Chandigarh Mayor Election: ਮੇਅਰ ਚੋਣਾਂ ਨੂੰ ਲੈ ਕੇ ਵੱਡਾ ਅਪਡੇਟ, ਇਲੈਕਸ਼ਨ ਨੂੰ HC ਜਾਣਗੇ ਕਾਂਗਰਸ ਤੇ ਆਪ !
Advertisement
Article Detail0/zeephh/zeephh2065291

Chandigarh Mayor Election: ਮੇਅਰ ਚੋਣਾਂ ਨੂੰ ਲੈ ਕੇ ਵੱਡਾ ਅਪਡੇਟ, ਇਲੈਕਸ਼ਨ ਨੂੰ HC ਜਾਣਗੇ ਕਾਂਗਰਸ ਤੇ ਆਪ !

 Chandigarh Mayor Election: ਇੱਕ ਸੰਦੇਸ਼ ਕੌਂਸਲਰਾਂ ਨੂੰ ਵਟਸਐਪ ਰਾਹੀਂ ਭੇਜਿਆ ਗਿਆ,ਜਿਸ ਵਿੱਚ ਇਹ ਜਾਣਕਾਰੀ ਸੀ ਕਿ ਚੋਣ ਅਧਿਕਾਰੀ ਅਨਿਲ ਮਸੀਹ ਦੇ ਬਿਮਾਰ ਹੋਣ ਤੋਂ ਬਾਅਦ ਚੋਣ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। 

 Chandigarh Mayor Election: ਮੇਅਰ ਚੋਣਾਂ ਨੂੰ ਲੈ ਕੇ ਵੱਡਾ ਅਪਡੇਟ, ਇਲੈਕਸ਼ਨ ਨੂੰ HC ਜਾਣਗੇ ਕਾਂਗਰਸ ਤੇ ਆਪ !

Chandigarh Mayor Election: ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈਕੇ ਵੱਡੀ ਖ਼ਬਰ ਸਹਾਮਣੇ ਆ ਰਹੀ ਹੈ। ਇੱਕ ਸੰਦੇਸ਼ ਕੌਂਸਲਰਾਂ ਨੂੰ ਵਟਸਐਪ ਰਾਹੀਂ ਭੇਜਿਆ ਗਿਆ,ਜਿਸ ਵਿੱਚ ਇਹ ਜਾਣਕਾਰੀ ਸੀ ਕਿ ਚੋਣ ਅਧਿਕਾਰੀ ਅਨਿਲ ਮਸੀਹ ਦੇ ਬਿਮਾਰ ਹੋਣ ਤੋਂ ਬਾਅਦ ਚੋਣ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਨਗਰ ਨਿਗਮ ਦਫ਼ਤਰ ਦਾ ਬਹਾਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਕੌਸਲਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਹੈ। 

