Ludhiana News: ਐਨਜੀਟੀ ਨੇ ਡਾਇੰਗ ਐਸੋਸੀਏਸ਼ਨ ਵੱਲੋਂ ਲਗਾਏ ਤਿੰਨੋਂ CETP ਪਲਾਂਟ ਬੰਦ ਕਰਨ ਦੇ ਦਿੱਤੇ ਆਦੇਸ਼
Advertisement
Article Detail0/zeephh/zeephh2561302

Ludhiana News: ਐਨਜੀਟੀ ਨੇ ਡਾਇੰਗ ਐਸੋਸੀਏਸ਼ਨ ਵੱਲੋਂ ਲਗਾਏ ਤਿੰਨੋਂ CETP ਪਲਾਂਟ ਬੰਦ ਕਰਨ ਦੇ ਦਿੱਤੇ ਆਦੇਸ਼

Ludhiana News: ਲੁਧਿਆਣਾ ਪ੍ਰਸ਼ਾਸਨ ਨੇ ਇਨ੍ਹਾਂ ਸਾਰੇ ਮਾਮਲਿਆਂ 'ਤੇ ਕਾਨੂੰਨੀ ਸਲਾਹ ਲੈਣ ਲਈ ਸੱਤ ਦਿਨ ਦਾ ਸਮਾਂ ਮੰਗਿਆ ਸੀ ਅਤੇ ਫਿਰ ਬਹਾਦਰ ਕੇ ਰੋਡ ਸੀਈਟੀਪੀ ਪਲਾਂਟ ਅਤੇ ਫੋਕਲ ਪੁਆਇੰਟ ਸੀਟੀ ਸੀਟੀਪੀ ਪਲਾਂਟ ਨੂੰ ਬੰਦ ਕਰਨ ਲਈ ਕਿਹਾ ਸੀ ਤਾਂ ਜੋ ਬੁੱਢਾ ਨਦੀ ਨੂੰ ਪ੍ਰਦੂਸ਼ਿਤ ਨਾ ਕੀਤਾ ਜਾ ਸਕੇ।

 Ludhiana News: ਐਨਜੀਟੀ ਨੇ ਡਾਇੰਗ ਐਸੋਸੀਏਸ਼ਨ ਵੱਲੋਂ ਲਗਾਏ ਤਿੰਨੋਂ CETP ਪਲਾਂਟ ਬੰਦ ਕਰਨ ਦੇ ਦਿੱਤੇ ਆਦੇਸ਼

Ludhiana News: NGT ਨੇ ਲੁਧਿਆਣਾ ਵਿੱਚ ਡਾਇੰਗ ਐਸੋਸੀਏਸ਼ਨ ਵੱਲੋਂ ਸਥਾਪਤ ਕੀਤੇ ਤਿੰਨ CETP ਪਲਾਂਟਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ। ਕਾਲਾ ਪਾਣੀ ਮੋਰਚਾ ਦੀ ਟੀਮ ਵੱਲੋਂ ਡਿਪਟੀ ਕਮਿਸ਼ਨਰ ਨੂੰ ਆਦੇਸ਼ਾਂ ਦੀ ਕਾਪੀ ਸੌਂਪੀ ਗਈ। ਬੁੱਢਾ ਦਰਿਆ ਦੇ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਕਾਲਾ ਪਾਣੀ ਮੋਰਚਾ ਦੀ ਟੀਮ ਲਗਾਤਾਰ ਸੰਘਰਸ਼ ਕਰ ਰਹੀ ਹੈ।

3 ਦਸੰਬਰ ਨੂੰ ਲੁਧਿਆਣਾ ਵਿਖੇ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਉਸ ਤੋਂ ਬਾਅਦ ਲੁਧਿਆਣਾ ਪ੍ਰਸ਼ਾਸਨ ਨੇ ਇਨ੍ਹਾਂ ਸਾਰੇ ਮਾਮਲਿਆਂ 'ਤੇ ਕਾਨੂੰਨੀ ਸਲਾਹ ਲੈਣ ਲਈ ਸੱਤ ਦਿਨ ਦਾ ਸਮਾਂ ਮੰਗਿਆ ਸੀ ਅਤੇ ਫਿਰ ਬਹਾਦਰ ਕੇ ਰੋਡ ਸੀਈਟੀਪੀ ਪਲਾਂਟ ਅਤੇ ਫੋਕਲ ਪੁਆਇੰਟ ਸੀਟੀ ਸੀਟੀਪੀ ਪਲਾਂਟ ਨੂੰ ਬੰਦ ਕਰਨ ਲਈ ਕਿਹਾ ਸੀ ਤਾਂ ਜੋ ਬੁੱਢਾ ਨਦੀ ਨੂੰ ਪ੍ਰਦੂਸ਼ਿਤ ਨਾ ਕੀਤਾ ਜਾ ਸਕੇ।

ਇਸ ਮਾਮਲੇ ਨੂੰ ਲੈ ਕੇ ਹੁਣ ਕਲਾ ਪਾਣੀ ਮੋਰਚਾ ਟੀਮ ਦੇ ਮੈਂਬਰ ਐੱਨਜੀਟੀ ਵੱਲੋਂ ਤਿੰਨ ਸੀਈਟੀਪੀ ਪਲਾਂਟਾਂ ਨੂੰ ਬੰਦ ਕਰਨ ਦੇ ਜਾਰੀ ਹੁਕਮਾਂ ਦੀ ਕਾਪੀ ਦੇਣ ਲਈ ਡਿਪਟੀ ਕਮਿਸ਼ਨਰ ਲੁਧਿਆਣਾ ਕੋਲ ਪੁੱਜੇ ਹਨ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਕਿਹਾ ਸੀ ਕਿ ਉਹ ਇਸ ਸਬੰਧੀ ਕਾਨੂੰਨੀ ਸਲਾਹ ਲੈਣਗੇ, ਪਰ ਹੁਣ ਐਨਜੀਟੀ ਨੇ ਪੂਰੀ ਤਰ੍ਹਾਂ ਸਪੱਸ਼ਟ ਕਰ ਦਿੱਤਾ ਹੈ ਕਿ ਤਿੰਨੇ ਸੀਈਟੀਪੀ ਪਲਾਂਟ ਤੁਰੰਤ ਬੰਦ ਕੀਤੇ ਜਾਣ ਅਤੇ ਬੁੱਢੇ ਨਾਲੇ ਵਿੱਚ ਕੈਮੀਕਲ ਵਾਲਾ ਪਾਣੀ ਨਾ ਪਾਇਆ ਜਾਵੇ। ਕਾਲੇ ਪਾਣੀ ਮੋਰਚਾ ਦੀ ਟੀਮ ਨੇ ਕਿਹਾ ਕਿ ਜੇਕਰ ਹੁਣ ਵੀ ਐੱਨਜੀਟੀ ਦੇ ਹੁਕਮਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਇਹ ਅਦਾਲਤ ਦੀ ਮਾਣਹਾਨੀ ਹੋਵੇਗੀ, ਜਿਸ ਸਬੰਧੀ ਉਹ ਦੁਬਾਰਾ ਐਨਜੀਟੀ ਵਿੱਚ ਆਪਣੀ ਪਟੀਸ਼ਨ ਦਾਇਰ ਕਰਨਗੇ।

Trending news