MP Kirron Kher News: ਸੰਸਦ ਮੈਂਬਰ ਕਿਰਨ ਖੇਰ ਤੇ ਕਾਰੋਬਾਰੀ ਚੇਤੱਨਿਆ ਅਗਰਵਾਲ ਵਿਚਾਲੇ ਰਾਜ਼ੀਨਾਮਾ; 6 ਕਰੋੜ ਰੁਪਏ ਮੋੜੇ
Advertisement
Article Detail0/zeephh/zeephh2143195

MP Kirron Kher News: ਸੰਸਦ ਮੈਂਬਰ ਕਿਰਨ ਖੇਰ ਤੇ ਕਾਰੋਬਾਰੀ ਚੇਤੱਨਿਆ ਅਗਰਵਾਲ ਵਿਚਾਲੇ ਰਾਜ਼ੀਨਾਮਾ; 6 ਕਰੋੜ ਰੁਪਏ ਮੋੜੇ

MP Kirron Kher News: ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਨਾਲ 8 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਸਮਝੌਤਾ ਹੋ ਗਿਆ ਹੈ।

MP Kirron Kher News: ਸੰਸਦ ਮੈਂਬਰ ਕਿਰਨ ਖੇਰ ਤੇ ਕਾਰੋਬਾਰੀ ਚੇਤੱਨਿਆ ਅਗਰਵਾਲ ਵਿਚਾਲੇ ਰਾਜ਼ੀਨਾਮਾ; 6 ਕਰੋੜ ਰੁਪਏ ਮੋੜੇ

MP Kirron Kher News: (ਪਵਿੱਤ ਕੌਰ): ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਨਾਲ 8 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਸਮਝੌਤਾ ਹੋ ਗਿਆ ਹੈ। ਕਾਰੋਬਾਰੀ ਚੇਤੰਨਿਆ ਅਗਰਵਾਲ ਨੇ ਬਾਕੀ ਬਚੀ 6 ਕਰੋੜ ਦੀ ਰਕਮ ਸੰਸਦ ਮੈਂਬਰ ਕਿਰਨ ਖੇਰ ਨੂੰ ਵਾਪਸ ਦੇ ਦਿੱਤੀ ਹੈ। ਕਾਰੋਬਾਰੀ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਵੀ ਮਿਲ ਚੁੱਕੀ ਹੈ। ਇਹ ਸਰਕਾਰੀ ਰਕਮ ਚੈੱਕ ਜ਼ਰੀਏ ਵਾਪਸ ਕੀਤੀ ਗਈ ਹੈ। ਇਸ ਵਿੱਚ ਉਨ੍ਹਾਂ ਖਿਲਾਫ਼ ਹੋਏ ਮੁਕੱਦਮੇ ਨੂੰ ਖ਼ਾਰਿਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। 

ਸੈਕਟਰ 26 ਵਿੱਚ ਕੀਤਾ ਸੀ ਕੇਸ ਦਰਜ

ਚੈਤੰਨਿਆ ਅਗਰਵਾਲ ਦੇ ਖਿਲਾਫ ਸੈਕਟਰ 26 ਥਾਣਾ ਚੰਡੀਗੜ੍ਹ ਵਿੱਚ ਕੇਸ ਦਰਜ ਕੀਤਾ ਗਿਆ ਸੀ। ਇਸ ਵਿੱਚ ਸੰਸਦ ਮੈਂਬਰ ਕਿਰਨ ਖੇਰ ਨੇ ਕਿਹਾ ਸੀ ਕਿ ਅਗਸਤ 2023 ਵਿੱਚ ਚੈਤਨਿਆ ਨੇ ਉਨ੍ਹਾਂ ਨੂੰ ਵੱਖ-ਵੱਖ ਯੋਜਨਾਵਾਂ ਵਿੱਚ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ ਸੀ। 3 ਅਗਸਤ, 2023 ਨੂੰ, ਸੰਸਦ ਨੇ ਐਚਡੀਐਫਸੀ ਬੈਂਕ ਤੋਂ ਜੁਹੂ ਸ਼ਾਖਾ ਰਾਹੀਂ ਪੰਚਕੂਲਾ ਸੈਕਟਰ 11 ਵਿੱਚ ਸਥਿਤ ਚੇਤੱਨਿਆ ਅਗਰਵਾਲ ਦੇ ਆਈਸੀਆਈਸੀਆਈ ਬੈਂਕ ਵਿੱਚ 8 ਕਰੋੜ ਰੁਪਏ ਦੇ ਆਰਟੀਜੀਐਸ ਟ੍ਰਾਂਸਫਰ ਕੀਤੇ ਸਨ। ਪਾਰਲੀਮੈਂਟ ਮੁਤਾਬਕ ਚੇਤੰਨਿਆ ਨੇ ਇਕ ਮਹੀਨੇ ਦੇ ਅੰਦਰ 18 ਫੀਸਦੀ ਵਿਆਜ ਸਮੇਤ ਪੈਸੇ ਵਾਪਸ ਕਰਨ ਦਾ ਵਾਅਦਾ ਕੀਤਾ ਸੀ ਪਰ ਉਸ ਨੇ ਸਿਰਫ 2 ਕਰੋੜ ਰੁਪਏ ਹੀ ਵਾਪਸ ਕੀਤੇ।