ਇਸ ਮੌਕੇ ਆਮ ਆਦਮੀ ਪਾਰਟੀ ਦਾ ਸਾਂਸਦ ਰਾਘਵ ਚੱਢਾ ਨੇ ਬੀਜੇਪੀ 'ਤੇ ਵੱਡਾ ਸ਼ਬਦੀ ਹਮਲਾ ਬੋਲਦੇ ਹੋਏ ਕਿਹਾ ਕਿ ਇੰਡੀਆ ਗਠਜੋੜ ਨੂੰ ਦੇਖ ਕੇ ਪੂਰੀ ਭਾਜਪਾ ਬਿਮਾਰੀ ਹੋ ਗਈ ਹੈ। ਭਾਜਪਾ ਲੋਕਤੰਤਰ ਨੂੰ ਕਮਜ਼ੋਰ ਕਰ ਰਹੀ ਹੈ। ਭਾਜਪਾ ਦੀ ਹਾਲਤ ਉਸ ਬੱਚੇ ਵਰਗੀ ਹੋ ਗਈ ਹੈ ਜੋ ਗਲੀ 'ਚ ਮੈਚ ਖੇਡਦਿਆਂ ਜੇ ਆਊਂਟ ਹੋ ਜਾਂਦਾ ਹੈ ਤਾਂ ਫਿਰ ਆਪਣਾ ਬੱਲਾ ਚੁੱਕ ਕੇ ਉਥੋਂ ਚਲਾ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਜੇਕਰ INDIA ਗਠਜੋੜ ਜੇਕਰ ਸਾਰੀਆਂ ਚੋਣਾਂ ਇਸੇ ਤਰ੍ਹਾਂ ਲੜਦਾ ਹੈ ਤਾਂ ਭਾਜਪਾ ਬਿਮਾਰ ਹੋ ਜਾਵੇਗੀ ਅਤੇ ਜਲਦੀ ਹੀ ਉਥੋਂ ਭੱਜਣਾ ਪਵੇਗਾ। ਰਾਘਵ ਚੱਢਾ ਨੇ ਕਿਹਾ ਕਿ ਹੁਣ ਅਸੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜਾਵਾਂਗੇ ਅਤੇ ਅਦਾਲਤ ਨੂੰ ਮੇਅਰ ਦੀ ਚੋਣ ਕਰਵਾਉਣ ਦੀ ਬੇਨਤੀ ਕਰਾਂਗੇ।

ਚੰਡੀਗੜ੍ਹ ਮੇਅਰ ਚੋਣਾਂ ਮੁਲਤਵੀ ਹੋਣ ਤੇ ਸਾਬਕਾ ਕੇਂਦਰੀ ਮੰਤਰੀ ਪਵਨ ਬੰਸਲ ਨੇ ਕਿਹਾ ਕਿ ਮੈਨੂੰ ਜਾਣਕਾਰੀ ਮਿਲੀ ਸੀ ਕਿ ਸਾਨੂੰ (ਕਾਂਗਰਸੀ ਵਰਕਰਾਂ ਤੇ ਕੌਂਸਲਰਾਂ) ਨੂੰ ਚੰਡੀਗੜ੍ਹ ਨਗਰ ਨਿਗਮ ਦਫ਼ਤਰ ਦੇ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਕਿਉਂਕਿ ਪ੍ਰੀਜ਼ਾਈਡਿੰਗ ਅਫ਼ਸਰ ਦੀ ਸਿਹਤ ਠੀਕ ਨਹੀਂ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਬੀਜੇਪੀ ਚੋਣਾਂ ਨੂੰ ਰੋਕਣ ਲਈ ਕੁੱਝ ਵੀ ਸਕ ਸਕਦੀ ਹੈ। ਅਸੀਂ ਇਸ ਫੈਸਲੇ ਦੇ ਵਿਰੋਧ ਵਿੱਚ ਹਾਈ ਕੋਰਟ ਜਾਵਾਂਗੇ।

ਇਸੇ ਵਿਚਾਲੇ ਇੱਕ ਲੈਟਰ ਈਸ਼ਾ ਕੰਬੋਜ਼ ਜੁਆਇੰਟ ਕਮਿਸ਼ਨਰਦੇ ਵੱਲੋਂ ਜਾਰੀ ਜਿਸ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਚੋਣ ਅਧਿਕਾਰੀ ਅਨਿਲ ਮਸੀਹ ਦੇ ਬਿਮਾਰ ਹੋ ਗਏ ਹਨ। ਅਗਲੇ ਹੁਕਮਾਂ ਦੀ ਪ੍ਰਾਪਤੀ ਦੇ ਮੱਦੇਨਜ਼ਰ ਅਮਨ-ਕਾਨੂੰਨ ਦੀ ਸਥਿਤੀ ਦੇ ਮੱਦੇਨਜ਼ਰ ਦਾਖਲੇ 'ਤੇ ਪਾਬੰਦੀ ਲਗਾਉਣ ਦੀ ਬੇਨਤੀ ਕੀਤੀ ਜਾਂਦੀ ਹੈ।

fallback

Trending news