Chandigarh Metro News: ਚੰਡੀਗੜ੍ਹ ਲਈ ਮੈਟਰੋ ਪੋਜੈਕਟ ਦੇ ਰੂਟ ਪਲਾਨ 'ਤੇ ਹੋਈ ਚਰਚਾ, ਵੱਖ-ਵੱਖ ਪ੍ਰਤੀਕਿਰਿਆਵਾਂ ਆਈਆਂ ਸਾਹਮਣੇ
Advertisement
Article Detail0/zeephh/zeephh1800102

Chandigarh Metro News: ਚੰਡੀਗੜ੍ਹ ਲਈ ਮੈਟਰੋ ਪੋਜੈਕਟ ਦੇ ਰੂਟ ਪਲਾਨ 'ਤੇ ਹੋਈ ਚਰਚਾ, ਵੱਖ-ਵੱਖ ਪ੍ਰਤੀਕਿਰਿਆਵਾਂ ਆਈਆਂ ਸਾਹਮਣੇ

Chandigarh Metro News: ਹਾਲ ਹੀ ਵਿੱਚ ਲੋਕ ਸਭਾ ਵਿੱਚ ਸਮਾਰਟ ਸਿਟੀ ਚੰਡੀਗੜ੍ਹ ਮੈਟਰੋ ਰੇਲ ਪ੍ਰਾਜੈਕਟ (Chandigarh Metro News) ਬਾਰੇ ਸਵਾਲ ਪੁੱਛਿਆ ਗਿਆ ਸੀ ਤਾਂ ਰਾਜ ਮੰਤਰੀ ਕੌਸ਼ਲ ਕਿਸ਼ੋਰ (Kaushal Kishore) ਦੀ ਤਰਫੋਂ ਕਿਹਾ ਗਿਆ ਸੀ ਕਿ 'ਅਜਿਹਾ ਕੋਈ ਪ੍ਰੋਜੈਕਟ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਵੱਲੋਂ ਇਸ ਨੂੰ ਮਨਜ਼ੂਰੀ ਦਿੱਤੀ ਗਈ ਹੈ।'

 

Chandigarh Metro News: ਚੰਡੀਗੜ੍ਹ ਲਈ ਮੈਟਰੋ ਪੋਜੈਕਟ ਦੇ ਰੂਟ ਪਲਾਨ 'ਤੇ ਹੋਈ ਚਰਚਾ, ਵੱਖ-ਵੱਖ ਪ੍ਰਤੀਕਿਰਿਆਵਾਂ ਆਈਆਂ ਸਾਹਮਣੇ

Chandigarh Metro News: ਸਮਾਰਟ ਸਿਟੀ ਚੰਡੀਗੜ੍ਹ ਲਈ ਮੈਟਰੋ ਰੇਲ ਪ੍ਰਾਜੈਕਟ ਨੂੰ ਲੈ ਕੇ ਕੰਮ ਸ਼ੁਰੂ ਹੋ ਗਿਆ ਹੈ। ਟ੍ਰਾਈਸਿਟੀ ਮੈਟਰੋ ਪ੍ਰਾਜੈਕਟ (Chandigarh Metro News) ਤਹਿਤ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਪਿਛਲੇ ਕਈ ਮਹੀਨਿਆਂ ਤੋਂ ਮੀਟਿੰਗਾਂ ਕਰ ਰਹੇ ਹਨ ਪਰ ਹੁਣ ਜਿਸ ਪ੍ਰੋਜੈਕਟਰ 'ਤੇ ਜੋ ਵੇਰਵੇ ਤਿਆਰ ਹੋ ਰਹੇ ਹਨ, ਉਹ 66 ਕਿਲੋਮੀਟਰ ਦੇ ਰੂਟ ਬਾਰੇ ਹੈ ਪਰ ਹੁਣ ਇਸ ਦੇ ਨਾਲ ਇੱਕ ਹੋਰ ਵਿਵਾਦ ਜੁੜ ਗਿਆ ਹੈ। 

ਦੱਸ ਦਈਏ ਕਿ ਹਾਲ ਹੀ ਵਿੱਚ ਲੋਕ ਸਭਾ ਵਿੱਚ ਸਮਾਰਟ ਸਿਟੀ ਚੰਡੀਗੜ੍ਹ ਮੈਟਰੋ ਰੇਲ ਪ੍ਰਾਜੈਕਟ (Chandigarh Metro News) ਬਾਰੇ ਸਵਾਲ ਪੁੱਛਿਆ ਗਿਆ ਸੀ ਤਾਂ ਰਾਜ ਮੰਤਰੀ ਕੌਸ਼ਲ ਕਿਸ਼ੋਰ (Kaushal Kishore) ਦੀ ਤਰਫੋਂ ਕਿਹਾ ਗਿਆ ਸੀ ਕਿ 'ਅਜਿਹਾ ਕੋਈ ਪ੍ਰੋਜੈਕਟ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਵੱਲੋਂ ਇਸ ਨੂੰ ਮਨਜ਼ੂਰੀ ਦਿੱਤੀ ਗਈ ਹੈ।'

