Chandigarh News: ਚੰਡੀਗੜ੍ਹ ਪੁਲਿਸ ਦੀ PCR ਗੱਡੀ 'ਚ ਲੱਗੀ ਭਿਆਨਕ ਅੱਗ, ਅਗਲਾ ਹਿੱਸਾ ਸੜ ਕੇ ਸੁਆਹ
Advertisement
Article Detail0/zeephh/zeephh2119138

Chandigarh News: ਚੰਡੀਗੜ੍ਹ ਪੁਲਿਸ ਦੀ PCR ਗੱਡੀ 'ਚ ਲੱਗੀ ਭਿਆਨਕ ਅੱਗ, ਅਗਲਾ ਹਿੱਸਾ ਸੜ ਕੇ ਸੁਆਹ

  ਅੱਜ ਸਵੇਰੇ ਇੰਡਸਟਰੀਅਲ ਏਰੀਆ ਲਾਈਟ ਪੁਆਇੰਟ ਚੰਡੀਗੜ ਵਿਖੇ ਇੱਕ ਪੀ.ਸੀ.ਆਰ ਜਿਪਸੀ ਦੇ ਬੋਨਟ ਨੂੰ ਅਚਾਨਕ ਅੱਗ ਲੱਗ ਗਈ। ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਪੀ.ਸੀ.ਆਰ ਦਾ ਅਗਲਾ ਹਿੱਸਾ ਸੜ ਕੇ ਸੁਆਹ ਹੋ ਗਿਆ। ਇਹ ਪੀ.ਸੀ.ਆਰ ਇੰਡਸਟਰੀਅਲ ਏਰੀਆ ਨੰਬਰ 4 ਲਾਈਟ ਪੁਆਇੰਟ ਵਿਖੇ ਸੀ ਜੋ ਕਿ ਸਵੇਰੇ 4:00 ਵਜੇ ਦੀ ਖ

Chandigarh News: ਚੰਡੀਗੜ੍ਹ ਪੁਲਿਸ ਦੀ PCR ਗੱਡੀ 'ਚ ਲੱਗੀ ਭਿਆਨਕ ਅੱਗ, ਅਗਲਾ ਹਿੱਸਾ ਸੜ ਕੇ ਸੁਆਹ

Chandigarh Fire News/ਰੋਹਿਤ ਬਾਂਸਲ:  ਅੱਜ ਸਵੇਰੇ ਇੰਡਸਟਰੀਅਲ ਏਰੀਆ ਲਾਈਟ ਪੁਆਇੰਟ ਚੰਡੀਗੜ ਵਿਖੇ ਇੱਕ ਪੀ.ਸੀ.ਆਰ ਜਿਪਸੀ ਦੇ ਬੋਨਟ ਨੂੰ ਅਚਾਨਕ ਅੱਗ ਲੱਗ ਗਈ। ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਪੀ.ਸੀ.ਆਰ ਦਾ ਅਗਲਾ ਹਿੱਸਾ ਸੜ ਕੇ ਸੁਆਹ ਹੋ ਗਿਆ। ਇਹ ਪੀ.ਸੀ.ਆਰ ਇੰਡਸਟਰੀਅਲ ਏਰੀਆ ਨੰਬਰ 4 ਲਾਈਟ ਪੁਆਇੰਟ ਵਿਖੇ ਸੀ ਜੋ ਕਿ ਸਵੇਰੇ 4:00 ਵਜੇ ਦੀ ਖੜ੍ਹੀ ਸੀ, ਹਾਲਾਂਕਿ ਇਸ ਵਿਚ ਕੋਈ ਨੁਕਸਾਨ ਨਹੀਂ ਹੈ।

ਚੰਡੀਗੜ੍ਹ ਪੁਲਿਸ ਦੀ ਇੱਕ ਪੀਸੀਆਰ ਗੱਡੀ, ਜੋ ਕਿ ਅਪਰਾਧੀਆਂ ਨੂੰ ਫੜਨ ਅਤੇ ਜ਼ਖਮੀਆਂ ਨੂੰ ਹਸਪਤਾਲਾਂ ਤੱਕ ਪਹੁੰਚਾਉਣ ਲਈ ਸੜਕਾਂ 'ਤੇ ਗਸ਼ਤ ਕਰਨ ਲਈ ਵਰਤੀ ਜਾਂਦੀ ਸੀ, ਨੂੰ ਮੰਗਲਵਾਰ ਸਵੇਰੇ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦੀ ਇਸ ਘਟਨਾ ਵਿੱਚ ਪੀਸੀਆਰ ਗੱਡੀ ਵਿੱਚ ਮੌਜੂਦ ਜਵਾਨ ਪੂਰੀ ਤਰ੍ਹਾਂ ਸੁਰੱਖਿਅਤ ਦੱਸੇ ਜਾਂਦੇ ਹਨ।

ਜਾਣਕਾਰੀ ਅਨੁਸਾਰ ਇੰਡਸਟਰੀਅਲ ਏਰੀਆ ਥਾਣਾ ਖੇਤਰ ਅਧੀਨ ਪੈਂਦੀ ਕਾਲੋਨੀ ਨੰਬਰ 4 (ਹੁਣ ਢਾਹਿਆ ਗਿਆ) ਲਾਈਟ ਪੁਆਇੰਟ ਨੇੜੇ ਚੰਡੀਗੜ੍ਹ ਪੁਲੀਸ ਦੀ ਇੱਕ ਪੀਸੀਆਰ ਗੱਡੀ ਖੜ੍ਹੀ ਸੀ। ਮੰਗਲਵਾਰ ਤੜਕੇ 3:55 ਵਜੇ ਫਾਇਰ ਵਿਭਾਗ ਨੂੰ ਪੀ.ਸੀ.ਆਰ. ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਤੁਰੰਤ ਮੌਕੇ 'ਤੇ ਪਹੁੰਚ ਗਈ ਅਤੇ ਕਰੀਬ 10 ਮਿੰਟਾਂ 'ਚ ਅੱਗ 'ਤੇ ਕਾਬੂ ਪਾ ਲਿਆ ਗਿਆ।

ਇਹ ਵੀ ਪੜ੍ਹੋ: Kisan Andolan: ਹਜ਼ਾਰਾਂ ਅੱਥਰੂ ਗੈਸ ਡਿੱਗਣ ਦੇ ਬਾਵਜੂਦ ਆਪਣੀ ਜਗ੍ਹਾ ਤੋਂ ਨਹੀਂ ਹਟਿਆ ਇਹ ਕਿਸਾਨ, ਵੇਖੋ ਭਾਵੁਕ ਵੀਡੀਓ

ਅੱਗ ਪੀਸੀਆਰ ਗੱਡੀ ਦੇ ਬੋਨਟ 'ਤੇ ਲੱਗ ਗਈ। ਇਸ ਕਾਰਨ ਗੱਡੀ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਟੀਮ ਵੀ ਮੌਕੇ 'ਤੇ ਪਹੁੰਚ ਗਈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: Punjab Politics News: ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ- 'ਮੈਂ ਅਕਾਲੀ ਦਲ- ਭਾਜਪਾ ਦੇ ਗਠਜੋੜ ਦੇ ਹੱਕ ਦੇ 'ਚ ਹਾਂ'
 

 

Trending news