ਕਾਰੋਬਾਰੀ ਨੇ ਜਾਨ ਤੋਂ ਦੱਸਿਆ ਸੀ ਖ਼ਤਰਾ

ਦਰਅਸਲ ਮਨੀਮਾਜਰਾ ਦੇ ਕਾਰੋਬਾਰੀ ਚੇਤੰਨਿਆ ਅਗਰਵਾਲ ਨੇ ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਤੇ ਉਨ੍ਹਾਂ ਦੇ ਪੀਏ ਤੋਂ ਜਾਨ ਦਾ ਖ਼ਤਰੇ ਦਾ ਹਵਾਲਾ ਦੇ ਕੇ ਹਾਈ ਕੋਰਟ ਦਾ ਦਰਵਾਜ਼ਾ ਖੜ੍ਹਕਾਇਆ ਸੀ। ਇਸ ਨੂੰ ਲੈ ਕੇ ਚੇਤੰਨਿਆ ਨੇ ਹਾਈ ਕੋਰਟ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ। ਦੋਵਾਂ ਵਿਚਾਲੇ ਪੈਸਿਆਂ ਦਾ ਵਿਵਾਦ ਚੱਲ ਰਿਹਾ ਸੀ। ਹਾਈ ਕੋਰਟ ਨੇ ਦਲੀਲਾਂ ਸੁਣਨ ਤੋਂ ਬਾਅਦ ਚੇਤੰਨਿਆ ਅਗਰਵਾਰ ਨੂੰ ਇੱਕ ਹਫਤੇ ਲਈ ਸੁਰੱਖਿਆ ਦਿੱਤੀ ਸੀ। ਅਗਰਵਾਲ ਨੇ ਕੋਈ ਵੀ ਐਫਆਈਆਰ ਦਰਜ ਨਹੀਂ ਕਰਵਾਈ ਸੀ ਅਤੇ ਨਾ ਹੀ ਕਿਸੇ ਪੀਸੀਆਰ ਨੂੰ ਆਪਣੀ ਸੁਰੱਖਿਆ ਨੂੰ ਲੈ ਕੇ ਸੂਚਨਾ ਦਿੱਤੀ ਸੀ। ਉਸ ਨੇ ਸਿੱਧਾ ਹਾਈ ਕੋਰਟ ਦਾ ਦਰਵਾਜ਼ਾ ਖੜ੍ਹਕਾਇਆ ਸੀ। 

ਚੇਤੱਨਿਆ ਨੇ ਪੁਲਿਸ ਕੋਲ ਨਹੀਂ ਕੀਤੀ ਕੋਈ ਸ਼ਿਕਾਇਤ

ਚੰਡੀਗੜ੍ਹ ਦੀ ਪੁਲਿਸ ਨੇ ਦੱਸਿਆ ਗਿਆ ਸੀ ਕਿ ਪਟੀਸ਼ਨਰ ਵੱਲੋਂ ਕਿਸੇ ਵੀ ਪੁਲਿਸ ਸਟੇਸ਼ਨ ਵਿੱਚ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ ਸੀ। ਇਸ ਦੇ ਨਾਲ ਹੀ ਜੇ ਅਜਿਹਾ ਕੁਝ ਹੋਇਆ ਸੀ ਤਾਂ ਪਟੀਸ਼ਨਕਰਤਾ ਨੂੰ ਐਮਰਜੈਂਸੀ ਸੇਵਾਵਾਂ ਲਈ ਜਾਰੀ ਕੀਤੇ ਗਏ ਨੰਬਰ ਉਤੇ ਕਾਲ ਕਰਨੀ ਚਾਹੀਦੀ ਸੀ। 

ਹਾਈ ਕੋਰਟ ਨੇ ਸਾਰੀਆਂ ਧਿਰਾਂ ਨੂੰ ਸੁਣਨ ਮਗਰੋਂ ਕਿਹਾ ਕਿ ਅਸੀਂ ਇਸ ਵਿਵਾਦ ਸਬੰਧੀ ਸੁਰੱਖਿਆ ਸਬੰਧੀ ਪਟੀਸ਼ਨ 'ਚ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਪਰ ਸੰਵਿਧਾਨ ਹਰ ਨਾਗਰਿਕ ਨੂੰ ਜੀਵਨ ਤੇ ਆਜ਼ਾਦੀ ਦਾ ਅਧਿਕਾਰ ਦਿੰਦਾ ਹੈ। ਇਸ ਤੋਂ ਬਾਅਦ ਐਮਪੀ ਕਿਰਨ ਖੇਰ ਨੇ ਚੰਡੀਗੜ੍ਹ ਪੁਲਿਸ ਕੋਲੋਂ ਪਹੁੰਚ ਕੀਤੀ ਸੀ। ਅਗਰਵਾਲ ਖਿਲਾਫ਼ ਸ਼ਿਕਾਇਤ ਦਰਜ ਕਰਵਾਉਣ ਉਤੇ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਸੀ।

ਇਹ ਵੀ ਪੜ੍ਹੋ : Punjab Assembly Budget Live: ਪੰਜਾਬ ਬਜਟ ਦਾ ਚੌਥਾ ਦਿਨ; ਵਿੱਤ ਮੰਤਰੀ ਵਿਰੋਧੀ ਧਿਰਾਂ ਦੇ ਸਵਾਲਾਂ ਦਾ ਦੇਣਗੇ ਜਵਾਬ

Trending news