ਇਹ ਵੀ ਪੜ੍ਹੋ:  Punjab News: ਡਿਊਟੀ ਦੌਰਾਨ ਬਰਫ਼ 'ਚ ਪੈਰ ਫਿਸਲਨ ਕਰਕੇ ਜਵਾਨ ਹੋਇਆ ਸ਼ਹੀਦ; ਪੂਰੇ ਸੈਨਿਕ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸੰਸਕਾਰ

ਪਿਛਲੇ ਦੋ ਦਹਾਕਿਆਂ ਤੋਂ ਇਸ ਪ੍ਰਾਜੈਕਟ ਦੇ ਵਾਹਨਾਂ ਬਾਰੇ ਵੀ ਚਰਚਾ ਚੱਲ ਰਹੀ ਹੈ ਅਤੇ ਇੱਕ ਵਾਰ ਪੂਰਾ ਪ੍ਰਾਜੈਕਟ ਤਿਆਰ ਵੀ ਹੋ ਗਿਆ ਸੀ ਪਰ ਵਿੱਤੀ ਸੰਭਾਵਨਾਵਾਂ ਨਾ ਹੋਣ ਕਾਰਨ ਇਸ ਨੂੰ ਠੰਢੇ ਬਸਤੇ ਵਿੱਚ ਪਾ ਦਿੱਤਾ ਗਿਆ ਸੀ। ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ (Kirron Kher) ਵੱਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਚੰਡੀਗੜ੍ਹ ਨੂੰ ਕਿਸੇ ਮੈਟਰੋ ਪ੍ਰਾਜੈਕਟ ਦੀ ਲੋੜ ਨਹੀਂ ਹੈ ਪਰ ਹੁਣ ਫਿਰ ਤੋਂ ਇਹ ਪ੍ਰੋਜੈਕਟ ਚਰਚਾ ਵਿੱਚ ਹੈ।

ਆਮ ਆਦਮੀ ਪਾਰਟੀ ਦੇ ਚੰਡੀਗੜ੍ਹ ਪ੍ਰਧਾਨ ਪ੍ਰੇਮ ਗਰਗ ਅਤੇ ਕਾਂਗਰਸ ਪਾਰਟੀ ਦੇ ਚੰਡੀਗੜ੍ਹ ਪ੍ਰਧਾਨ ਹਰਮੋਹਿੰਦਰ ਸਿੰਘ ਲੱਕੀ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਨਾਲ ਚੋਣ ਸਟੰਟ ਹੈ। ਹਰ ਚੋਣ ਤੋਂ ਪਹਿਲਾਂ ਮੈਟਰੋ ਪ੍ਰਾਜੈਕਟ (Chandigarh Metro News) ਦੀ ਗੱਲ ਵੀ ਕੀਤੀ ਜਾਂਦੀ ਹੈ। ਗਰਗ ਨੇ ਕਿਹਾ ਕਿ ਹੁਣ ਮੈਟਰੋ ਪ੍ਰਾਜੈਕਟ ਦਾ ਕੰਮ ਸਿਰੇ ਚੜ੍ਹ ਗਿਆ ਹੈ, ਚੋਣਾਂ ਨੇੜੇ ਆਉਂਦੇ ਹੀ ਇਹ ਲੋਕ ਡੰਪਿੰਗ ਗਰਾਊਂਡ ਅਤੇ ਲੀਜ਼ ਹੋਲਡ ਪ੍ਰਾਪਰਟੀ ਦੀ ਚਰਚਾ ਸ਼ੁਰੂ ਕਰ ਦੇਣਗੇ।

ਇਹ ਵੀ ਪੜ੍ਹੋ: Ludhiana News: ਮਕਾਨ ਗਿਰਵੀ ਰੱਖ ਵਿਦੇਸ਼ ਭੇਜਣ ਲਈ ਏਜੰਟ ਨੂੰ ਦਿੱਤੇ ਸੀ 28 ਲੱਖ, ਏਜੰਟ ਨੇ ਦਿੱਤਾ ਜਾਅਲੀ ਵੀਜ਼ਾ 

ਗੌਰਤਲਬ ਹੈ ਕਿ ਬੀਤੇ ਦਿਨੀ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਵਿੱਚ ਵਧਦੇ ਟ੍ਰੈਫਿਕ ਦੇ ਦਬਾਅ ਨੂੰ ਘਟਾਉਣ ਲਈ, ਰੇਲ ਇੰਡੀਆ ਟੈਕਨੀਕਲ ਐਂਡ ਇਕਨਾਮਿਕ ਸਰਵਿਸਿਜ਼ (RITES) ਦੁਆਰਾ ਤਿਆਰ ਵਿਆਪਕ ਮੋਬਿਲਿਟੀ ਪਲਾਨ (CMP) ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ। 

 

Trending news