾਕੇ
ਮੀਂਹ ਦੇ ਕਾਰਨ, ਵੱਧ ਤੋਂ ਵੱਧ ਤਾਪਮਾਨ ਸ਼ੁੱਕਰਵਾਰ ਨੂੰ 34 ਡਿਗਰੀ ਸੈਲਸੀਅਸ ਤੋਂ ਡਿੱਗ ਕੇ ਸ਼ਨੀਵਾਰ ਨੂੰ 26.5 ਡਿਗਰੀ ਸੈਲਸੀਅਸ ਹੋ ਗਿਆ, ਜੋ ਆਮ ਨਾਲੋਂ 8 ਡਿਗਰੀ ਘੱਟ ਹੈ। 2015 ਤੋਂ ਬਾਅਦ ਇਹ ਸਭ ਤੋਂ ਘੱਟ ਹੈ ਜੋ ਜੁਲਾਈ ਵਿੱਚ ਵੱਧ ਤੋਂ ਵੱਧ ਤਾਪਮਾਨ ਗਿਆ ਹੈ, ਜਦੋਂ ਇਹ 12 ਜੁਲਾਈ ਨੂੰ 25.5 ਡਿਗਰੀ ਸੈਲਸੀਅਸ ਸੀ। 26.5 ਡਿਗਰੀ ਸੈਲਸੀਅਸ 'ਤੇ, 1950 ਦੇ ਦਹਾਕੇ ਤੋਂ IMD ਨੇ ਸ਼ਹਿਰ ਵਿੱਚ ਰਿਕਾਰਡ ਰੱਖਣਾ ਸ਼ੁਰੂ ਕਰਨ ਤੋਂ ਬਾਅਦ ਇਹ ਜੁਲਾਈ ਦਾ ਪੰਜਵਾਂ ਸਭ ਤੋਂ ਠੰਡਾ ਦਿਨ ਸੀ।
ਇਹ ਵੀ ਪੜ੍ਹੋ : Chandigarh Weather Rain Today: 5-5 ਫੁੱਟ ਪਾਣੀ ਵਿੱਚ ਡੁੱਬੀਆਂ ਗੱਡੀਆਂ, ਵੀਡੀਓ ਰਾਹੀਂ ਵੇਖੋ ਚੰਡੀਗੜ੍ਹ ਦਾ ਹਾਲ